best platform for news and views

ਆਪਣੀ ਪਾਰਟੀ ਦੇ ਉਮੀਦਵਾਰ ਉੱਤੇ ਚਿੱਕੜ ਉਛਾਲ ਕੇ ਆਮ ਆਦਮੀ ਬਣੀ ਖਾਸ ਕਾਂਗਰਸੀ ਮਹਿਲਾ ਆਗੂ

Please Click here for Share This News

ਚੰਡੀਗੜ੍ਹ  – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੌਜੂਦਾ ਸਕੱਤਰ ਬਲਵਿੰਦਰ ਕੌਰ ਨਰੜੂ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਘਨੌਰ ਤੋਂ ਉਮੀਦਵਾਰ ਅਨੂ ਰੰਧਾਵਾ ਦੀ ਹਾਜ਼ਰੀ ਵਿਚ ਆਪ ਵਿਚ ਸ਼ਾਮਲ ਹੋ ਗਈ। ਘਨੌਰ ਨਾਲ ਸੰਬੰਧਤ ਬਲਵਿੰਦਰ ਕੌਰ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਦਾਦਾ ਜੀ ਸਵ. ਉਜਾਗਰ ਸਿੰਘ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਕਰੀਬੀਆਂ ਵਿਚੋਂ ਰਹੇ ਹਨ। ਬਲਵਿੰਦਰ ਨੇ 1993 ਵਿਚ ਕਾਂਗਰਸ ਜੁਆਇਨ ਕੀਤੀ ਅਤੇ ਉਸ ਮਗਰੋਂ ਉਹ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਥਾਪੇ ਗਏ। 1994 ਵਿਚ ਉਹ ਜ਼ਿਲਾ ਪ੍ਰੀਸ਼ਦ ਦੀ ਚੋਣ ਜਿੱਤ ਕੇ ਉਪ ਪ੍ਰਧਾਨ ਬਣੇ। 2009 ਵਿਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਪਟਿਆਲਾ ਜ਼ਿਲਾ ਮਹਿਲਾ ਕਾਂਗਰਸ ਦਾ ਪ੍ਰਧਾਨ ਥਾਪਿਆ।
ਬਲਵਿੰਦਰ ਕੌਰ ਨੇ ਘਨੌਰ ਤੋਂ ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਖਿਲਾਫ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਤੇ ਕਿਹਾ ਕਿ ਜਲਾਲਪੁਰ ਨੇ ਉਨ੍ਹਾਂ ਨੂੰ ਵਿਆਹ ਦਾ ਲਾਰਾ ਲਗਾ ਕੇ 12 ਸਾਲਾਂ ਤੱਕ ਸ਼ੋਸ਼ਣ ਕੀਤਾ ਪਰ ਬਾਅਦ ਵਿਚ ਆਪਣੀ ਗੱਲ ਤੋਂ ਮੁੱਕਰ ਗਏ। ਇਸ ਸੰਬੰਧੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਸਕੱਤਰ ਕੈਪਟਨ ਸੰਦੀਪ ਨੂੰ ਵੀ ਜਾਣੂ ਕਰਵਾਇਆ ਤੇ ਮਹਾਰਾਣੀ ਪਰਨੀਤ ਕੌਰ ਨੂੰ ਵੀ ਮਿਲਣਾ ਚਾਹਿਆ ਪਰ ਕੋਈ ਹੱਲ ਨਾ ਨਿਕਲਿਆ।

Please Click here for Share This News

Leave a Reply

Your email address will not be published. Required fields are marked *