best platform for news and views

ਸਿਵਲ ਸਰਜਨ ਮੋਗਾ ਨੇ ਕੀਤੀ ਪਲਸ ਪੋਲੀਓ ਚੈਕਿੰਗ : ਘਰ ਘਰ ਜਾ ਕੇ ਪਿਲਾਈਆ ਜ ਰਹੀਆਂ ਬੂੰਦਾਂ

Please Click here for Share This News

ਮੋਗਾ : ਕੋਈ ਵੀ ਬੱਚਾ ਪਲਸ ਪੋਲੀਓ ਦੀਆਂ ਬੂੰਦਾ ਤੋਂ ਵਾਝਾਂ ਨਾ ਰਹਿ ਸਕੇ ਰਹਿ ਸਕੇ| ਇਸ ਮੁਹਿੰਮ ਨੂੰ ਸਫਲ ਬਨਾਉਣ ਦੇ ਲਈ ਜਿਲ੍ਹਾ ਮੋਗਾ ਅੰਦਰ ਸਿਹਤ ਵਿਭਾਗ ਵੱਲੋਂ ਪਹਿਲੇ ਦਿਨ ਹੀ 502 ਬੂਥਾਂ ਤੇ ਬੂੰਦਾ ਪਿਲਾਈਆ ਗਈਆਂ|ਜਿਸ ਵਿੱਚ ਜਿਲ੍ਹੇ ਅੰਦਰ ਕੁਲ 114 ਸੁਪਰਵਾਇਜਰ ਕੰਮ ਕਰ ਰਹੇ ਹਨ|ਜਿਲ੍ਹੇ ਅੰਦਰ ਕੁਲ 0 ਤੋਂ 5 ਸਾਲ ਤੱਕ ਦੇ 122366 ਦੇ ਬੱਚਿਆ ਨੂੰ ਬੂੰਦਾ ਪਿਲਾਈਆ ਜਾਣਗੀਆ ਅਤੇ 378291 ਘਰ ਕਵਰ ਕੀਤੇ ਜਾਣਗੇ|ਜਿਸ ਦੌਰਾਨ ਦੂਸਰੇ ਅਤੇ ਤੀਸਰੇ ਦਿਨ ਵੀ ਘਰ ਘਰ ਜਾ ਕੇ ਬੂੰਦਾ ਪਿਲਾਈਆ ਜਾਣਗੀਆ|ਇਸ ਮੁੰਹਿਮ ਦੌਰਾਨ ਸਿਵਲ ਸਰਜਨ ਮੋਗਾ ਡਾ ਨਰਿੰਦਰ ਸਿੰਘ ਨੇ ਜਿਲ੍ਹੇ ਦੀ ਚੈਕਿੰਗ ਕੀਤੀ ਅਤੇ ਜਿਸ ਵਿੱਚ ਬਲਾਕ ਠੱਠੀ ਭਾਈ ਦੇ ਪਿੰਡ ਪੰਜ ਗਰਾਈ, ਮਾੜੀ ਮੁਸਤਫਾ, ਸੁਖਾਨੰਦ ਅਤੇ ਬਲਾਕ ਪੱਤੋਂ ਹੀਰਾ ਸਿੰਘ ਦੇ ਬਹੁਤ ਸਾਰੇ ਪਿੰਡਾਂ ਦੀ ਸੁਪਰਵੀਜਨ ਕਰਦੇ ਹੋਏ ਸਿਵਲ ਸਰਜਨ ਮੋਗਾ ਨੇ ਪੋਲੀਓ ਬੂੰਦਾ ਪਿਲਾ ਰਹੀਆਂ ਟੀਮਾਂ ਨੂੰ ਚੈਕ ਗਿਆ ਅਤੇ ਘਰਾਂ ਵਿੱਚ ਜਾ ਕੇ ਬੱਚਿਆ ਦੇ ਮਾਪਿਆ ਨੂੰ ਵੀ ਪੁਛਿਆ ਗਿਆ ਕਿ ਉਨ੍ਹਾ ਦੇ ਬੱਚਿਆ ਨੇ ਪੋਲੀਓ ਬੂੰਦਾ ਪੀ ਲਈਆ ਹਨ| ਇਸ ਮੌਕੇ ਪੋਲੀਓ ਬੂੰਦਾ ਪਿਲਾ ਰਹੀਆ ਟੀਮਾਂ ਨੂੰ ਹਦਾਇਤਾ ਜਾਰੀ ਕੀਤੀਆਂ ਕਿ ਕੋਈ ਵੀ ਬੱਚਾ ਪੋਲੀਓ ਬੂੰਦਾ ਪੀਤੇ ਬਿਨਾ ਨਾ ਰਹਿ ਸਕੇ|

Please Click here for Share This News

Leave a Reply

Your email address will not be published. Required fields are marked *