best platform for news and views

ਸਾਰਾਗੜ੍ਹੀ ਜੰਗ ਵਿੱਚ 21 ਸਿੱਖ ਰੈਜੀਮੈਂਟ ਜਵਾਨਾਂ ਦੀ ਸ਼ਾਹਦਤ ਨੂੰ ਯਾਦ

Please Click here for Share This News

ਚੰਡੀਗੜ੍ਹ, 11ਸਤੰਬਰ – ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸ਼ਤ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ਼੍ਰੀ ਵੀ. ਪੀ ਸਿੰਘ ਬਦਨੋਰ ਨੇ ਉਤਰ ਪੱਛਮੀ ਸਰਹੱਦੀ ਸੂਬੇ ਉਤੇ ਕਬਾਇਲੀ ਵੱਲੋਂ 12 ਸਤੰਬਰ 1897 ਨੂੰ ਹੋਏ ਹਮਲੇ ਦੋਰਾਨ ਸਾਰਾਗੜ੍ਹੀ ਜੰਗ ਵਿੱਚ ਆਪਣੀ ਜਾਨ ਦੀ ਬਾਜ਼ੀ ਲਾਉੇਣ ਵਾਲੇ 21 ਸਿੱਖ ਰੈਜੀਮੈਂਟ ਦੇ ਸਾਰੇ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ।

ਸਾਰਾਗੜ੍ਹੀ ਦਿਵਸ ਦੀ ਪੂਰਬਲੀ ਸ਼ਾਮ ਨੂੰ ਜਾਰੀ ਕੀਤੇ ਆਪਣੇ ਸੁਨੇਹੇ ਵਿੱਚ ਮਾਣਯੋਗ ਰਾਜਪਾਲ ਪੰਜਾਬ ਨੇ ਕਿਹਾ ਕਿ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦਿਆਂ ਪੰਜਾਬੀÎਆਂ ਵੱਲੋਂ ਦਿਖਾਈ ਗਈ ਮਿਸਾਲੀ ਸੂਰਬੀਰਤਾ ਤੋਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਸਾਨੂੰ ਆਪਣੇ ਫ਼ੋਜੀ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।

ਸ਼੍ਰੀ ਬਦਨੋਰ ਨੇ ਕਿਹਾ ਕਿ ਭਾਰਤੀ ਫ਼ੋਜੀ ਇਤਿਹਾਸ ਵਿੱਚ ਸਾਰਾਗੜ੍ਹੀ ਜੰਗ ਇਕ ਮੀਲ ਦਾ ਪੱਥਰ ਸਾਬਤ ਹੋਈ ਹੈ ਅਤੇ ਇਸ ਜੰਗ ਵਿਚ ਫ਼ੋਜੀਆਂ ਵੱਲੋਂ ਦਿਖਾਈ ਗਈ ਸੁਰਬੀਰਤਾ ‘ਤੇ ਵੀ ਚਾਨਣਾ ਪਾਉਦੀ ਹੈ ।

Please Click here for Share This News

Leave a Reply

Your email address will not be published. Required fields are marked *