best platform for news and views

ਸੀਵਰੇਜ ਪਾਉਣ ਤੋ ਬਾਅਦ ਵੀ ਸੜਕ ਦੀ ਹਾਲਤ ਖਸਤਾ, ਮੁਰੰਮਤ ਦੀ ਮੰਗ

Please Click here for Share This News

ਧੂਰੀ, 24 ਜੂਨ (ਮਹੇਸ਼) ਸਥਾਨਕ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਵਿਚੋਂ ਧੂਰੀ ਪਿੰਡ ਨੂੰ ਜਾਂਦੀ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਵਰਨਣਯੋਗ ਹੈ ਕਿ ਸ਼ਹਿਰ ਦੇ ਧੂਰੀ ਪਿੰਡ ਨੂੰ ਜਾਂਦੀ ਸੜਕ ਸੀਵਰੇਜ ਪਾਉਣ ਤੋ ਬਾਅਦ ਵੀ ਖਸਤਾ ਹਾਲਤ ਅਤੇ ਥਾਂ-ਥਾਂ ਤੋਂ ਡੂੰਘੇ ਟੋਇਆਂ ਦਾ ਸ਼ਿਕਾਰ ਬਣਨ ਕਾਰਨ ਸਕੂਟਰ, ਮੋਟਰਸਾਈਕਲ ਅਤੇ ਕਾਰ ਸਵਾਰਾਂ ਨੂੰ ਲੰਘਣ ਵਿਚ ਭਾਰੀ ਔਕੜਾਂ ਦਾ ਸਾਹਮਣਾ ਕਰਨ ‘ਤੇ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਹੇਮ ਰਾਜ,ਹੈਪੀ,ਅਮਨਦੀਪ ਕੁਮਾਰ,ਸੁਨੀਲ ਸ਼ਰਮਾ ਅਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੀਹ ਪੈਣ ਕਾਰਨ ਟੋਏਆ ਵਿਚ ਗੰਦੇ ਪਾਣੀ ਖੜ ਜਾਂਦਾ ਹੈ। ਜਿਸ ਕਾਰਨ ਪੈਦਲ ਆਉਣ-ਜਾਣ ਵਾਲਿਆਂ ਲਈ ਵੀ ਦਿੱਕਤਾਂ ਤੇ ਪ੍ਰੇਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ,ਪਰ ਇਸ ਦੇ ਬਾਵਜੂਦ ਸੜਕ ਕਿਨਾਰੇ ਵੱਸਦੇ ਲੋਕਾਂ ਵੱਲੋਂ ਕਈ ਵਾਰ ਰੋਸ ਵਿਖਾਵੇ ਕਰਨ ਦੇ ਬਾਵਜੂਦ ਅਜੇ ਤੱਕ ਸੜਕ ਦੀ ਮੁਰੰਮਤ ਵੱਲ ਵਿਭਾਗ ਵੱਲੋਂ ਧਿਆਨ ਦੇਣਾ ਸ਼ਾਇਦ ਮੁਨਾਸਬ ਨਹੀਂ ਸਮਝਿਆ ਗਿਆ। ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਸੀਵਰੇਜ ਪਾਉਣ ਤੋ ਬਾਅਦ ਵੀ ਟੁੱਟੀ ਹੋਈ ਸੜਕ ਦੀ ਤੁਰੰਤ ਮੁਰੰਮਤ ਕਰ ਕੇ ਆਵਾਜਾਈ ਯੋਗ ਬਣਾਇਆ ਜਾਵੇ ।

ਤਸਵੀਰ –  ਧੂਰੀ ਪਿੰਡ ਦੀ ਖਸਤਾ ਹਾਲਤ ਦਾ ਦ੍ਰਿਸ਼ ।

Please Click here for Share This News

Leave a Reply

Your email address will not be published. Required fields are marked *