best platform for news and views

ਸਿਹਤ ਵਿਭਾਗ ਮੋਗਾ ਵੱਲੋਂ ਵਿਸ਼ਵ ਗਲੋਕੋਮਾ ਹਫਤਾ ( ਕਾਲਾ ਮੋਤੀਆ) ਮਨਾਇਆ ਜਾ ਰਿਹਾ

Please Click here for Share This News

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੀ ਦੇ ਹੁਕਮਾ ਮੁਤਾਬਿਕ ਸਿਹਤ ਵਿਭਾਗ ਮੋਗਾ ਵੱਲੋਂ 12 ਮਾਰਚ ਤੋਂ 18 ਮਾਰਚ ਤੱਕ ਅਧੀਨ ਜਿਲਾ ਬਲਾਇਡਨੈਸ ਸੁਸਾਇਟੀ ਮੋਗਾ ਵੱਲੋਂ ਵਿਸ਼ਵ ਗਲੋਕੋਮਾ ਹਫਤਾ ( ਕਾਲਾ ਮੋਤੀਆ) ਮਨਾਇਆ ਜਾ ਰਿਹਾ ਹੈ।ਜਿਸ ਕੜੀ ਅਧੀਨ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਅੱਜ ਅੱਖਾਂ ਦੀ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਹਾਲ ਚਾਲ ਪੁਛਿਆ ਅਤੇ ਮੌਕੇ ਪਰੋਗਰਾਮ ਦਾ ਜਾਇਜਾ ਲੈਦੇ ਹੋਏ  ਇੱਕ ਜਾਗਰੂਕਤਾ ਪੋਸਟਰ ਰੀਲੀਜ਼ ਕੀਤਾ ਅਤੇ ਵਿਸ਼ੇਸ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ ਅਤੇ ਹਮੇਸ਼ਾ ਅੱਖਾਂ ਦੀ ਸਾਂਭ ਸੰਭਾਲ  ਕਰਨੀ ਚਾਹੀਦੀ ਹੈ ਅਤੇ ਇਹ ਅੱਖਾਂ ਕੁਦਰਤ ਦੀ ਅਨਮੋਲ ਦਾਤ ਹਨ ਇਸ ਦੀ ਸੰਭਾਲ ਕਰਨੀ ਸਾਡਾ ਫਰਜ਼ ਹੈ ਅਤੇ ਅੱਖਾਂ ਦੀ ਬਿਮਾਰੀ ਮਹਿਸੂਸ ਹੋਣ ਤੇ ਅੱਖਾਂ ਦੇ ਮਾਹਿਰ ਡਾਕਟਰ ਸਾਹਿਬਾਨਾਂ ਤੋਂ ਚੈਕਅਪ ਕਰਵਾਉਣ ਦੀ ਜਰੂਰਤ ਹੁੰਦੀ ਹੈ।ਇਸ ਮੌਕੇ ਜਿਲਾ ਇੰਚਾਰਜ ਬਲਾਇੰਡਨੈਸ ਸੁਸਾਇਟੀ ਅਤੇ ਸਹਾਇਕ ਸਿਵਲ ਸਰਜਨ ਮੋਗਾ ਡਾ ਅਰੁਣ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਅੰਨਾਪਨ ਦੀ ਬਿਮਾਰੀ ਬਹੁਤ ਹੈ ਅਤੇ ਬਹੁ ਗਿਣਤੀ ਲੋਕ ਕਾਲਾ ਮੋਤੀਆ ਤੋਂ ਪੀੜਤ ਹਨ। ਇਸ ਮੌਕੇ ਡਾ ਰੁਪਾਲੀ ਸੇਠੀ ਅੱਖਾਂ ਦੇ ਮਾਹਿਰ ਸਿਵਲ ਹਸਪਤਾਲ ਮੋਗਾ ਨੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਇਸ ਤਰ੍ਹਾਂ ਦੇ ਲੱਛਣ ਹਨ ਜਿਸ ਨਾਲ ਕਾਲਾ ਮੋਤੀਆ ਹੋ ਸਕਦਾ ਹੈ ਜਿਵੇਂ ਕਿ  ਅੱਖਾਂ ਦੇ ਵਿੱਚ ਪਾਣੀ ਦਾ ਜਿਆਦਾ ਵਗਣਾ, ਨਿਕਾਸ ਘੱਟ ਹੋਣ ਕਾਰਨ ਪਾਣੀ ਦੇ ਦਬਾਅ ਵਧਣ ਨਾਲ ਅੱਖਾਂ ਦੇ ਅੰਦਰਲੇ ਪਰਦੇ ਦੇ ਸੈਲ ਦੇ ਮਰ ਜਾਣ ਨੂੰ ਗਲੋਕੋਮਾ ( ਕਾਲਾ ਮੋਤੀਆ) ਕਹਿੰਦੇ ਹਨ।ਇਸ ਮੌਕੇ ਅਪਥੈਲਮਿਕ ਅਫਸਰ ਮਨਦੀਪ ਗੋਇਲ ਨੇ ਕਾਲਾ ਮੋਤੀਆ ਦੇ ਹੋਰ ਲੱਛਣਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕ ਆਮ ਤੌਰ ਤੇ ਅੱਖਾਂ ਦੀਆਂ ਬਿਮਾਰੀਆਂ ਨੂੰ ਨਜਰਅੰਦਾਜ਼ ਕਰ ਦਿੰਦੇ ਹਨ ਅਤੇ ਸਮੇਂ ਸਿਰ ਚੈਕਅਪ ਨਾ ਕਰਵਾਉਣ ਕਰਕੇ ਇਹ ਬਿਮਾਰੀ ਵੱਧ ਜਾਂਦੀ ਹੈ।ਗੋਇਲ ਨੇ ਦੱਸਿਆ ਕਿ ਵਾਰ ਵਾਰ ਐਨਕ ਦਾ ਨੰਬਰ ਬਦਲਣਾ,ਅੱਖਾਂ ਦਾ ਭਾਰਾਪਣ,ਬੱਲਬ ਦੇ ਦੁਆਲੇ ਸੱਤ ਰੰਗ ਨਜ਼ਰ ਆਉਣੇ,ਅੱਖਾਂ ਵਿੱਚ ਲਾਲੀ ਆਉਣਾ,ਪਾਣੀ ਵਗਣਾ,ਅੱਖਾਂ ਵਿੱਚ ਤੇਜ਼ ਦਰਦ ਅਤੇ ਹੋਰ ਲੱਛਣ ਵੀ ਕਾਲਾ ਮੋਤੀਆ ਦੀ ਨਿਸ਼ਾਨੀ ਹੋ ਸਕਦੇ ਹਨ।ਇਸ ਮੌਕੇ ਜਾਗਰੂਕਤਾ ਪੈਫਲਿਟ ਵੀ ਵੰਡੇ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਰਾਜੇਸ਼ ਅੱਤਰੀ, ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ ਸ਼ਰਮਾ ਅਤੇ ਅੰਮ੍ਰਿਤ ਸ਼ਰਮਾ ਜਿਲਾ ਬੀ ਸੀਸੀ ਕੋਆਰਡੀਨੇਟਰ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *