best platform for news and views

 ਸਿਹਤ ਵਿਭਾਗ ਦੇ ਮਨਿਸਟੀਰੀਅਲ ਮੁਲਾਜ਼ਮਾ ਦੀ ਹੜਤਾਲ ਕਾਰਨ ਲੋਕ ਹੋਏ ਖੱਜਲ ਖੁਆਰ 

Please Click here for Share This News
ਫਿਰੋਜਪੁਰ( ਸਤਬੀਰ ਬਰਾੜ)  ਪੰਜ਼ਾਬ ਹੈਲਥ ਡਿਪਾਰਟਮੈਂਟ ਸਬਾਰਡੀਨੇਟ ਆਫਿਸਜ਼ ਕਲੈਰੀਕਲ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਸੂਬਾ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ਦੀ ਕੜੀ ਵਜ਼ੋਂ ਅੱਜ਼ ਮਿਤੀ 22/07/2019  ਨੂੰ ਪਹਿਲੇ ਦਿਨ  ਜ਼ਿਲ੍ਹਾ ਇਕਾਈ ਫਿਰੋਜ਼ਪੁਰ ਵੱਲੋਂ ਪੰਜ਼ਾਬ ਸਰਕਾਰ ਦੇ ਸਿਹਤ ਵਿਭਾਗ ਦੇ ਮਨਿਸਟੀਰੀਅਲ ਮੁਲਾਜਮਾਂ ਦੀਆ ਮੰਨੀਆ ਮੰਗਾ ਲਾਗੂ ਨਾ ਕਰਨ ਕਰਕੇ ਰੋਸ ਵੱਜੋ  ਦਫਤਰ ਸਿਵਲ ਸਰਜਨ,ਫਿਰੋਜ਼ਪੁਰ ਵਿਖੇ ਮੁਕੰਮਲ ਕਲਮ ਛੋੜ ਹੜਤਾਲ ਕੀਤੀ ਗਈ ।
  ਸ਼੍ਰੀ ਚੰਦਨ ਸਿੰਘ ਰਾਣਾ ਪ੍ਰਧਾਨ, ਸ਼੍ਰੀ ਵਿਪਨ ਸ਼ਰਮਾ ਜਨਰਲ ਸਕੱਤਰ ਸ਼੍ਰੀ ਪਰਮਵੀਰ ਸਿੰਘ ਮੋਂਗਾ, ਵਿੱਤ ਸਕੱਤਰ ਨੇ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਉਚ ਅਧਿਕਾਰੀਆ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆ ਮੰਗਾ ਜੋ ਕਿ ਸਿਹਤ ਮੰਤਰੀ ਪੰਜਾਬ ਅਤੇ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ,ਪੰਜਾਬ,ਚੰਡੀਗੜ੍ਹ ਨਾਲ ਮਿਤੀ 30-11-2017 ਅਤੇ ਮਿਤੀ 29-5-2018 ਨੂੰ ਹੋਈ ਮੀਂਿਟੰਗ ਦੌਰਾਨ ਪ੍ਰਵਾਨ/ਮੰਨੀਆ ਗਈਆ ਸਨ ਅਤੇ ਉਹਨਾ ਦੀਆ ਜਾਇਜ਼ ਮੰਗਾ ਜੇਕਰ ਜਲਦ ਨਾ ਲਾਗੂ ਕੀਤੀਆ ਗਈਆ ਤਾ ਜਥੇਬੰਦੀ ਸੰਘਰਸ਼ ਨੂੰ ਅੱਗੇ ਵਧਾਉਣ ਤੋ ਗੁਰੇਜ਼ ਨਹੀ ਕਰੇਗੀ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ । ਇਸ ਹੜਤਾਲ ਦਾ ਅਸਰ ਦਫਤਰ ਵਿੱਂਚ ਪੂਰੀ ਤਰਾਂ ਵੇਖਣ ਵਿੱਚ ਆਇਆ ਫੂਡ ਲਾਇਸੈਸ, ਜਨਮ ਅਤੇ ਮੌਤ ਰਜਿਸਟ੍ਰੇਸ਼ਨ ਨਾਲ ਸਬੰਧਤ, ਡਰਗਜ਼ ਲਾਇਸੈਸ ਨਾਲ ਸਬੰਧਤ ਕੰਮ ਪੂਰੀ ਤਰਾਂ ਪ੍ਰਭਾਵਿਤ ਹੋਇਆ ਅਤੇ ਸਿਹਤ ਵਿਭਾਗ ਦਾ ਸਾਰਾ ਕਲੈਰੀਕਲ ਵਿਭਾਗੀ ਕੰਮ ਠੱਪ ਹੋਣ ਕਾਰਨ ਇਸ ਤਰਾ ਲੱਗ ਰਿਹਾ ਸੀ ਜਿਵੇ ਟਰੇਨ ਨਾਲੋ ਇੰਜਨ ਲਹਿ ਗਿਆ ਹੋਵੇ ਅਤੇ  ਐਮਰਜੈਸੀ ਸੇਵਾਵਾਂ ਦੇਣ ਵਾਲਾ ਵਿਭਾਗ ਖੁਦ ਬਿਮਾਰ ਹੋਵੇ ।
ਇਸ ਮੋਕੇ ਸ਼੍ਰੀਮਤੀ ਰਵੀ ਕਾਂਤਾ ਮੁੱਖ ਸਲਾਹਕਾਰ,ਵਿਕਾਸ ਕਾਲੜਾ ਪ੍ਰੈਸ ਸਕੱਤਰ ,ਮੋਹਨ ਲਾਲ, ਮੀਤ ਪ੍ਰਧਾਨ, ਸ਼੍ਰੀਮਤੀ ਬਲਵਿੰਦਰ ਕੌਰ ਅਤਰਿੱਕਤ ਸਕੱਤਰ, ਤੋਂ ਇਲਾਵਾ, ਕਰਨੈਲ ਚੰਦ, ਚਰਨਜ਼ੀਤ ਸਿੰਘ, ਸ਼੍ਰੀਮਤੀ ਤ੍ਰਿਪਤੀ ਬਾਲਾ, ਮੁੱਖ਼ਾ ਕੁਮਾਰ,  ਸੁਰਿੰਦਰ ਕੁਮਾਰ, ਸੁਖਚੈਨ ਸਿੰਘ, ਜਤਿੰਦਰ ਕੁਮਾਰ, ਜਸਵਿੰਦਰ ਕੌਰ, ਸੁਰਿੰਦਰਪਾਲ ਕੌਰ,ਸੁਖਜੀਤ ਕੌਰ, ਜਸਵਿੰਦਰ ਸਿੰਘ ਸੰਧੂ,ਸੰਜੀਵ ਬਹਿਲ ਆਦਿ ਆਗੂ ਹਾਜ਼ਰ ਸਨ ।
Please Click here for Share This News

Leave a Reply

Your email address will not be published. Required fields are marked *