best platform for news and views

ਸੀ.ਈ.ਓ. ਪੰਜਾਬ ਨੇ ਰਾਜ ਦੇ ਰਿਟਰਨਿੰਗ ਅਫਸਰਾਂ ਨੂੰ ਸੁਵਿਧਾ ਪੋਰਟਲ ਬਾਰੇ ਜਾਣੂ ਕਰਵਾਇਆ

Please Click here for Share This News

ਚੰਡੀਗੜ•, 19 ਅਪ੍ਰੈਲ: ਮੁੱਖ ਚੋਣ ਅਫਸਰ ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਰਾਜ ਦੇ ਸਮੂਹ ਰਿਟਰਨਿੰਗ ਅਫਸਰਾਂ (ਆਰ.ਓ) ਨੂੰ ਵੀਡੀਓ ਕਾਨਫਰੈਂਸ ਰਾਹੀਂ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕਰਵਾਏ ਗਏ ਸੁਵਿਧਾ ਪੋਰਟਲ ਬਾਰੇ ਜਾਣਕਾਰੀ ਦਿੱਤੀ।
ਡਾ. ਰਾਜੂ ਨੇ ਕਿਹਾ ਕਿ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਜਮਾ ਕਰਵਾਏ ਜਾਣ ਤੋਂ ਤੁਰੰਤ ਬਾਅਦ ਨਾਮਜ਼ਦਗੀ ਪੱਤਰ ਸੁਵਿਧਾ ਪੋਰਟਲ ਅਤੇ ਸੀ.ਈ.ਓ. ਪੰਜਾਬ ਦੀ ਵੈਬਸਾਈਟ ‘ਤੇ ਅਪਲੋਡ ਕੀਤਾ ਜਾਣਾ ਹੈ। ਉਨ•ਾਂ ਕਿਹਾ ਕਿ ਸਮੂਹ ਰਿਟਰਨਿੰਗ ਅਫਸਰ ਇਸ ਸਬੰਧੀ ਲੋੜੀਂਦੇ ਯੋਗ ਪ੍ਰਬੰਧ, ਜਿਵੇਂ ਕਿ ਮੈਨਪਾਵਰ, ਇੰਟਰਨੈਟ ਕਨੈਕਸ਼ਨ ਆਦਿ ਪਹਿਲਾਂ ਹੀ ਕਰ ਲੈਣ।
ਉਨ•ਾਂ ਸਮੂਹ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਅਪਲੋਡ ਕੀਤਾ ਗਿਆ ਨਾਮਜ਼ਦਗੀ ਪੱਤਰ ਨੂੰ ਈ.ਸੀ.ਆਈ. ਦੀ ਵੈਬਸਾਈਟ, ਸੀ.ਈ.ਓ. ਪੰਜਾਬ ਦੀ ਵੈਬਸਾਈਟ, ਵੋਟਰ ਹੈਲਪਲਾਈਨ ਵੈਬਸਾਈਟ ਅਤੇ ਸੁਵਿਧਾ ਕੈਂਡੀਡੇਟ ਐਪ ‘ਤੇ ਵੇਖਿਆ ਜਾ ਸਕਦਾ ਹੈ। ਇਸ ਮੌਕੇ ਉਨ•ਾਂ ਸਮੂਹ ਆਰ.ਓ. ਨੂੰ ਫਾਰਮ-26 ਦੇ ਫਾਰਮੈਟ ਸੀ-4 ਅਤੇ ਸੀ-5 ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਰਮ ਸੀ-4 ਵਿੱਚ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਵੱਲੋਂ ਅਖਬਾਰਾਂ ਅਤੇ ਟੈਲੀਵੀਜ਼ਨ ‘ਤੇ ਆਪਣੇ ਅਪਰਾਧਿਕ ਪਿਛੋਕੜ ਬਾਰੇ ਦਿੱਤੇ ਗਏ ਇਸ਼ਤਿਹਾਰਾਂ ਦਾ ਵੇਰਵਾ ਸਬੰਧਤ ਰਿਟਰਨਿੰਗ ਅਫਸਰ ਕੋਲ ਜਮਾ ਕਰਵਾਉਣਾ ਹੈ ਜਦਕਿ ਸੀ-5 ਰਾਹੀਂ ਰਾਜਨੀਤਕ ਪਾਰਟੀਆਂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਦੇ  ਅਪਰਾਧਿਕ ਪਿਛੋਕੜ ਬਾਰੇ ਪਾਰਟੀ ਵੱਲੋਂ ਅਖਬਾਰਾਂ ਅਤੇ ਟੈਲੀਵੀਜ਼ਨ ‘ਤੇ ਅਪਰਾਧਿਕ ਪਿਛੋਕੜ ਬਾਰੇ ਦਿੱਤੇ ਗਏ ਇਸ਼ਤਿਹਾਰਾਂ ਦਾ ਵੇਰਵਾ ਸਬੰਧਤ ਰਿਟਰਨਿੰਗ ਅਫਸਰ ਕੋਲ ਜਮਾ ਕਰਵਾਉਣਾ ਹੈ।
ਸੀ.ਈ.ਓ. ਨੇ ਐਕਸਪੈਂਡੀਚਰ ਰਜਿਸਟਰ ਡੈਸ਼ ਬੋਰਡ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ‘ਤੇ ਚੋਣ ਲੜ ਰਹੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਵੋਟਾਂ ਵਾਲੇ ਦਿਨ ਤੱਕ ਕੀਤੇ ਜਾ ਰਹੇ ਖਰਚ ਦੇ ਵੇਰਵੇ ਅਬਜਰਵਰ ਵਲੋਂ ਵੈਰੀਫਾਈ ਕੀਤੇ ਜਾਣ ਉਪਰੰਤ  ਤਿੰਨ ਵਾਰ ਵਿੱਚ ਅਪਲੋਡ ਕੀਤੇ ਜਾਣੇ ਹਨ।
ਡਾ. ਰਾਜੂ ਨੇ ਕਿਹਾ ਕਿ 22 ਅਪ੍ਰੈਲ 2019 ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜ਼ਾਰੀ ਹੋਣ ਦੇ ਨਾਲ ਹੀ ਨਾਮਜ਼ਗੀਆਂ ਦਾ ਕਾਰਜ ਆਰੰਭ ਹੋ ਜਾਵੇਗਾ ਇਸ ਲਈ ਸਮੂਹ ਆਰ.ਓ. ਇਹ ਨਿਸ਼ਚਿਤ ਕਰਨ ਕਿ ਆਰ.ਓ. ਦਫਤਰ ਦੇ 100 ਮੀਟਰ ਦੇ ਦਾਇਰੇ ਵਿੱਚ ਨਾਮਜਦਗੀ ਪੱਤਰ ਦਾਖਲ ਕਰਨ ਆ ਰਹੇ ਇਕ ਉਮੀਦਵਾਰ ਨਾਲ ਵੱਧ ਤੋਂ ਵੱਧ ਤਿੰਨ ਵਹੀਕਲ ਹੀ ਆ  ਸਕਦੇ ਹਨ ਅਤੇ ਇਕ ਉਮੀਦਵਾਰ ਦੇ ਨਾਲ ਚਾਰ ਹੋਰ ਵਿਅਕਤੀ ਨਾਮਜਦਗੀ ਪੱਤਰ ਦਾਖਲ ਕਰਨ ਲਈ ਆਰ.ਉ ਦੇ ਚੈਂਬਰ ਤੱਕ ਜਾ ਸਕਦੇ ਹਨ ਇਸ ਸਬੰਧੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਉਮੀਦਵਾਰ ਜਾਂ ਉਸ ਨਾਲ ਨਾਮਜਦਗੀ ਪੱਤਰ ਦਾਖਲ ਕਰਨ ਜਾ ਰਿਹਾ ਵਿਅਕਤੀ ਐਸ.ਪੀ.ਜੀ. ਪ੍ਰੋਟੈਕਟੀ ਹੈ ਤਾਂ ਉਸ ਨਾਲ ਵਾਧੂ ਤੌਰ ‘ਤੇ ਐਸ.ਪੀ.ਜੀ ਸੁਰੱਖਿਆ ਕਰਮੀ ਲੁਕਵੇ ਹਥਿਆਰ ਸਹਿਤ ਜਾ ਸਕਦਾ ਹੈ  ਅਤੇ ਆਰ.ਓ. ਦੇ ਚੈਂਬਰ ਅਤੇ 100 ਮੀਟਰ ਦੇ ਦਾਇਰੇ ਵਿੱਚ ਨਿਯਮ ਅਨੁਸਾਰ ਲੋੜੀਂਦੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾ ਦਿੱਤੇ ਜਾਣ।
ਇਸਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਚੋਣ ਅਮਲ ਵਿੱਚ ਲੋੜੀਂਦੀ ਈ.ਵੀ.ਐਮ. ਮਸ਼ੀਨਾਂ ਦੀ ਗਿਣਤੀ ਜ਼ਰੂਰਤ ਅਨੁਸਾਰ ਪੂਰੀ ਕਰ ਲਈ ਜਾਵੇ।
ਇਸ ਮੌਕੇ ਐਡੀਸ਼ਨਲ ਸੀ.ਈ.ਓ. ਕਵਿਤਾ ਸਿੰਘ ਅਤੇ ਐਡੀਸ਼ਨਲ ਸੀ.ਈ.ਓ. ਸਿਬਨ. ਸੀ ਹਾਜ਼ਰ ਸਨ।

 

Please Click here for Share This News

Leave a Reply

Your email address will not be published. Required fields are marked *