best platform for news and views

ਸਿੱਖਿਆ ਬਚਾਉ ਮੰਚ ਨੂੰ ਮਿਲ ਰਿਹਾ ਹੈ ਵੱਡਾ ਸਮਰਥਨ

Please Click here for Share This News

ਰਾਜਨ ਮਾਨ

ਅੰਮਿ੍ਤਸਰ, 27 ਮਾਰਚ:ਸਿੱਖਿਆ ਬਚਾਉ ਮੰਚ ਵੱਲੋਂ ਦਿੱਤੇ ਗਏ ਸਿੱਖਿਆ ਮੰਤਰੀ ਦੇ ਘਿਰਾਓ ਦੇ ਸੱਦੇ ਨੂੰ ਵੱਖ ਵੱਖ ਯੂਨੀਅਨਾਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ।

ਇਹ ਜਾਣਕਾਰੀ ਪੈ੍ਸ ਨੂੰ ਦਿੰਦਿਆਂ ਮੰਚ ਆਗੂਆਂ ਦੱਸਿਆ ਕਿ ਅੰਮਿ੍ਤਸਰ ਵਿਖੇ ਮੰਚ ਦੇ ਪ੍ਮੁੱਖ ਆਗੂ ਹਰਜਿੰਦਰਪਾਲ ਸਿੰਘ ਪੰਨੂ ਸਮੇਤ ਹੋਰ ਆਗੂਆਂ ਦੀ ਹਾਜਰੀ ‘ਚ ਹੋਈ ਵਿਸ਼ੇਸ਼ ਮੀਟਿੰਗ ‘ਚ ਮਾਸਟਰ ਕੇਡਰ ਯੂਨੀਅਨ,ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ., ਏ.ਆਈ.ਈ.,ਐੱਸ.ਟੀ.ਆਰ ਯੂਨੀਅਨਾਂ ਵੱਲੋ ਮੰਚ ਨੂੰ ਹਰ ਪੱਖੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਮੰਚ ਵੱਲੋਂ 1 ਅਪਰੈਲ ਨੂੰ ਸਿਖਿਆ ਮੰਤਰੀ ਦੇ ਹੋ ਰਹੇ ਘਿਰਾਉ ਚ ਪੰਜਾਬ ਭਰ ਵਿਚੋ ਵੱਡੀ ਗਿਣਤੀ ਚ ਅਧਿਆਪਕਾ ਨੂੰ ਸ਼ਾਮਿਲ ਕਰਾਉਣ ਦਾ ਭਰੋਸਾ ਦਵਾਇਆ ।
ਆਗੂਆਂ ਦੱਸਿਆ ਕਿ ਘਿਰਾਓ ਦੌਰਾਨ ਅੰਮਿ੍ਤਸਰ ਜਿਲੇ ਦੇ ਸਾਰੇ ਬਲਾਕਾਂ ਚੋ ਬੱਸਾ ਰਾਹੀ ਹਜਾਰਾਂ ਦੀ ਗਿਣਤੀ ‘ਚ ਅਧਿਆਪਕ ਦੀਨਾ ਨਗਰ ਪਹੁੰਚਣਗੇ । ਉਨਾਂ ਦੱਸਿਆ ਕਿ ਇਸ ਸਬੰਧੀ ਵੱਖ ਵੱਖ ਆਗੂਆਂ ਦੀਆ ਡਿਊਟੀਆ ਲਗਾ ਦਿੱਤੀਆਂ ਗਈਆ ਹਨ ਅਤੇ ਕੱਲ ਤੋ ਸਕੂਲ – ਸਕੂਲ ਜਾ ਕੇ ਅਧਿਆਪਕਾਂ ਨੂੰ ਲਾਮਬੰਧ ਕੀਤਾ ਜਾਵੇਗਾ ।
ਇਸ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ ,ਸਾਹਿਬ ਰਣਜੀਤ ਸਿੰਘ, ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ, ਸਤਿੰਦਰ ਸਿੰਘ ਕੰਗ ਤੋਂ ਇਲਾਵਾ ਜਿਲਾ ਆਗੂ ਸਤਬੀਰ ਸਿੰਘ ਬੋਪਾਰਾਏ,ਹਰਿੰਦਰ ਸਿੰਘ ਪੱਲਾ, ਗੁਰਿੰਦਰ ਸਿੰਘ ਘੁੱਕੇਵਾਲੀ,ਜਤਿੰਦਰ ਪਾਲ ਸਿੰਘ ਰੰਧਾਵਾ,ਕਰਨਦੀਪ ਸਿੰਘ ਹਮਜਾ,ਨਵਦੀਪ ਸਿੰਘ ਅੰਮਿ੍ਰਤਸਰ,ਗੁਰਪ੍ਰੀਤ ਸਿੰਘ ਵੇਰਕਾ,ਪ੍ਭਜਿੰਦਰ ਸਿੰਘ ਭਲਾ ਪਿੰਡ ,ਪਰਮਬੀਰ ਸਿੰਘ ਰੋਖੇ,ਜੋਗਾ ਸਿੰਘ,ਸੁਖਵਿੰਦਰ ਸਿਘ ਤੇੜੀ,ਗੁਰਚਰਨ ਸਿੰਘ ਸਿੱਧੂ,ਦੀਪਕ ਕੁਮਾਰ,ਪਰਮਬੀਰ ਸਿੰਘ ਵੇਰਕਾ ,ਤੇਜਇੰਦਰ ਪਾਲ ਸਿੰਘ ਮਾਨ,ਹਰਦਿਆਲ ਸਿੰਘ ਜਹਾਂਗੀਰ,ਮਨਜੀਤ ਮੂਧਲ,ਜਤਿੰਦਰ ਲਾਵੇ,ਸੁਖਜਿੰਦਰ ਦੂਜੋਵਾਲ,ਗੁਰਮੁੱਖ ਸਿੰਘ,ਰੁਪਿੰਦਰ ਰਵੀ,ਬਲਦੇਵ ਸਿੰਘ ਵੇਰਕਾ,ਸ਼ਮਸ਼ੇਰ ਸਿੰਘ ਨਿਰੰਜਣਪੁਰ,ਰਜਿੰਦਰ ਸਿੰਘ ਰਾਜਾਸਾਂਸੀ, ਸਰਬਜੀਤ ਸਿੰਘ ਪਹੁਵਿੰਡ, ਗੁਰਸ਼ਰਨ ਸਿੰਘ ਮਾਨਾਵਾਲਾ,ਰਾਜੀਵ ਵੇਰਕਾ, ਸੁਲੇਖ ਸ਼ਰਮਾ,ਵਿਨੋਦ ਭੂਸ਼ਨ,ਪਵਿੱਤਰ ਰਈਆ, ਹਰਪ੍ਰੀਤ ਸਿੰਘ ਤੇ ਹੋਰ ਬਹੁਤ ਸਾਰੇ ਆਗੂ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *