best platform for news and views

ਸਿਮਰਨਜੀਤ ਸਿੰਘ ਮਾਨ ਹੱਕ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਤੇਜ਼ 

Please Click here for Share This News

ਧੂਰੀ,24 ਅਪ੍ਰੈਲ (ਮਹੇਸ਼ ਜਿੰਦਲ) ਲੋਕ ਸਭਾ ਸੰਗਰੂਰ ਤੋ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਅੱਜ ਸਥਾਨਕ ਸ਼ਹਿਰ ਧੂਰੀ ਵਿਚ ਉਨ•ਾਂ ਦੇ ਸਮਰਥਕਾਂ ਵੱਲੋਂ ਡੋਰ ਟੂ ਡੋਰ ਜਾ ਕੇ ਪ੍ਰਚਾਰ ਕੀਤਾ ਗਿਆ। ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਸਮੇਂ ਮਾਨ ਸਾਹਿਬ ਦਾ ਭਾਣਜਾ ਦਲੀਪ ਸਿੰਘ,ਤੇਗ਼ ਸਿੰਘ ਅਤੇ ਬੇਬਾਨ ਸਿੰਘ ਦੋਵੇਂ ਦੋਹਤੇ ਮਾਨ ਸਾਹਿਬ,ਯੂਥ ਆਗੂ ਹਰਬੰਸ ਸਿੰਘ ਸਲੇਮਪੁਰ,ਬਾਬਾ ਹਰਬੰਸ ਸਿੰਘ ਸਲੇਮਪੁਰ,ਜਥੇਦਾਰ ਅਮਰਜੀਤ ਸਿੰਘ ਬਾਦਸ਼ਾਹਪੁਰ, ਨਰਿੰਦਰ ਸਿੰਘ ਕਾਲਾਬੂਲਾ,ਹਰਜੀਤ ਸਿੰਘ ਸਿੱਧੂ,ਕੁਲਦੀਪ ਸਿੰਘ ਪਹਿਲਵਾਨ,ਅੰਮ੍ਰਿਤਪਾਲ ਸਿੰਘ ਛੰਦੜਾਂ ਪ੍ਰਧਾਨ ਯੂਥ ਪੰਜਾਬ,ਭੁਪਿੰਦਰ ਸਿੰਘ,ਬਲਵਿੰਦਰ ਸਿੰਘ ਜੇ.ਈ,ਮਨਪ੍ਰੀਤ ਸਿੰਘ ਟਿੱਬਾ ਸਮੇਤ ਹੋਰ ਆਗੂ ਹਾਜ਼ਰ ਸਨ। ਇਸ ਸਮੇਂ ਵੱਖ ਵੱਖ ਆਗੂਆਂ ਸਿਮਰਨਜੀਤ ਸਿੰਘ ਮਾਨ ਦੀ ਪ੍ਰਾਪਤੀਆਂ ਅਤੇ ਸੰਘਰਸ਼ੀ ਮਈ ਜੀਵਨ ਤੋ ਲੋਕਾਂ ਨੂੰ ਜਾਣੂ ਕਰਵਾਉਂਦੇ ਹੋਏ ਮਾਨ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਲੋਕ ਸਭਾ ਹਲਕਾ ਸੰਗਰੂਰ ਤੋ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾਅਵਾ ਕਰਦਿਆਂ ਵਿਰੋਧੀ ਉਮੀਦਵਾਰਾਂ ਤੇ ਵੀ ਤਿੱਖੇ ਸਬੰਧੀ ਹਮਲੇ ਕੀਤੇ ।

ਕੈਪਸ਼ਨ – ਮਾਨ ਦਲ ਦੇ ਆਗੂ ਪ੍ਰਚਾਰ ਦੌਰਾਨ

Please Click here for Share This News

Leave a Reply

Your email address will not be published. Required fields are marked *