best platform for news and views

ਸੀ. ਜੇ. ਐੱਮ. ਕਾਲੇਕਾ ਵੱਲੋਂ ਡੇ ਆਫ ਡੈੱਫ ਦਿਵਸ ਮੌਕੇ ਸਕੂਲ ਦਾ ਦੌਰਾ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਇੰਚਾਰਜ ਜਿਲ੍ਹਾ ਅਤੇ ਸ਼ੈਸਨਜ ਜੱਜਬਰਨਾਲਾ ਸ. ਸੁਖਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਜੇ.ਐੱਮ.-ਸਕੱਤਰ-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ. ਪੀ.ਐੱਸ.ਕਾਲੇਕਾ ਨੇ ਅੱਜ ਡੇ ਆਫ ਡੈੱਫ ਦਿਵਸ ਦੇ ਮੌਕੇ ਸਕੂਲ ਫਾਰ ਡੈਫ ਐਂਡ ਡੰਬਬਰਨਾਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੈਡਮ ਦੀਪਤੀ ਸਕੂਲ ਪ੍ਰਿੰਸੀਪਲਮਾਸਟਰ ਚਰਨਦਾਸ, ਹਰਗੁਰਕਿਰਪਾਲ ਸਿੰਘਸੀਨੀਅਰ ਸਹਾਇਕ ਆਦਿ ਮੌਜੂਦ ਸਨ।

ਇਸ ਮੌਕੇ ਸਕੱਤਰ ਸ. ਪੀ.ਐੱਸ.ਕਾਲੇਕਾ ਨੇ ਸਰਕਾਰ ਵੱਲ੍ਹੋਂ ਅਪੰਗ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਪ੍ਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਸਕੂਲ ਦਾ ਦੌਰਾ ਕਰਦੇ ਹੋਏ ਸਾਰੇ ਕਮਰਿਆ ਦੀ ਸਾਫ਼-ਸਫਾਈਬੱਚਿਆਂ ਦੇ ਰਹਿਣ-ਸਹਿਣ ਆਦਿ ਸਹੂਲਤਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਸਕੂਲ ਅਥਾਰਟੀ ਤੋਂ ਬੱਚਿਆ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਸੁਣਿਆ ਅਤੇ ਸਕੂਲ ਅਥਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲ੍ਹੋਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਅੰਤ ਵਿੱਚ ਮਾਸਟਰ ਚਰਨ ਦਾਸਮੈਡਮ ਦੀਪਤੀਸਕੂਲ ਪ੍ਰਿੰਸੀਪਲ ਅਤੇ ਸਟਾਫ਼ ਵੱਲ੍ਹੋਂ ਉਨ੍ਹਾਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਗਿਆ

Please Click here for Share This News

Leave a Reply

Your email address will not be published. Required fields are marked *