best platform for news and views

ਸਿਰੇ ਨਾ ਚੜ੍ਹ ਸਕੀ ਸਰਸੇ ਵਾਲੇ ਦੀ ਕੈਨੇਡਾ ‘ਚ ਏਅਰਪੋਰਟ ਖਰੀਦਣ ਦੀ ਯੋਜਨਾ

Please Click here for Share This News

Malwa News Bureau

ਚੰਡੀਗੜ੍ਹ : ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਵਿਚ ਰੋਹਤਕ ਦੀ ਸਨਾਰੀਆ ਜੇਲ ਵਿਚ ਬੰਦ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਰੋਬਾਰ ਦੀਆਂ ਨਿੱਤ ਨਵੀਆਂ ਪਰਤਾਂ ਖੁੱਲ੍ਹਣ ਦਾ ਸਿਲਸਲਾ ਜਾਰੀ ਹੈ।ਹੁਣ ਪਤਾ ਲੱਗਾ ਹੈ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਵਲੋਂ ਕੈਨੇਡਾ ਵਿਚ ਇਕ ਛੋਟਾ ਏਅਰਪੋਰਟ ਖਰੀਦਣ ਦੀ ਯੋਜਨਾ ਸੀ ਅਤੇ ਇਸ ਸਬੰਧੀ ਬ੍ਰਿਿਟਸ਼ ਕੋਲੰਬੀਆ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਪਰ ਉਸਦੀ ਇਹ ਯੋਜਨਾ ਸਜ਼ਾ ਹੋਣ ਕਾਰਨ ਸਿਰੇ ਨਾ ਲੱਗ ਸਕੀ ਅਤੇ ਉਸਦੀ ਸਭ ਤੋਂ ਨੇੜਲੀ ਹਨੀਪ੍ਰੀਤ ਦੀਆਂ ਅੰਬਰਾਂ *ਚ ਉਡਾਰੀ ਲਾਉਣ ਦੀਆਂ ਆਸਾਂ ਅੰਡਰਗਰਾਊਂਡ ਹੋਣ ਵਿਚ ਬਦਲ ਗਈਆਂ।ਚੰਡੀਗੜ੍ਹ : ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਵਿਚ ਰੋਹਤਕ ਦੀ ਸਨਾਰੀਆ ਜੇਲ ਵਿਚ ਬੰਦ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਰੋਬਾਰ ਦੀਆਂ ਨਿੱਤ ਨਵੀਆਂ ਪਰਤਾਂ ਖੁੱਲ੍ਹਣ ਦਾ ਸਿਲਸਲਾ ਜਾਰੀ ਹੈ।ਹੁਣ ਪਤਾ ਲੱਗਾ ਹੈ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਵਲੋਂ ਕੈਨੇਡਾ ਵਿਚ ਇਕ ਛੋਟਾ ਏਅਰਪੋਰਟ ਖਰੀਦਣ ਦੀ ਯੋਜਨਾ ਸੀ ਅਤੇ ਇਸ ਸਬੰਧੀ ਬ੍ਰਿਿਟਸ਼ ਕੋਲੰਬੀਆ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਪਰ ਉਸਦੀ ਇਹ ਯੋਜਨਾ ਸਜ਼ਾ ਹੋਣ ਕਾਰਨ ਸਿਰੇ ਨਾ ਲੱਗ ਸਕੀ ਅਤੇ ਉਸਦੀ ਸਭ ਤੋਂ ਨੇੜਲੀ ਹਨੀਪ੍ਰੀਤ ਦੀਆਂ ਅੰਬਰਾਂ *ਚ ਉਡਾਰੀ ਲਾਉਣ ਦੀਆਂ ਆਸਾਂ ਅੰਡਰਗਰਾਊਂਡ ਹੋਣ ਵਿਚ ਬਦਲ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਵਲੋਂ ਕੈਨੇਡਾ ਵਿਚ ਬ੍ਰਿਿਟਸ਼ ਕੋਲੰਬੀਆ ਦੀ ਫਰੇਜ਼ਰ ਵੈਲੀ ਵਿਚ ਛੋਟਾ ਏਅਰਪੋਰਟ ਖਰੀਦਣ ਦੀ ਯੋਜਨਾ ਸੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵਲੋਂ ਭਾਰਤ ਤੋਂ ਇਲਾਵਾ ਹੋਰ ਵੀ ਪੰਜ ਦੇਸ਼ਾਂ ਵਿਚ ਡੇਰੇ ਸਥਾਪਿਤ ਕੀਤੇ ਜਾ ਚੁੱਕੇ ਹਨ। ਪਤਾ ਲੱਗਾ ਹੈ ਕਿ ਡੇਰਾ ਪ੍ਰਬੰਧਕਾਂ ਵਲੋਂ ਕੈਨੇਡਾ ਵਿਚਲੇ ਪ੍ਰੇਮੀਆਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਸੀ ਕਿ ਹੁਣ ਸੰਤ ਗੁਰਮੀਤ ਰਾਮ ਰਹੀਮ ਸਿੰਘ ਜਿਆਦਾ ਸਮਾਂ ਕੈਨੇਡਾ ਵਿਚ ਰਹਿਣਗੇ ਅਤੇ ਨਵਾਂ ਏਅਰਪੋਰਟ ਖਰੀਦਣ ਦੀਆਂ ਕਾਰਵਾਈਆਂ ਮੁਕੰਮਲ ਕਰਨਗੇ। ਇਸ ਤੋਂ ਬਾਅਦ ਏਅਰਪੋਰਟ ਦੀ ਸਾਰੀ ਕਮਾਂਡ ਹਨੀਪ੍ਰੀਤ ਦੇ ਹਵਾਲੇ ਕੀਤੀ ਜਾਣੀ ਸੀ।ਇਥੋਂ ਤੱਕ ਕਿ ਬਾਬੇ ਲਈ ਇਕ ਪ੍ਰਾਈਵੇਟ ਜੈਟ ਜਹਾਜ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅਤੇ ਬਾਬੇ ਦਾ ਜਹਾਜ ਉਡਾਉਣ ਲਈ ਇਕ ਡੇਰਾ ਪ੍ਰੇਮੀ ਦੀ ਪੁੱਤਰੀ ਨੇ ਫਲਾਇੰਗ ਲਾਈਸੰਸ ਵੀ ਲੈ ਲਿਆ ਸੀ।ਇਸ ਸੌਦੇਬਾਜੀ ਵਿਚ ਡੇਰਾ ਪ੍ਰਬੰਧਕਾਂ ਵਲੋਂ ਪੂਰੀ ਵਾਹ ਲਗਾਈ ਜਾ ਰਹੀ ਸੀ। ਇਸ ਸੌਦੇ ਵਾਸਤੇ ਪੈਸੇ ਦੀ ਤਾਂ ਕੋਈ ਸਮੱਸਿਆ ਨਹੀਂ ਸੀ, ਪਰ ਕੈਨੇਡਾ ਵਿਚ ਵਸਦੇ ਸਿੱਖ ਆਗੂਆਂ ਵਲੋਂ ਕੈਨੇਡਾ ਸਰਕਾਰ ਨੂੰ ਸੰਤ ਗੁਰਮੀਤ ਰਾਮ ਰਹੀਮ ਖਿਲਾਫ ਚਲਦੇ ਬਲਾਤਕਾਰ ਅਤੇ ਕਤਲ ਦੇ ਮੁਕੱਦਮੇ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਸੀ ਅਤੇ ਸਾਰੇ ਦਸਤਾਵੇਜ ਵੀ ਮੁਹਈਆ ਕਰਵਾ ਦਿੱਤੇ ਗਏ ਸਨ। ਇਸ ਲਈ ਸਰਕਾਰ ਵਲੋਂ ਬਾਬੇ ਖਿਲਾਫ ਚਲਦੇ ਕੇਸਾਂ ਕਾਰਨ ਕਲੀਅਰਿੰਸ ਨਹੀਂ ਦਿੱਤੀ ਜਾ ਰਹੀ ਸੀ।ਵਰਨਣਯੋਗ ਹੈ ਕਿ ਪੰਜਾਬ ਵਿਚ ਸੰਤ ਗੁਰਮੀਤ ਰਾਮ ਰਹੀਮ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਰਾਵਾ ਪਹਿਨਣ ਪਿਛੋਂ ਸਿੱਖ ਪੰਥ ਵਲੋਂ ਸਖਤ ਵਿਰੋਧ ਕੀਤਾ ਗਿਆ। ਇਸ ਪਿਛੋਂ ਬਾਬਾ ਕੈਨੇਡਾ ਵਿਚ ਕਿਸੇ ਵੀ ਏਅਰਪੋਰਟ *ਤੇ ਜਾਣਾ ਨਹੀਂ ਚਾਹੁੰਦਾ ਸੀ, ਕਿਉਂਕਿ ਕੈਨੇਡਾ ਵਿਚ ਵੱਡੀ ਗਿਣਤੀ ਸਿੱਖ ਭਾਈਚਾਰਾ ਬਾਬੇ ਦੇ ਖਿਲਾਫ ਸੀ ਅਤੇ ਉਥੇ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਲਾਜ਼ਮੀ ਸੀ। ਇਸ ਲਈ ਡੇਰਾ ਪ੍ਰਬੰਧਕਾਂ ਵਲੋਂ ਬਾਬੇ ਲਈ ਖੁਦ ਦਾ ਏਅਰਪੋਰਟ ਖਰੀਦਣ ਦੀ ਤਿਆਰੀ ਕੀਤੀ ਗਈ। ਪਰ ਅਦਾਲਤ ਵਲੋਂ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਸੁਣਾਏ ਜਾਣ ਕਾਰਨ ਇਹ ਸੌਦਾ ਵਿਚਾਲੇ ਲਟਕ ਕੇ ਰਹਿ ਗਿਆ। ਇਸ ਨਾਲ ਬਾਬੇ ਦੀ ਸਭ ਤੋਂ ਨੇੜਲੀ ਹਨੀਪ੍ਰੀਤ ਦਾ ਵੀ ਏਅਰਪੋਰਟ ਦੀ ਮਾਲਕ ਬਣ ਕੇ ਹਵਾ ਵਿਚ ਉਡਾਰੀਆਂ ਲਾਉਣ ਦੇ ਸੁਪਨੇ ਚੂਰ ਹੋ ਗਏ ਅਤੇ ਇਸ ਵੇਲੇ ਹਨੀਪ੍ਰੀਤ ਖਿਲਾਫ ਹਰਿਆਣਾ ਪੁਲੀਸ ਵਲੋਂ ਲੁੱਕਆਊਟ ਨੋਟਿਸ ਜਾਰੀ ਕੀਤੇ ਜਾਣ ਕਾਰਨ, ਉਹ ਅੰਡਰਾਊਂਡ ਹੋ ਕੇ ਜਿੰਦਗੀ ਬਿਤਾ ਰਹੀ ਹੈ।

Please Click here for Share This News

Leave a Reply

Your email address will not be published. Required fields are marked *