best platform for news and views

ਸੁਖਬੀਰ ਬਾਦਲ ਧੂਰੀ ਪਹੁੰਚਣਗੇ 16 ਨੂੰ – ਹਰੀ ਸਿੰਘ

Please Click here for Share This News

ਧੂਰੀ : (ਪ੍ਰਵੀਨ ਗਰਗ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ 16 ਜਨਵਰੀ ਨੂੰ ਹਲਕਾ ਧੂਰੀ ਦੀ ਨਵੀਂ ਅਨਾਜ ਮੰਡੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚਣਗੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ੍ਰ. ਹਰੀ ਸਿੰਘ ਨਾਭਾ ਨੇ ਦੱਸਿਆ ਕਿ ਰੈਲੀ ਵਿੱਚ ਮੁੱਖ ਮਹਿਮਾਨ ਸ੍ਰ. ਸੁਖਬੀਰ ਸਿੰਘ ਬਾਦਲ ਸਮੇਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਅਮਨਵੀਰ ਸਿੰਘ ਚੈਰੀ ਡਾਇਰੈਕਟਰ ਪਾਵਰਕਾਮ, ਜੱਥੇਦਾਰ ਤੇਜਾ ਸਿੰਘ ਕਮਾਲਪੁਰ ਜ਼ਿਲਾ੍ਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਜ਼ਿਲਾ੍ਹ ਯੋਜਨਾ ਬੋਰਡ ਦੇ ਚੇਅਰਮੈਨ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਜੱਥੇਦਾਰ ਰਾਜਿੰਦਰ ਸਿੰਘ ਕਾਂਝਲਾ, ਜ਼ਿਲਾ੍ਹ ਪੈਨਸ਼ਨ ਭਲਾਈ ਬੋਰਡ ਦੇ ਚੇਅਰਮੈਨ ਜੱਥੇਦਾਰ ਨਛੱਤਰ ਸਿੰਘ ਜਹਾਂਗੀਰ, ਨਗਰ ਕੌਂਸਲ ਪ੍ਰਧਾਨ ਪ੍ਰਸ਼ੋਤਮ ਕਾਂਸਲ, ਸ਼ਹਿਰੀ ਪ੍ਰਧਾਨ ਹੰਸ ਰਾਜ ਗਰਗ, ਚੇਅਰਮੈਨ ਮਾਰਕਿਟ ਕਮੇਟੀ ਸੁਖਪਾਲ ਸ਼ਰਮਾਂ, ਗਮਦੂਰ ਸਿੰਘ ਜਵੰਧਾ ਪ੍ਰਧਾਨ ਟਰੱਕ ਯੂਨੀਅਨ, ਜਤਿੰਦਰ ਸਿੰਘ ਸੋਨੀ ਮੰਡੇਰ, ਧਰਮਿੰਦਰ ਸਿੰਘ ਕੌਲ਼ਸੇੜੀ, ਪਰਮਜੀਤ ਸਿੰਘ ਪੰਮਾਂ, ਤਲਵੀਰ ਸਿੰਘ ਧਨੇਸਰ, ਬੰਤ ਸਿੰਘ, ਰਵੀਇੰਦਰ ਈਸੜਾ, ਬਿਰਜੇਸ਼ਵਰ ਗੋਇਲ, ਵਿਕਾਸ ਗਰਗ, ਪਰਦੀਪ ਗਰਗ ਬੀ.ਜੇ.ਪੀ. ਆਗੂ, ਜੱਥੇਦਾਰ ਅਜਮੇਰ ਸਿੰਘ ਘਨੌਰੀ, ਗੁਰਚੇਤਨ ਤੇਜੀ ਕੱਕੜਵਾਲ, ਸਵਰਨਜੀਤ ਹਰਚੰਦਪੁਰ, ਆਸ਼ੂ ਗੋਇਲ, ਬੀਬੀ ਪਰਮਜੀਤ ਕੌਰ ਵਿਰਕ, ਭੁਪਿੰਦਰ ਮਿੱਠਾ, ਜੱਸਾ ਸਿੰਘ ਰਾਮਗੜੀਆ ਅਤੇ ਸੇਵਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਕਾਲ਼ੀ ਆਗੂ ਸ਼ਾਮਲ ਹੋਣਗੇ। ਸ੍ਰ. ਹਰੀ ਸਿੰਘ ਨੇ ਦੱਸਿਆ ਕਿ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਵਰਕਰਾਂ ਨੂੰ ਉਹਨਾਂ ਦੀਆਂ ਡਿਊਟੀਆਂ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ । ਉਹਨਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਰੈਲੀ ਵਿੱਚ ਹਿੱਸਾ ਲੈਣ ਤਾਂ ਜੋ ਅਕਾਲੀ-ਭਾਜਪਾ ਗੱਠਜੋੜ ਦੀ ਤੀਜੀ ਵਾਰ ਜਿੱਤ ਯਕੀਨੀ ਬਣਾ ਕੇ ਹਲਕੇ ਦੇ ਰਿਕਾਰਡਤੋੜ ਵਿਕਾਸ ਕਾਰਜਾਂ ਨੂੰ ਨਿਰੰਤਰਤਾ ਪ੍ਰਦਾਨ ਕੀਤੀ ਜਾਵੇ।


ਤਸਵੀਰ:- ਸ੍ਰ. ਹਰੀ ਸਿੰਘ ਨਾਭਾ ਦੀ ਫਾਈਲ ਫੋਟੋ। (ਪ੍ਰਵੀਨ ਗਰਗ)

Please Click here for Share This News

Leave a Reply

Your email address will not be published. Required fields are marked *