ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਅੱਜ ਇੱਥੇ ਤਹਿਸੀਲ ਕਮੇਟੀ
ਸੀ.ਪੀ.ਆਈ.(ਐਮ) ਹੁਸ਼ਿਆਰਪੁਰ ਵੱਲੋਂ ਕੇਂਦਰੀ ਦੀ ਮੋਦੀ ਸਰਕਾਰ ਵੱਲੋਂ ਬਿਨ•ਾਂ ਕਿਸੇ
ਉਚਿਤ ਕਾਰਨ ਅਣ-ਐਲਾਨੀ ਵਿੱਤੀ ਐਮਰਜੈਂਸੀ ਅਧੀਨ ਨੋਟ-ਬੰਦੀ ਕਾਰਨ, ਆਮ ਜਨਤਾ ਨੂੰ ਆਪਣੀ
ਹੱਕ-ਹਲਾਲ ਦੀ ਬੈਂਕਾਂ ਵਿਚ ਜਮਾਂ ਕੀਤੀ ਕਮਾਈ ਨੂੰ ਕਢਵਾਉਣ ਲਈ ਪੇਸ਼ ਮੁਸ਼ਕਲਾਂ ਅਤੇ ਮਚੀ
ਹਾਹਾਕਾਰ ਵਿਰੁੱਧ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇਕ ਰੋਸ ਰੈਲੀ ਕਰਕੇ ਸ਼ਹਿਰ ਵਿਚ ਮਾਰਚ
ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ 31
ਮਹੀਨਿਆਂ ਦੇ ਕਾਰਜ-ਕਾਲ ਦੌਰਾਨ ਚੌਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਹਦੇ ਪੂਰੇ ਤਾਂ ਕੀ ਕਰਦੇ
ਸਨ, ਸਗੋਂ ਇਕ ਤੋਂ ਬਾਅਦ ਇਕ ਹਾਸੋ ਹੀਣੇ ਜੁਮਲੇ ਛੱਡਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੁਤਬੇ
ਦਾ ਵੀ ਖੁਦ ਹੀ ਮਾਖੌਲ ਉਡਾਇਆ ਹੈ। ਵਿਦੇਸ਼ਾਂ ਵਿੱਚ ਜੋ 14.56 ਖਰਬ ਡਾਲਰ (2008) ਕਾਲਾ
ਧਨ ਸੀ, ਨਾ ਵਾਪਿਸ ਆਇਆ ਅਤੇ ਨਾ ਹੀ ਹਰ ਭਾਰਤੀ ਦੇ ਖਾਤੇ ਵਿਚ ਤਿੰਨ ਲੱਖ ਜਮ•ਾਂ ਹੋਇਆ।
ਪਰ ਦੇਸ਼ ਵਾਸੀਆਂ ਨੂੰ ਆਪਣੀ ਜਮ•ਾਂ ਕੀਤੀ ਕਮਾਈ ਨੂੰ ਬੈਂਕਾਂ ਵਿੱਚੋ ਕਢਵਾਉਣ ਲਈ ਖੱਜਲ-ਖਰਾਬ
ਹੋਣਾ ਪੈ ਰਿਹਾ ਹੈ ਅਤੇ 100 ਤੋਂ ਵੱਧ ਖਪਤਕਾਰ ਪਿਛਲੇ 49 ਦਿਨਾਂ ਦੌਰਾਨ ਮੋਦੀ ਦੀ ਨੋਟ-ਬੰਦੀ
ਦੀ ਭੇਟਾਂ ਹੋ ਗਏ ਹਨ।