best platform for news and views

ਸਿੱਧੂ ਤੇ ਔਜਲਾ ਵਲੋਂ ਠੰਡ ‘ਚ ਕੀਤੀ ਸੈਰ ਨੂੰ ਲੋਕਾਂ ਵਲੋਂ ਦਿੱਤੇ ਵੱਡੇ ਹੁੰਗਾਰੇ ਨੇ ਵਿਰੋਧੀਆਂ ਨੂੰ ਕੰਬਣੀ ਛੇੜੀ

Please Click here for Share This News

ਰਾਜਨ ਮਾਨ
ਅੰਮ੍ਰਿਤਸਰ, 22 ਜਨਵਰੀ
ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅੰਮ੍ਰਿਤਸਰ ਪੂਰਬੀ ਤੋ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਅੱਜ ਸਵੇਰੇ ਕੰਪਨੀ ਬਾਗ ਵਿੱਚ ਉਹਨਾਂ ਨਾਲ ਸੈਰ ਦਾ ਆਨੰਦ ਮਾਣਿਆ ਤੇ ਆਮ ਲੋਕਾਂ ਨਾਲ ਚਾਹ ਪੀਤੀ। ਸਿੱਧੂ ਤੇ ਔਜਲਾ ਵਲੋਂ ਠੰਡ ‘ਚ ਕੀਤੀ ਸੈਰ ਨੂੰ ਲੋਕਾਂ ਵਲੋਂ ਦਿੱਤੇ ਵੱਡੇ ਹੁੰਗਾਰੇ ਨੇ ਵਿਰੋਧੀਆਂ ਨੂੰ ਕੰਬਣੀ ਛੇੜ ਦਿੱਤੀ ਹੈ।
ਸਿੱਧੂ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਲੋਕਾਂ ਦਾ ਮਨ ਮੋਹਿਆ। ਸਿੱਧੂ ਵਲੋਂ ਕੀਤੀ ਇਸ ਸੈਰ ਨੇ ਪਹਿਲਾਂ ਤੋਂ ਹੀ ਇਹਨਾਂ ਦੇ ਆਉਣ ਕਾਰਨ ਕੰਬ ਰਹੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਹੋਰ ਕੰਬਣੀਆਂ ਛਿੱੜ ਗਈਆਂ ਹਨ। ਜਿਉਂ ਹੀ ਸਿੱਧੂ ਤੇ ਔਜਲਾ ਅੱਜ ਸਵੇਰੇ ਕੰਪਨੀ  ਬਾਗ ਵਿੱਚ ਸੈਰ ਕਰਨ ਲਈ ਪਹੁੰਚੇ ਤਾਂ ਉਥੇ ਸੈਰ ਕਰ ਰਹੇ ਲੋਕਾਂ ਨੇ ਇਹਨਾਂ ਨੂੰ ਘੇਰ ਲਿਆ ਅਤੇ ਹਰ ਵਿਅਕਤੀ ਇਹਨਾਂ ਨਾਲ ਫੋਟੋਆਂ ਖਿਚਵਾਉਣ ਤੇ ਹੱਥ ਮਿਲਾਉਣ ਲਈ ਉਤਾਵਲਾ ਹੋ ਰਿਹਾ ਸੀ। ਇਸ ਦੌਰਾਨ ਉਹਨਾਂ ਉਥੇ ਖੇਡ ਰਹੇ ਬੱਚਿਆਂ ਨਾਲ ਵੀ ਕੁਝ ਪੱਲ ਹਾਸਾ ਠੱਠਾ ਕੀਤਾ। ਆਪਣੇ ਆਗੂਆਂ ਨੂੰ ਆਪਣੇ ਵਿਚਕਾਰ ਦੇਖ ਕੇ ਕੰਪਨੀ ਬਾਗ ਵਿਚ ਸਵੇਰ ਦੀ ਸੈਰ ਕਰਨ ਵਾਲਾ ਹਰ ਵਿਅਕਤੀ ਬੇਹੱਦ ਖੁਸ਼ ਸੀ ਤੇ ਇਨ੍ਹਾਂ ਆਗੂਆਂ ਨਾਲ ਦਿਲ ਖੋਲ ਕੇ ਗੱਲਾਂ ਕਰਨਾ ਚਾਹੁੰਦਾ ਸੀ। ਇਨ੍ਹਾਂ ਆਗੂਆਂ ਨੇ ਵੀ ਉਥੇ ਮੌਜੂਦ ਹਰ ਵਿਅਕਤੀ ਨਾਲ ਗੱਲਾਂ ਕੀਤੀਆਂ ਤੇ ਉਨ੍ਹਾਂ ਦੀਆਂ ਭਾਵਨਾਵਾਂ ਤੋਂ ਜਾਣੂ ਹੋਏ। ਬੇਹਦ ਹਲਕੇ ਫੁਲਕੇ ਮਾਹੌਲ ਵਿਚ ਇਹ ਆਗੂ ਲੋਕਾਂ ਨਾਲ ਘੁਲ ਮਿਲ ਗਏ ਤੇ ਲੋਕਾਂ ਨੇ ਵੀ ਆਪਣੇ ਆਗੂਆਂ ਨਾਲ ਸਵੇਰ ਦੀ ਸੈਰ ਦਾ ਨਜ਼ਾਰਾ ਲਿਆ। ਸੈਰ ਤੋਂ ਬਾਅਦ ਉਹ ਸ਼ਹਿਰ ਦੀ ਮਸ਼ਹੂਰ ਚਾਹ ਦੀ ਇੱਕ ਦੁਕਾਨ ਤੇ ਗਏ ਤੇ ਆਮ ਲੋਕਾਂ ਨਾਲ ਚਾਹ ਦੀਆਂ ਚੁਸਕੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨਾਲ ਉਸਦਾ ਗਹਿਰਾ ਰਿਸ਼ਤਾ ਹੈ ਅਤੇ ਇਹੀ ਕਾਰਲ ਹੇ ਕਿ ਉਹਨਾਂ ਨੇ ਜੋ ਵਾਅਦਾ ਪੰਦਰਾਂ ਸਾਲ ਪਹਿਲਾਂ ਲੋਕਾਂ ਨਾਲ ਇਥੇ ਰਹਿਣ ਦਾ ਕੀਤਾ ਸੀ ਅੱਜ ਉਸ ਤੇ ਕਾਇਮ ਹਨ। ਉਹਨਾਂ ਕਿਹਾ ਕਿ ਮੈਨੂੰ ਗੁਰੂ ਦੀ ਨਗਰੀ ਨੇ ਮਾਣ ਤੇ ਸ਼ੋਹਰਤ ਬਖਸ਼ੀ ਹੈ ਅਤੇ ਉਹ ਇਸ ਪਾਕ ਪਵਿੱਤਰ ਧਰਤੀ ਨੂੰ ਹਮੇਸ਼ਾਂ ਸਮਰਪਤ ਰਹਿਣਗੇ। ਉਹਨਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਵਾਲਿਆਂ ਦੀਆਂ ਤਾਂ ਜ਼ਮਾਨਤਾਂ ਜਬਤ ਹੋ ਜਾਣੀਆਂ ਹਨ ਅਤੇ ਆਪ ਵਾਲੇ ਤਾਂ ਪਹਿਲਾਂ ਹੀ ਲੜਾਈ ਵਿੱਚ ਨਜ਼ਰ ਨਹੀਂ ਆ ਰਹੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਲੋਕਾਂ ਨੇ ਮਲ ਬਣਾ ਲਿਆ ਹੈ ਅਤੇ ਹੁਣ ਸਿਰਫ ਲੋਕ ਵੋਟਾਂ ਵਾਲੇ ਦਿਨ ਦਾ ਇੰਤਜ਼ਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਇਸ ਨਗਰੀ ਲਈ ਕੁਝ ਕਰਨ ਲਈ ਤਤਪਰ ਰਹੇ ਹਨ ਪਰ ਅਕਾਲੀ ਦਲ ਤੇ ਭਾਜਪਾ ਨੇ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ। ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਇਸ ਪਵਿੱਤਰ ਨਗਰੀ ਦੇ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ। ਲੋਕਾ ਵਲੋਂ ਨਵਜੋਤ ਸਿੰਘ ਸਿੱਧੂ ਤੇ ਗੁਰਜੀਤ ਸਿੰਘ ਔਜਲਾ ਜਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ।
ਇਸ ਮੌਕੇ ਤੇ ਸ਼੍ਰੀ ਔਜਲਾ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਵਾਲੀ ਮਨ ਕੀ ਬਾਤ ਨਹੀਂ ਜਨਤਾ ਜਨਾਰਦਨ ਦੇ ਮਨ ਦੀ ਗਲ ਸੁਨਣ ਲਈ ਇਥੇ ਆਏ ਹਾਂ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪ੍ਰਦੂਸ਼ਣ ਮੁਕਤ ਸ਼ਹਿਰ ਹੈ।  ਔਜਲਾ ਨੇ ਕਿਹਾ ਕਿ ਅਸੀਂ ਚੋਣ ਜਿੱਤ ਕੇ ਵੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਾਂਗ ਲੋਕਾਂ ਤੋ ਦੂਰੀ ਨਹੀਂ ਬਣਾ ਕੇ ਰੱਖਾਂਗੇ ਬਲਕਿ ਲੋਕਾਂ ਦੇ ਵਿਚ ਹੀ ਵਿਚਰਾਂਗੇ।

Please Click here for Share This News

Leave a Reply

Your email address will not be published. Required fields are marked *