best platform for news and views

ਸਿੱਖਣ ਲਈ ਜੀਓ, ਜਿਉਣਾ ਸਿੱਖ ਜਾਓਗੇ

Please Click here for Share This News

ਡਾ. ਹਰਜਿੰਦਰ ਵਾਲੀਆ

ਜਿੰਦਗੀ ਵਿਚ ਸਫਲਤਾ ਲਈ ਸਵੈ ਪੜਚੋਲ ਬਹੁਤ ਜਰੂਰੀ ਹੈ। ਹਰ ਰੋਜ ਸੌਣ ਤੋਂ ਪਹਿਲਾਂ ਹਿਸਾਬ ਕਰੋ ਕਿ ਦਿਨ ਵਿਚ ਤੁਸੀਂ ਆਪਣੀ ਮੰਜਿਲ ਦੀ ਤਰਫ ਕਿੰਨੇ ਕਦਮ ਚੱਲੇ ਹੋ। ਕਿੰਨਾ ਸਮਾਂ ਵਿਹਲਿਆਂ ਵਿਚ ਬਰਬਾਦ ਕੀਤਾ ਹੈ। ਗੈਰ ਹਾਜਰ ਲੋਕਾਂ ਦੀਆਂ ਚੁਗਲੀਆਂ ਵਿਚ ਕਿੰਨੀ ਕੁ ਦਿਲਚਸਪੀ ਲਈ ਹੈ। ਬਹਿਸ ਅਤੇ ਵਿਵਾਦ ਵਿਚ ਤਾਂ ਵਕਤ ਬਰਬਾਦ ਨਹੀਂ ਕੀਤਾ। ਆਪਣੇ ਸ਼ਬਦਾਂ ਦੇ ਤੀਰਾਂ ਨਾਲ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ। ਕਿਸੇ ਦਸਸਤ ਨੂੰ ਦੁਸ਼ਮਣ ਤਾਂ ਨਹੀਂ ਬਣਾਇਆ। ਸਵੇਰੇ ਉੱਠਣ ਸਾਰ ਸਭ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਧਿਆਓ। ਆਪਣੇ ਉਦੇਸ਼, ਆਪਣੇ ਸੁਪਨੇ ਅਤੇ ਆਪਣੀ ਮੰਜਿਲ ਦੀ ਤਸਵੀਰ ਆਪਣੇ ਮਨ ਵਿਚ ਵੇਖੋ। ਵਾਰ ਵਾਰ ਵੇਖੋ। ਇਸ ਤਰਾਂ ਤੁਸੀਂ ਖਿੱਚ ਦੇ ਸਿਧਾਂਤ ਦਾ ਇਸਤੇਮਾਲ ਕਰ ਰਹੇ ਹੋਵੋਗੇ ਅਤੇ ਆਪਣੇ ਮੰਜਿਲ ‘ਤੇ ਪਹੁੰਚਣ ਲਈ ਕੁਦਰਤ ਦਾ ਸਾਥ ਲੈ ਰਹੇ ਹੋਵੋਗੇ। ਇਸ ਤੋਂ ਬਾਅਦ ਦਿਨ ਦੀ ਯੋਜਨਾ ਬਣਾਓ। ਹਰ ਰੋਜ਼ ਲਈ ਸਭ ਤੋਂ ਮਹੱਤਵਪੂਰਨ ਕੰਮ ਦੀ ਚੋਣ ਕਰੋ ਅਤੇ ਉਸਨੂੰ ਪੂਰਾ ਕਰੋ। ਆਪਣੇ ਹਰ ਪਲ, ਹਰ ਮਿੰਟ, ਹਰ ਘੰਟੇ ਦਾ ਹਿਸਾਬ ਰੱਖੋ। ਸਾਡੀ ਕਮੀ ਟਾਇਮ ਮੈਨੇਜਮੈਂਟ ਦੀ ਕਮੀ ਵਿਚ ਹੁੰਦੀ ਹੈ। ਆਪਣੀ ਸਖਸ਼ੀਅਤ ਦੇ ਕਮਜੋਰ ਪਖਾਂ ਦੀ ਨਿਸ਼ਾਨਦੇਹੀ ਕਰਕੇ ਕਮਜੋਰੀਆਂ ਦੂਰ ਕਰਨ ਦੀ ਕੋਸ਼ਿਸ਼ ਸਬੰਧੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਜਿੰਦਗੀ ਦੇ ਇਸ ਪੜਾਅ ‘ਤੇ ਹੇਠ ਲਿਖੇ ਸਵਾਲਾਂ ਵੱਲ ਜਰੂਰ ਧਿਆਨ ਦਿਓ :

 1. ਤਸੀਂ ਕਿੰਨਾ ਕੁ ਬੋਲਦੇ ਹੋ? ਬਿਨਾਂ ਮਤਲਬ ਤੋਂ ਬੋਲਣ ਦੀ ਆਦਤ ਤਾਂ ਨਹੀਂ? ਘੱਟ ਤਾਂ ਨਹੀਂ ਬੋਲੇ? ਝੂਠ ਤਾਂ ਨਹੀਂ ਬੋਲਦੇ? ਗੱਪ ਤਾਂ ਨਹੀਂ ਮਾਰਦੇ? ਜ਼ਿਆਦਾ ਉੱਚਾ ਜਾਂ ਜਿਆਦਾ ਹੌਲੀ ਤਾਂ ਨਹੀਂ ਬੋਲਦੇ? ਕੀ ਤੁਸੀਂ ਚੰਗੇ ਸਰੋਤੇ ਹੋ ਜਾਂ ਨਹੀਂ।
 2. ਕੀ ਤੁਸੀਂ ਲੋੜ ਤੋਂ ਵੱਧ ਤਾਂ ਨਹੀਂ ਖਾਂਦੇ?
 3. ਕੀ ਤੁਸੀਂ ਤੇਜੀ ਨਾਲ ਤਾਂ ਨਹੀਂ ਖਾਂਦੇ?
 4. ਕੀ ਤੁਸੀਂ ਕਾਫੀ ਮਾਤਰਾ ਵਿਚ ਪਾਣੀ ਪੀਂਦੇ ਹੋ?
 5. ਕੀ ਤੁਸੀਂ ਕਸਰਤ ਕਰਦੇ ਹੋ?
 6. ਸੈਰ ਕਰਦੇ ਹੋ?
 7. ਮਨੋਰੰਜਨ ਲਈ ਕਿੰਨਾ ਕੁ ਵਕਤ ਦਿੰਦੇ ਹੋ?
 8. ਟੀ.ਵੀ. ਤੇ ਸਿਰਫ ਮਨੋਰੰਜਨ ਲਈ ਪ੍ਰੋਗਰਾਮ ਵੇਖਦੇ ਹੋ ਜਾਂ ਖਬਰਾਂ ਅਤੇ ਹੋਰ ਜਾਣਕਾਰੀ ਦੇ ਪ੍ਰੋਗਰਾਮ ਵੀ ਵੇਖਦੇ ਹੋ?
 9. ਕੀ ਤੁਸੀਂ ਪਰਿਵਾਰ ਨਾਲ ਵਕਤ ਬਿਤਾਉਂਦੇ ਹੋ?
 10. ਕੀ ਤੁਸੀਂ ਪੈਸੇ ਦਾ ਹਿਸਾਬ ਰੱਖਦੇ ਹੋ?
 11. ਕੀ ਤੁਸੀਂ ਉਧਾਰ ਪੈਸਾ ਤਾਂ ਨਹੀਂ ਮੰਗਦੇ ਜੇ ਕਦੇ ਪੈਸਾ ਉਧਾਰ ਲੈ ਵੀ ਲਿਆ ਹੈ ਤਾਂ ਵਕਤ ਸਿਰ ਵਾਪਸ ਕਰਦੇ ਹੋ?
 12. ਕੀ ਤੁਸੀਂ ਕੰਜੂਸ ਹੋ?

ਇਸ ਤਰਾਂ ਦੇ ਕਿੰਨੇ ਸਵਾਲ ਹਨ, ਜਿਨ੍ਹਾਂ ਬਾਰੇ ਆਪਣੇ ਆਪ ਨੂੰ ਸਵਾਲ ਕੀਤੇ ਜਾ ਕਦੇ ਹਨ ਅਤੇ ਜੇ ਕਿਤੇ ਕੋਈ ਗਲਤੀ ਜਾਂ ਕਮੀ ਪਾਈ ਜਾਂਦੀ ਹੈ ਤਾਂ ਉਸਨੂੰ ਦੂਰ ਕਰਕੇ ਸਫਲਤਾ ਦੇ ਮਾਰਗ ਤੇ ਅੱਗੇ ਵਧਿਆ ਜਾ ਸਕਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹ ਕਿ ਸਿੱਖਣ ਲਈ ਜੀਓ, ਤੁਸੀਂ ਜਿਉਣਾ ਸਿੱਖ ਜਾਵੋਗੇ।

Please Click here for Share This News

Leave a Reply

Your email address will not be published. Required fields are marked *