best platform for news and views

ਸਾਹਿੱਤ ਸਭਾ ਦੀ ਮਾਸਿਕ ਇਕੱਤਰਤਾ ਹੋਈ 

Please Click here for Share This News

ਧੂਰੀ, 15 ਅਪ੍ਰੈਲ (ਮਹੇਸ਼ ਜਿੰਦਲ) ਪੰਜਾਬੀ ਸਾਹਿੱਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿੱਤ ਭਵਨ ਧੂਰੀ ਵਿਖੇ ਹੋਈ। ਇਸ ਮੌਕੇ ਉੱਘੇ ਸ਼ਾਇਰ ਜੈ ਰਾਮ ਨਿਰਦੋਸ਼ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਰਚਨਾਵਾਂ ਦੇ ਦੌਰ ਵਿਚ ਰਮੇਸ਼ ਜੈਨ ਕਾਮਰੇਡ, ਰਾਜਦੇਵ ਸ਼ਰਮਾ, ਲਖਵਿੰਦਰ ਸਿੰਘ ਖੁਰਾਣਾ, ਕਰਮਜੀਤ ਹਰਿਆਉ ਨੇ ਕਵਿਤਾ, ਡਾ. ਪਰਮਜੀਤ ਦਰਦੀ, ਪੇਂਟਰ ਸੁਖਦੇਵ ਧੂਰੀ, ਰਾਜਿੰਦਰ ਰਾਜਨ, ਮੂਲ ਚੰਦ ਸ਼ਰਮਾ ਨੇ ਗੀਤ, ਗੁਰਮੀਤ ਸਿੰਘ ਸੋਹੀ, ਸੰਜੇ ਲਹਿਰੀ, ਕਰਮ ਸਿੰਘ ਜ਼ਖਮੀ, ਸੁਖਵਿੰਦਰ ਸਿੰਘ ਲੋਟੇ ਨੇ ਗ਼ਜ਼ਲਾਂ ਸੁਣਾ ਕੇ ਮਹਿਫ਼ਲ ‘ਚ ਰੰਗ ਬੰਨਿ•ਆ ਅਤੇ ਚਰਨਜੀਤ ਕੌਰ ਨੇ ਉਸਾਰੂ ਸੁਝਾਅ ਪੇਸ਼ ਕੀਤੇ। ਇਸ ਮੌਕੇ ਪੇਂਡੂ ਖੇਤਰ ਦੇ ਨਵੇਂ ਸਾਹਿਤਕਾਰਾਂ ਨੂੰ ਸਾਹਿੱਤ ਨਾਲ ਜੋੜਨ ਲਈ ਅਤੇ ਪੰਜਾਬੀ ਸਾਹਿੱਤ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸਭਾ ਵੱਲੋਂ ਪਿੰਡਾਂ ਵਿਚ ਕਵੀ ਦਰਬਾਰ ਕਰਵਾਉਣ ਦਾ ਐਲਾਨ ਕੀਤਾ ਗਿਆ।


ਤਸਵੀਰ:- ਮਾਸਿਕ ਇਕੱਤਰਤਾ ਦੌਰਾਨ ਹਾਜ਼ਰ ਹੋਏ ਸਾਹਿੱਤਕਾਰ ।

Please Click here for Share This News

Leave a Reply

Your email address will not be published. Required fields are marked *