best platform for news and views

ਸਿਮਰਤ ਖੰਗੂੜਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੈਨਸ਼ਨਾਂ ਦੇ ਪੀ.ਐਲ.ਏ ਵੰਡੇ

Please Click here for Share This News

ਧੂਰੀ,1 ਅਪ੍ਰੈਲ (ਮਹੇਸ਼)- ਅੱਜ ਹਲਕਾ ਵਿਧਾਇਕ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਵੱਲੋਂ ਹਲਕੇ ਦੇ ਪਿੰਡ ਕਲੇਰਾਂ, ਘਨੌਰ ਕਲਾਂ, ਘਨੌਰ ਖ਼ੁਰਦ, ਕਾਤਰੋਂ, ਰੂੜਗੜ, ਈਸਾਪੁਰ, ਮੂਲੋਵਾਲ, ਸੁਲਤਾਨਪੁਰ, ਰੰਗੀਆਂ, ਕੁੰਭੜਵਾਲ ਆਦਿ ਦਾ ਦੌਰਾ ਕਰਦਿਆਂ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਉੱਥੇ ਵਿਧਵਾ, ਨਿ:ਆਸ਼ਰਿਤ ਅਤੇ ਬੁਢਾਪਾ ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਪੀ.ਐਲ.ਏ ਪੱਤਰ ਵੀ ਤਕਸੀਮ ਕੀਤੇ। ਸੰਬੋਧਨ ਕਰਦਿਆਂ ਉਨ•ਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਜੋ ਜੋ ਵੀ ਵਾਅਦੇ ਕੀਤੇ ਹਨ, ਉਨ•ਾਂ ਸਭ ਨੂੰ ਪੂਰਾ ਕੀਤਾ ਜਾਵੇਗਾ, ਸਗੋਂ ਕਈ ਵੱਡੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਚੁੱਕਾ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਰੌਲਾ ਪਾਉਣ ਵਾਲੇ ਅਕਾਲੀ ਦਲ ਨੂੰ ਦੱਸਣਾ ਚਾਹੀਦਾ ਹੈ ਕਿ ਉਨ•ਾਂ ਨੇ ਆਪਣੀ 10 ਸਾਲ ਦੀ ਸਰਕਾਰ ਵੇਲੇ ਕਿੰਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ। ਇਸ ਮੌਕੇ  ਇੰਦਰਜੀਤ ਮਰਾਹੜ, ਕਾਕਾ ਤੂਰ, ਰੇਸ਼ਮ ਸਿੰਘ, ਗੁਰਪਿਆਰ ਧੂਰਾ, ਬਲਵਿੰਦਰ ਸਿੰਘ ਮਾਨਵਾਲਾ, ਗਗਨਦੀਪ ਮਰਾਹੜ ਆਦਿ ਵੀ ਹਾਜਰ ਸਨ।

ਫੋਟੋ ਕੈਪਸ਼ਨ – ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਿਮਰਤ ਖੰਗੂੜਾ

Please Click here for Share This News

Leave a Reply

Your email address will not be published. Required fields are marked *