
ਚੰਡੀਗੜ੍ਹ : ਵਿਧਾਨ ਸਭਾ ਚੋਣਾ ਲਈ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਨਾਮਜਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਆਪਣੇ ਨਾਮਜਦਗੀ ਪੱਤਰ ਵਿਧਾਨ ਸਭਾ ਹਲਕਾ ਜਲਾਲਬਾਦ ਤੋਂ ਦਾਖਲ ਕੀਤੇ। ਉਨ੍ਹਾਂ ਨੇ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕਵਰਿੰਗ ਉਮੀਦਵਾਰ ਬਣਾਇਆ ਅਤੇ ਦੋਵਾਂ ਦੀ ਪ੍ਰਾਪਰਟੀ ਦੇ ਦਸਤਾਵੇਜ ਵੀ ਜਮ੍ਹਾਂ ਕਰਵਾਏ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰ ਨੂੰ ਆਪਣੀ ਸਾਰੀ ਜਾਇਦਾਦ ਅਤੇ ਆਮਦਨ ਦੇ ਦਸਤਾਵੇਜ ਜਮ੍ਹਾਂ ਕਰਵਾਉਣੇ ਪੈਂਦੇ ਹਨ।
ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਅਨੁਸਾਰ ਭਾਵੇਂ ਉਨ੍ਹਾਂ ਨੇ ਆਪਣੀ ਆਮਦਨ ਤਾਂ ਕਰੋੜਾਂ ਰੁਪਏ ਦਿਖਾਈ ਹੈ, ਪਰ ਉਨ੍ਹਾਂ ਦੋਵਾਂ ਕੋਲ ਆਪਣੀ ਕਾਰ ਵੀ ਨਹੀਂ ਹੈ। ਦਸਤਾਵੇਜਾਂ ਮੁਤਾਬਿਕ ਸੁਖਬੀਰ ਸਿੰਘ ਬਾਦਲ ਕੋਲ ਦੋ ਟਰੈਕਟਰ ਹਨ ਅਤੇ 9 ਲੱਖ ਰੁਪਏ ਦੀ ਜਵੈਲਰੀ ਵੀ ਹੈ। ਇਸੇ ਤਰਾਂ ਹਰਸਿਮਰਤ ਕੌਰ ਬਾਦਲ ਕੋਲ ਵੀ ਆਪਣੀ ਕੋਈ ਵੀ ਗੱਡੀ ਨਹੀਂ ਹੈ ਅਤੇ 6.2 ਕਰੋੜ ਰੁਪਏ ਗਹਿਣੇ ਹਨ।