best platform for news and views

ਸਿੱਖਿਆ ਮੰਤਰੀ ਵੱਲੋਂ ਸੱਤਵੀਂ ਕੁੱਲ ਹਿੰਦ ਮਹਿਲਾ ਕਲਾ ਪ੍ਰਦਰਸ਼ਨੀ ਦਾ ਉਦਘਾਟਨ

Please Click here for Share This News

ਚੰਡੀਗੜ•, 19 ਮਾਰਚ
”ਮਹਿਲਾਵਾਂ ਅੰਦਰ ਬੇਸ਼ੁਮਾਰ ਪ੍ਰਤਿਭਾ ਹੁੰਦੀ ਹੈ, ਉਨ•ਾਂ ਨੂੰ ਸਿਰਫ ਇਕ ਮੌਕਾ ਦੇਣ ਦੀ ਲੋੜ ਹੁੰਦੀ ਅਤੇ ਉਹ ਹਰ ਖੇਤਰ ਵਿੱਚ ਸਿਖਰਾਂ ਨੂੰ ਛੂਹਣ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਹਨ।” ਇਹ ਗੱਲ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਫਾਈਨ ਆਰਟਸ ਵਿਭਾਗ ਵਿਖੇ ਆਰਟਸਕੇਪ ਵੱਲੋਂ ਲਗਾਈ ਗਈ ਸੱਤਵੀਂ ਕੁੱਲ ਹਿੰਦ ਮਹਿਲਾ ਕਲਾ ਪ੍ਰਦਰਸ਼ਨੀ ਦੇ ਉਦਘਾਟਨ ਭਾਸ਼ਣ ਦੌਰਾਨ ਕਹੀ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਡੀ ਸਰਕਾਰ ਦੇ ਪਹਿਲੇ ਸਾਲ ਹੀ ਮਹਿਲਾ ਸਸ਼ਤੀਕਰਨ ਦੀ ਦਿਸ਼ਾ ਵਿੱਚ ਇਤਿਹਾਸਕ ਫੈਸਲਾ ਲੈਂਦਿਆਂ ਮਿਉਂਸਪੈਲਟੀਆਂ ਅਤੇ ਪੰਚਾਇਤਾਂ ਦੀਆਂ ਚੋਣਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ। ਇਸ ਇਤਿਹਾਸਕ ਫੈਸਲੇ ਨਾਲ ਪੁਰਸ਼ਾਂ ਅਤੇ ਮਹਿਲਾਵਾਂ ਵਿਚਲਾ ਪਾੜਾ ਵੀ ਦੂਰ ਹੋਇਆ ਹੈ। ਉਨ•ਾਂ ਕਿਹਾ ਕਿ ਅੱਜ ਦੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਵੀ ਮੁੱਖ ਮੰਤਰੀ ਜੀ ਨੇ ਕਰਨਾ ਸੀ ਪ੍ਰੰਤੂ ਉਨ•ਾਂ ਨੂੰ ਜ਼ਰੂਰੀ ਰੁਝੇਵਾਂ ਹੋਣ ਕਰਕੇ ਮੁੱਖ ਮੰਤਰੀ ਜੀ ਨੇ ਉਨ•ਾਂ ਦੀ ਇਸ ਸਮਾਗਮ ਲਈ ਡਿਊਟੀ ਲਗਾਈ। ਉਨ•ਾਂ ਕਿਹਾ, ”ਮੈਨੂੰ ਇਸ ਸਮਾਗਮ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਜਿੱਥੇ ਆਰਟਸਕੇਪ ਵੱਲੋਂ ਮਹਿਲਾਵਾਂ ਦੀਆਂ ਉਮੀਦਾਂ ਨੂੰ ਖੰਭ ਲਾਉਂਦਿਆਂ ਉਨ•ਾਂ ਵਿਚਲੀ ਪ੍ਰਤਿਭਾ ਦੇ ਨਿਖਾਰ ਲਈ ਵੱਡਾ ਮੰਚ ਮੁਹੱਈਆ ਕਰਵਾਇਆ ਗਿਆ। ਅੱਜ ਦੀ ਇਹ ਸ਼ਾਮ ਮੇਰੇ ਲਈ ਬਹੁਤ ਯਾਦਗਾਰੀ ਅਤੇ ਮਾਣਮੱਤੇ ਪਲਾਂ ਵਾਲੀ ਹੈ।”
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਅੱਜ ਹਰ ਖੇਤਰ ਵਿੱਚ ਮਹਿਲਾਵਾਂ ਬਾਜ਼ੀ ਮਾਰ ਰਹੀਆਂ ਹਨ, ਬੱਸ ਸਿਰਫ ਮੌਕਿਆਂ ਦੀ ਤਲਾਸ਼ ਦੀ ਲੋੜ ਹੈ। ਉਨ•ਾਂ ਕਿਹਾ ਕਿ ਆਰਟਸਕੇਪ ਨੇ ਦੇਸ਼ ਭਰ ਦੀਆਂ ਕਲਾਕਾਰਾਂ ਨੂੰ ਬਿਹਤਰ ਮੰਚ ਮੁਹੱਈਆ ਕਰਵਾਇਆ ਹੈ। ਉਨ•ਾਂ ਕਿਹਾ ਕਿ 10 ਰੋਜ਼ਾ ਪ੍ਰਦਰਸ਼ਨੀ ਵਿੱਚ ਪੰਜਾਬ, ਚੰਡੀਗੜ• ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਜੰਮੂ ਅਤੇ ਕਸ਼ਮੀਰ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼, ਗੁਜਰਾਤ, ਬਿਹਾਰ, ਛਤੀਸਗੜ•, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਤੇਲੰਗਾਨਾ, ਅਸਾਮ ਤੇ ਕੇਰਲਾ ਤੋਂ 135 ਮਹਿਲਾ ਕਲਾਕਾਰਾਂ ਨੇ ਆਪਣੀ ਵੱਖ-ਵੱਖ ਕਲਾ ਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ ਹੈ ਜਿਸ ਨਾਲ ਹੋਰਨਾਂ ਕਲਾਕਾਰਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ।
ਸਿੱਖਿਆ ਮੰਤਰੀ ਨੇ ਵੱਖ-ਵੱਖ ਵਰਗਾਂ ਵਿੱਚ ਜੇਤੂ ਮਹਿਲਾ ਕਲਾਕਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਅਤੇ ਪ੍ਰਦਰਸ਼ਨੀ ਸਬੰਧੀ ਕੌਫੀ ਟੇਬਲ ਪੁਸਤਕ ਵੀ ਰਿਲੀਜ਼ ਕੀਤੀ। ਉਨ•ਾਂ ਸਮਾਂ ਰੌਸ਼ਨ ਕਰ ਕੇ ਕਲਾ ਪ੍ਰਦਰਸ਼ਨੀ ਦਾ ਆਗਾਜ਼ ਕੀਤਾ ਅਤੇ ਸਾਰੀਆਂ ਕਲਾਕ੍ਰਿਤੀਆਂ ਨੂੰ ਨੀਝ ਲਾ ਕੇ ਵੀ ਵੇਖਿਆ। ਇਸ ਮੌਕੇ ਕਲਾਕਾਰਾਂ ਨੇ ਆਪੋ-ਆਪਣੀਆਂ ਕਲਾਕ੍ਰਿਤੀਆਂ ਕੋਲ ਖੜ• ਕੇ ਮੁੱਖ ਮਹਿਮਾਨ ਨਾਲ ਤਸਵੀਰਾਂ ਵੀ ਖਿਚਵਾਈਆਂ।
ਇਸ ਮੌਕੇ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ., ਪੰਜਾਬ ਯੂਨੀਵਰਸਿਟੀ ਚੰਡੀਗੜ• ਦੀ ਡੀਨ ਸ੍ਰੀਮਤੀ ਮੀਨਾਕਸ਼ੀ ਮਲਹੋਤਰਾ, ਫਾਈਨ ਆਰਟਸ ਵਿਭਾਗ ਦੇ ਚੇਅਰਮੈਨ ਸ੍ਰੀ ਤੀਰਥਾਂਕਰ ਭੱਟਾਚਾਰੀਆ, ਯੂਨੀਵਰਸਿਟੀ ਦੇ ਸਿੰਡੀਕੇਟ ਤੇ ਸੈਨੇਟ ਮੈਂਬਰ ਸ੍ਰੀ ਦਿਆਲ ਪ੍ਰਤਾਪ ਸਿੰਘ ਰੰਧਾਵਾ, ਆਰਟਸਕੇਪ ਦੇ ਮੁੱਖ ਪ੍ਰਮੋਟਰ ਸ੍ਰੀ ਸੂਰਜ ਮੁਖੀ ਸ਼ਰਮਾ, ਸਕੱਤਰ ਸ੍ਰੀਮਤੀ ਸਿਮਰਤ ਸ਼ਰਮਾ ਅਤੇ ਆਨਰੇਰੀ ਕੋਆਰਡੀਨੇਟਰ ਅੰਜਲੀ ਐਸ.ਅੱਗਰਵਾਲ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *