best platform for news and views

ਪੰਜਾਬ ਦੇ ਲੋਕ ਹਿੰਸਾ ਦੀ ਥਾਂ ਵੋਟਾਂ ਨਾਲ ਬਾਦਲਾਂ ਨੂੰ ਸਬਕ ਸਿਖਾਉਣ : ਕੈਪਟਨ ਅਮਰਿੰਦਰ ਸਿੰਘ

Please Click here for Share This News

ਸੁਖਬੀਰ ਦੇ ਕਾਫਲੇ ‘ਤੇ ਹਮਲਾ ਅਕਾਲੀ ਦਲ ਦੀਆਂ ਵਧੀਕੀਆਂ ਦਾ ਸਿੱਟਾ

ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਲਾਲਾਬਾਦ ਵਿਖੇ ਸੁਖਬੀਰ ਸਿੰਘ ਬਾਦਲ ਦੇ ਕਾਫਿਲੇ ਉਪਰ ਹਮਲੇ ਨੂੰ ਅਫਸੋਸਜਨਕ ਦੱਸਿਆ ਹੈ, ਲੇਕਿਨ ਲੋਕਾਂ ‘ਚ ਗੁੱਸਾ ਭਰਿਆ ਹੋਣ ਕਾਰਨ ਇਸ ਦੀਆਂ ਬਹੁਤ ਸ਼ੰਕਾਵਾਂ ਸਨ, ਜਿਹੜੇ ਆਪਣੇ ਗੁੱਸੇ ਨੂੰ ਜਾਹਿਰ ਕਰਨ ਤੋਂ ਪਹਿਲਾਂ ਚੋਣ ਜਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੇ ਸਨ।

ਹਾਲਾਂਕਿ, ਉਨ੍ਹਾਂ ਨੇ ਲੋਕਾਂ ਨੂੰ ਹਿੱਸਾ ‘ਤੇ ਨਾ ਉਤਰਨ ਤੇ ਬੀਤੇ ਦੱਸ ਸਾਲਾਂ ਦੌਰਾਨ ਬਾਦਲਾਂ ਵੱਲੋਂ ਉਨ੍ਹਾਂ ਉਪਰ ਕੀਤੇ ਅੱਤ ਤੇ ਅੱਤਿਆਚਾਰ ਦਾ ਬਦਲਾ ਲੈਣ ਲਈ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਗੁੱਸਾ ਉਚਿਤ ਹੈ, ਪਰ ਲੋਕਾਂ ਲਈ ਕਾਨੂੰਨ ਨੂੰ ਆਪਣੇ ਹੱਥ ‘ਚ ਲੈਣਾ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਬਾਦਲਾਂ ਦੇ ਕੁਸ਼ਾਸਨ ਖਿਲਾਫ ਆਪਣਾ ਗੁੱਸਾ ਪ੍ਰਗਟਾਉਣ ਲਈ ਵੋਟਿੰਗ ਵਾਲੇ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਜਿਸ ‘ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਬਾਦਲ ਲੋਕਾਂ ਦੇ ਗੁੱਸੇ ਦਾ ਸਾਹਮਣਾ ਕੀਤੇ ਬਗੈਰ ਆਪਣੇ ਪਿੰਡਾਂ ‘ਚ ਵੀ ਨਹੀਂ ਵੜ ਪਾਣਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਹੋਲੀ ਹੋਲੀ ਵੱਧ ਰਿਹਾ ਪੰਜਾਬ ਦੇ ਲੋਕਾਂ ਦਾ ਗੁੱਸਾ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਖੁੱਲ੍ਹ ਕੇ ਸਾਹਮਣੇ ਆਉਣ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਕੁਸ਼ਾਸਨ ‘ਚ ਜਿਉਣ ਨੂੰ ਮਜ਼ਬੂਰ ਲੋਕ ਬਾਦਲਾਂ ਖਿਲਾਫ ਆਪਣੀ ਨਿਰਾਸ਼ਾ ਤੇ ਨਰਾਜਗੀ ਨੂੰ ਬਾਹਰ ਕੱਢਣ ਤੋਂ ਪਹਿਲਾਂ ਡਰ ਦਾ ਪਰਦਾ ਹੱਟਣ ਦਾ ਇੰਤਜ਼ਾਰ ਕਰ ਰਹੇ ਸਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਾਂ ਖਿਲਾਫ ਬਾਦਲਾਂ ਦੇ ਅੱਤਿਆਚਾਰਾਂ ਨੇ ਪੰਜਾਬ ਨੂੰ ਵਿਸਫੋਟਕ ਸਥਿਤੀ ‘ਚ ਪਹੁੰਚਾ ਦਿੱਤਾ ਹੈ, ਜਿਹੜੀ ਫੱਟਣ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਤ ਵਿਸਫੋਟਕ ਹਨ ਤੇ ਇਨ੍ਹਾਂ ਨੁੰ ਹੋਰ ਬਿਗੜਨ ਤੋਂ ਰੋਕਣ ਲਈ ਚੋਣ ਕਮਿਸ਼ਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਚੋਣਾਂ ਆਉਂਦੇ ਹੀ ਇਨ੍ਹਾਂ ਨੂੰ ਹਥੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਸਕੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬੀਤੇ 10 ਸਾਲਾਂ ਤੋਂ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ‘ਚ ਬਾਦਲ ਤੇ ਉਨ੍ਹਾਂ ਦੇ ਸਾਥੀ ਲੋਕਾਂ ਨੂੰ ਪ੍ਰਤਾੜਤ ਕਰ ਰਹੇ ਹਨ ਤੇ ਅੱਤ ਮਚਾ ਰਹੇ ਹਨ, ਜਿਨ੍ਹਾਂ ਨੇ ਸੂਬੇ ਨੂੰ ਪੂਰੀ ਤਰ੍ਹਾਂ ਅਵਿਵਸਥਾ ‘ਚ ਧਕੇਲ ਦਿੱਤਾ ਹੈ ਅਤੇ ਅਪਰਾਧਿਕ ਤੇ ਮਾਫੀਆ ਗਿਰੋਹ ਅਜ਼ਾਦ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਹੁਣ ਖੁਦ ਇਨ੍ਹਾਂ ਸਾਲਾਂ ਦੌਰਾਨ ਬਾਦਲਾਂ ਵੱਲੋਂ ਉਨ੍ਹਾਂ ਖਿਲਾਫ ਕੀਤੇ ਗਏ ਅੱਤਿਆਚਾਰ ਦਾ ਬਦਲਾ ਲੈ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਪਰਾਧੀਆਂ ਨਾਲ ਮਿਲੀਭੁਗਤ ਰੱਖਣ ਵਾਲੇ ਅਕਾਲੀਆਂ ਦੀਆਂ ਲੋਕ ਵਿਰੋਧੀ ਤੇ ਭ੍ਰਿਸ਼ਟ ਨੀਤੀਆਂ ਤੋਂ ਤੰਗ ਆ ਚੁੱਕਾ ਪੰਜਾਬ ਹੁਣ ਮੰਥਨ ਕਰ ਰਿਹਾ ਹੈ, ਜਿਹੜਾ ਬਾਦਲਾਂ ਤੇ ਉਨ੍ਹਾਂ ਦੀ ਪਾਰਟੀ ਦੇ ਅੰਤ ਨਾਲ ਰੁੱਕੇਗਾ ਅਤੇ ਇਨ੍ਹਾਂ ਵਿਧਾਨ ਸਭਾ ਚੋਣਾਂ ‘ਚ ਇਨ੍ਹਾਂ ਨੂੰ ਗੈਰ ਰਸਮੀ ਤੌਰ ‘ਤੇ ਸੂਬੇ ਤੋਂ ਬਾਹਰ ਕਰ ਦਿੱਤਾ ਜਾਵੇਗਾ।
ਸੁਖਬੀਰ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ‘ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਇਕ ਪਬਲਿਕ ਮੀਟਿੰਗ ਤੋਂ ਜਾਂਦੇ ਵੇਲੇ ਪਿੰਡ ਵਾਲਿਆਂ ਦੇ ਗੁੱਸੇ ਤੇ ਪੱਥਰਬਾਜੀ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਕਾਂਗਰਸ ਦੇ ਕਈ ਆਗੂਆਂ ਨੇ ਕਿਹਾ ਕਿ ਖੁਦ ਲੋਕਾਂ ਵੱਲੋਂ ਬਾਦਲਾਂ ਖਿਲਾਫ ਕੀਤਾ ਗਿਆ ਹਮਲਾ ਉਨ੍ਹਾਂ ‘ਚ ਗੁੱਸੇ ਤੇ ਨਰਾਜਗੀ ਦਾ ਪ੍ਰਦਰਸ਼ਨ ਕਰਦਾ ਹੈ, ਜਿਨ੍ਹਾਂ ਦੇ ਭ੍ਰਿਸ਼ਟ ਤੇ ਅਪਰਾਧਿਕ ਸ਼ਾਸਨ ਹੇਠ ਉਹ ਬੀਤੇ 10 ਸਾਲਾਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਮਨਪ੍ਰੀਤ ਬਾਦਲ ਨੇ ਕਿਹਾ ਕਿ ਇਨ੍ਹਾਂ ਅਫਸੋਸਜਨਕ ਹਾਲਾਤਾਂ ਲਈ ਬਾਦਲ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਆਪਣੀਆਂ ਨਿਰਦਈ ਤੇ ਅਪਰਾਧਿਕ ਗਤੀਵਿਧੀਆਂ ਰਹੀਂ ਹਨੇਰੇ ਦੀ ਸਥਿਤੀ ‘ਚ ਧਕੇਲ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਰਾਣਾ ਸੋਢੀ, ਹੰਸਰਾਜ ਜੋਸਨ ਤੇ ਪਰਮਿੰਦਰ ਪਿੰਕੀ ਨੇ ਕਿਹਾ ਹੈ ਕਿ ਇਹ ਘਟਨਾ ਸੁਖਬੀਰ ਦੇ ਸੁਖਵਿਲਾਸ ਦੇ ਢਹਿਣ ਦੀ ਸ਼ੁਰੂਆਤ ਹੈ ਤੇ ਸਪੱਸ਼ਟ ਤੌਰ ‘ਤੇ ਉਨ੍ਹਾਂ ਦੇ ਦਿਖਾਵੇ ਲੋਕਾਂ ਦੇ ਗੁੱਸੇ ਦੇ ਸਾਹਮਣੇ ਚੂਰ ਚੂਰ ਹੋਣ ਲੱਗੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਜਲਾਲਾਬਾਦ ਦੀ ਘਟਨਾ ਅਫਸੋਸਜਨਕ ਹੈ ਅਤੇ ਸੂਬੇ ‘ਚ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ਦੇ ਮੱਦੇਨਜ਼ਰ ਇਸ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਾ ਅਤੇ ਉਸ ਨਿਰਾਸ਼ਾ ਦੀ ਡੂੰਘਾਈਆਂ ਨੂੰ ਦਰਸਾਉਂਦੀ ਹੈ, ਜਿਸ ‘ਚ ਪੰਜਾਬ ਦੇ ਲੋਕ ਡੁੱਬ ਚੁੱਕੇ ਹਨ।

Please Click here for Share This News

Leave a Reply

Your email address will not be published. Required fields are marked *