best platform for news and views

ਸਿੱਖ ਡਰਾਈਵਰ ਦੀ ਕੁੱਟਮਾਰ ਦੇ ਜਿੰਮੇਂਵਾਰ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰਨ ਲਈ ਸੰਸਦ ਵਿੱਚ ਅਵਾਜ ਬੁਲੰਦ ਕਰਾਂਗੇ-  ਡਿੰਪਾ,ਔਜਲਾ

Please Click here for Share This News
ਪੀੜਿਤ ਆਟੋ ਰਿਕਸ਼ਾ ਡਰਾਇਵਰ ਦੇ ਘਰ ਜਾ ਕੇ ਔਜਲਾ ਤੇ ਡਿੰਪਾ ਨੇ ਕੀਤੀ ਮੁਲਾਕਾਤ
ਰਾਜਨ ਮਾਨ
ਅੰਮ੍ਰਿਤਸਰ, 18 ਜੂਨ : ਬੀਤੇ ਦਿਨ ਦਿੱਲੀ ਦੇ ਮੁਖਰਜੀ ਨਗਰ ਪੁਲਿਸ ਥਾਣੇ ਦੇ ਪੁਲਿਸ ਕਰਮੀਆਂ ਦੇ ਅਣਮਨੁੱਖੀ ਕਹਿਰ ਦੇ ਸ਼ਿਕਾਰ ਹੋਏ ਆਟੋ ਰਿਕਸ਼ਾ ਤੇ ਸਿੱਖ ਡਰਾਇਵਰ ਤੇ ਉਸਦੇ ਨਾਬਾਲਿਗ ਬੇਟੇ ਨਾਲ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਸੰਸਦੀ ਹਲਕੇ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਮੁਲਾਕਾਤ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਪਲਿਸ ਨੌਕਰੀ ਤੋਂ ਬਰਖਾਸਤ ਕਰਨ ਤੇ ਉਨਾਂ੍ਹ ਖਿਲਾਫ ਸਖਤ ਤੋਂ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਇਸ ਸੰਬੰਧੀ ਗਲਬਾਤ ਕਰਦਿਆਂ ਸ. ਔਜਲਾ ਤੇ ਸ. ਡਿੰਪਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਰਪ੍ਰਸਤੀ ਹਾਸਲ ਦਿੱਲੀ ਪੁਲਿਸ ਵਲੋਂ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ ਮਿਹਨਤ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰਨ ਵਾਲੇ ਆਟੋ ਡਰਾਇਵਰ ਸਰਬਜੀਤ ਸਿੰਘ ਅਤੇ ਉਸਦੇ ਨਾਬਾਲਿਗ ਬੇਟੇ ਬਲਵੰਤ ਸਿੰਘ ਦੀ ਸੜਕ ਤੇ ਕੁੱਟਮਾਰ ਤੇ ਖਿੱਚਧੂਹ ਕੀਤੀ ਗਈ। ਦੋਹਾਂ ਆਗੂਆਂ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਅਪਣਾਏ ਗਏ ਅਣਮਨੁੱਖੀ ਵਤੀਰੇ ਦੀ ਜਿੰਨੀ ਨਿੰਦਾ ਕੀਤੀ ਜਾਏ ਉਨੀਂ ਹੀ ਘੱਟ ਹੈ। ਪੰਜਾਬ ਦੇ ਦੋਹਾਂ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਕਿ ਘਟਨਾ ਦੀ aੁੱਚ ਪੱਧਰੀ ਜਾਂਚ ਕੀਤੀ ਜਾਏ ਤੇ ਇਸ ਘਟਨਾ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਏ ਤਾਂ ਜੋ ਅੱਗੇ ਤੋਂ ਕੋਈ ਵੀ ਪੁਲਿਸ ਅਧਿਕਾਰੀ ਆਪਣੀ ਵਰਦੀ ਦੇ ਰੋਅਬ ਹੇਠ ਕਿਸੇ ਮਾਸੂਮ ਤੇ ਤਸ਼ੱਦਦ ਨਾ ਢਾਹੇ। ਇਸ ਸਮੇਂ ਸ. ਅੋਜਲਾ ਤੇ ਸ. ਡਿੰਪਾ ਨੇ ਕਿਹਾ ਕਿ ਜੇਕਰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਇਸ ਸੰਬੰਧੀ ਕੋਈ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਸਭ ਧਰਮਾਂ ਦੇ ਸਤਿਕਾਰ ਦਾ ਦਾਅਵਾ ਭਰਨ ਵਾਲੀ ਕੇਂਦਰੀ ਸਰਕਾਰ ਖਿਲਾਫ ਲੋਕ ਸਭਾ ਵਿੱਚ ਪੀੜਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਜੰਗ ਲੜੀ ਜਾਏਗੀ। ਇਸ ਸਮੇਂ ਸ. ਔਜਲਾ ਤੇ ਸ. ਡਿੰਪਾ ਨੇ ਪੀੜਿਤ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ ਤੇ ਉਨ੍ਹਾਂ ਦੇ ਨਾਲ ਹਰ ਸਮੇਂ ਡਟਕੇ ਖੜੇ ਰਹਿਣ ਦਾ ਵਾਅਦਾ ਕੀਤਾ।
Please Click here for Share This News

Leave a Reply

Your email address will not be published.