ਹੁਸ਼ਿਆਰਪੁਰ (ਤਰਸੇਮ ਦੀਵਾਨਾ ) ਬਹੁਜਨ ਸਮਾਜ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਸ਼ਾਮ ਚੌਰਾਸੀ ਦੇ ਪਿੰਡ ਤਲਵੰਡੀ ਅਰਾਂਈਆਂ ਵਿਖੇ ਬਸਪਾ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਕਨਵੀਨਰ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਝੂਠੇ ਵਾਅਦੇ ਕਰਕੇ ਪੰਜਾਬ ਵਾਸੀਆਂ ਨੂੰ ਸ਼ੇਖਚਿੱਲੀ ਵਾਲੇ ਸੁੱਪਨੇ ਦਿਖਾ ਰਹੇ ਹਨ । ਆਪ ਕਨਵੀਨਰ ਕੇਜਰੀਵਾਲ ਇੱਕ ਪਾਸੇ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਰਿਹਾ ਹੈ ਤੇ ਦੂਜੇ ਪਾਸੇ ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਕੇ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਖਬਰ ਆਪ ਹੀ ਬਿਆਨ ਕਰਨ ਤੇ ਕੇਜਰੀਵਾਲ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ । ਉਨਾਂ ਕਿਹਾ ਕੈਪਟਨ ਅਮਰਿੰਦਰ ਦੀ ਸਰਕਾਰ ਸਮੇਂ ਇੱਕ ਵੀ ਕੰਮ ਵਿਕਾਸ ਦਾ ਨਹੀਂ ਹੋਇਆ । ਅੱਜ ਚੋਣਾਂ ਲਾਗੇ ਬੇਰੁਜਗਾਰਾਂ ਦੇ ਨੌਕਰੀਆਂ ਦੇ ਫਾਰਮ ਭਰਵਾਏ ਜਾ ਰਹੇ ਹਨ ਪਰ ਮੁੱਖ ਮੰਤਰੀ ਤੇ ਕਾਂਗਰਸ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਤੇ ਪਬੰਦੀ ਲਾ ਦਿੱਤੀ ਸੀ ਜਿਸ ਨਾਲ ਬੇਰੁਜਗਾਰੀ ਵਿੱਚ ਕਈ ਗੁਣਾਂ ਵਾਧਾ ਹੋ ਗਿਆ । ਠੇਕੇਦਾਰ ਭਗਵਾਨ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੇ ਪਹਿਲੇ ਸਾਲ ਅੰਦਰ ਇੱਕ ਲੱਖ ਬੇਰੁਜਗਾਰਾਂ ਨੂੰ ਪੱਕੀ ਨੌਕਰੀ ਤੇ ਠੇਕੇ ਉੱਤੇ ਰੱਖੇ ਜਾਂ ਕੱਚੇ ਰੱਖੇ ਸਾਰੇ ਮੁਲਾਜਮਾਂ ਨੂੰ ਤੁਰੰਤ ਪੱਕੇ ਕੀਤਾ ਜਾਵੇਗਾ ਤੇ ਬਸਪਾ ਪੰਜਾਬ ਵਿੱਚ ਬੇਰੁਜਗਾਰੀ ਨੂੰ ਦੂਰ ਕਰੇਗੀ । ਠੇਕੇਦਾਰ ਭਗਵਾਨ ਨੇ ਕਿਹਾ ਬਸਪਾ ਨੇ ਪੰਜਾਬ ਦੀ ਜਵਾਨੀ ਤੇ ਗਰੀਬ ਨੂੰ ਬਚਾਉਣ ਲਈ ਡਰੱਗ ਮਾਫੀਆ, ਰੇਤ ਮਾਫੀਆ, ਬੇਰਜਗਾਰੀ, ਮਹਿੰਗਾਈ ਅਤੇ ਭ੍ਰਿਸਟਾਚਾਰ ਨਾਲ ਨਿਪਟਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ । ਉਨਾਂ ਕਿਹਾ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਧਾਰਮਿਕ,ਸਮਾਜਿਕ,ਆਰਥਿਕ ਤੇ ਰਾਜਨੀਤਕ ਵਾਤਾਵਰਣ ਨੂੰ ਭ੍ਰਿਸ਼ਟਾਚਾਰ, ਨਸ਼ਿਆਂ ਦੇ ਵਪਾਰ ,ਬੇਈਮਾਨੀ ਨਾਲ ਗੰਦਲਾ ਕਰ ਦਿੱਤਾ ਹੈ ਜਿਸਨੂੰ ਪੰਜਾਬ ਦੇ ਸੂਝਵਾਨ ਵੋਟਰ ਅਕਾਲੀ-ਭਾਜਪਾ ਤੇ ਕਾਂਗਰਸ ਦਾ ਪੰਜਾਬ ਵਿੱਚੋਂ ਸਫਾਇਆ ਕਰਕੇ ਸ਼ੁੱਧ ਕਰ ਦੇਣਗੇ । ਇਸ ਸਮੇਂ ਦਲਜੀਤ ਰਾਏ ਜਿਲਾ ਪ੍ਰਧਾਨ, ਐਡਵੋਕੇਟ ਰਣਜੀਤ ਕੁਮਾਰ , ਸੁਖਦੇਵ ਸਿੰਘ ਬਿੱਟਾ ਪ੍ਰਧਾਨ ਹਲਕਾ ਸ਼ਾਮ ਚੌਰਾਸੀ, ਸਰਪੰਚ ਜਗਮੋਹਣ ਸਿੰਘ, ਨਿਸ਼ਾਨ ਚੌਧਰੀ , ਮੋਹਣ ਲਾਲ ਭਟੋਆ ਪ੍ਰਧਾਨ ਗੁਰੁ ਰਵਿਦਾਸ ਟਾਇਗਰ ਫੋਰਸ, ਮਨਿੰਦਰ ਸਿੰਘ ਸ਼ੇਰਪੁਰੀ, ,ਬੀਬੀ ਮਹਿੰਦਰ ਕੌਰ ਜਨਰਲ ਸਕੱਤਰ , ਬਲਵੰਤ ਸੋਨੂੰ, ਅਵਤਾਰ ਸਿੰਘ ਤਾਰੀ, ਇੰਦਰਜੀਤ ਸਿੰਘ ਵਾਈਸ ਪ੍ਰਧਾਨ, ਮੋਹਣ ਲਾਲ ਪ੍ਰਧਾਨ ਬਾਮਸੇਫ, ਮੁਕੇਸ਼ ਰੱਤੀ, ਬਿੰਦਰ ਸਰੋਆ ਵੀ ਹਾਜਰ ਸਨ ।