best platform for news and views

ਸਿਆਸਤ ਅਧਾਰ ’ਤੇ ਕੀਤੀਆਂ ਬਦਲੀਆਂ ਵਿਰੁੱਧ ਧਰਨਾ

Please Click here for Share This News

ਸੰਗਰੂਰ, 11 ਸਤਬੰਰ (ਮਹੇਸ਼ ਜਿੰਦਲ)- ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਪੰਜਾਬ) ਬ੍ਰਾਂਚ ਨੰਬਰ ਇੱਕ ਸੰਗਰੂਰ ਵੱਲੋਂ ਸੈਨੀਟੇਸ਼ਨ ਸਰਕਲ ਦੇ ਦਫਤਰ ਅੱਗੇ ਸਿਆਸੀ ਅਧਾਰ ਤੇ ਕੀਤੀਆਂ ਬਦਲੀਆਂ ਦੇ ਖਿਲਾਫ਼ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਾਥੀ ਬਲਜੀਤ ਸਿੰਘ ਬਡਰੁੱਖਾਂ ਕਿਹਾ ਕਿ ਸਰਕਲ ਦਫਤਰ ਦੇ ਅਧਿਕਾਰੀ ਸਿਆਸੀ ਤੌਰ ਤੇ ਦਾਖਲ ਅੰਦਾਜੀ ਸਪਸ਼ਟ ਦਿਖਾਦੀ। ਇਹ ਬਦਲੀਆਂ ਸਰਕਾਰ ਦੇ ਦਾਅਵਿਆਂ ਨੂੰ ਵੀ ਮੂੰਹ ਚਿੜਾਉਂਦੀ। ਇੱਕ ਪਾਸੇ ਸਰਕਾਰ ਦਾਅਵੇ ਕਰਦੀ ਕਿ ਕਿਸੇ ਵੀ ਵਿਭਾਗ ਦੇ ਕੰਮਕਾਰ ਵਿੱਚ ਸਰਕਾਰ ਦਾਖਲ ਅੰਦਾਜੀ ਨਹੀਂ ਕਰੇਗੀ। ਵਿਭਾਗੀ ਅਧਿਕਾਰੀਆਂ ਵੱਲੋਂ ਇਸ ਕਿਸਮ ਦੀਆਂ ਕੀਤੀਆਂ ਬਦਲੀਆਂ ਕਾਰਨ ਕਰਮਚਾਰੀਆਂ ਦੀ ਸਰਕਾਰ ਅਤੇ ਸਰਕਾਰ ਦੇ ਅਧਿਕਾਰੀਆਂ ਖਿਲਾਫ਼ ਬੇ-ਭਰੋਸਗੀ ਪੈਦਾ ਹੋ ਰਹੀ। ਜੱਥੇਬੰਦੀ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਸਰਕਲ ਅਧਿਕਾਰੀ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਜੇਕਰ ਦਫਤਰ ਵੱਲੋਂ ਮਾਲੀ ਕਮ- ਚੌਕੀਦਾਰ ਪ੍ਰਗਟ ਸਿੰਘ ਦੀ ਧੱਕੇ ਨਾਲ ਕੀਤੀ ਬਦਲੀ ਰੱਦ ਨਹੀਂ ਕੀਤੀ ਜਾਂਦੀ ਤਾਂ ਸਰਕਲ ਅਧਿਕਾਰੀ ਦਾ ਕਿਸੇ ਵੀ ਘਿਰਾਓੁ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰ ਗੋਰੀ ਕੇਸ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਅਕੋਈ, ਬਲਜੀਤ ਅਕਬਰਪੁਰ, ਸਰਬਜੀਤ ਸਿੰਘ, ਮਲਕੀਤ ਦਾਸ, ਪ੍ਰਗਟ ਸਿੰਘ ਸਾਰੋਂ, ਹਰਪਾਲ ਚੰਦ, ਬਿੱਕਰ ਨਾਗਰਾ, ਬਲਵੀਰ ਸਿੰਘ ਅਤੇ ਜਸਮੇਲ ਸਿੰਘ ਨੇ ਧਰਨੇ ਨੂੰ ਸੰਬੋਧਨ ਕੀਤਾ ।

Please Click here for Share This News

Leave a Reply

Your email address will not be published. Required fields are marked *