best platform for news and views

ਸਾਬਕਾ ਸੈਨਿਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੂਬੇਦਾਰ ਚਰਨ ਸਿੰਘ 

Please Click here for Share This News

ਫਿਰੋਜ਼ਪੁਰ 3 ਅਪ੍ਰੈਲ (ਸਤਬੀਰ ਬਰਾੜ) ਸਾਬਕਾ ਸੈਨਿਕਾਂ ਦੀ ਇੱਕ ਅਹਿਮ ਮੀਟਿੰਗ ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰ ਦੀ ਅਗਵਾਈ ਹੇਠ ਅੱਠ ਨੰਬਰ ਚੁੰਗੀ ਤੇ ਕੀਤੀ ਗਈ ਜਿਸ ਵਿੱਚ ਬੀਤੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਸਰਹਾਲੀ ਪੁਲੀਸ ਸਟੇਸ਼ਨ ਵਿੱਚ ਇਕ ਸਾਬਕਾ ਸੈਨਿਕ ਕੈਪਟਨ ਗੁਰਦੀਪ ਸਿੰਘ ਨਾਲ ਪੁਲੀਸ ਨੇ ਬਦਸਲੂਕੀ ਕੀਤੀ ਅਤੇ ਉਸ ਨੂੰ ਥਾਣੇ ਬੁਲਾ ਕਿ ਉਸ ਦੀ ਬੇਇਜ਼ਤੀ ਕੀਤੀ ਗਈ ਅਤੇ ਉਸ ਦੀ ਦਸਤਾਰ ਉਤਾਰੀ ਗਈ  ਜਿਸ ਦੇ ਰੋਸ ਵਜੋਂ ਸਮੂਹ ਸਾਬਕਾ ਫੌਜੀਆਂ ਨੇ ਰੋਸ ਪ੍ਰਗਟ ਕੀਤਾ ਇਸ ਮੌਕੇ ਜਨਰਲ ਸੈਕਟਰੀ ਸੂਬੇਦਾਰ ਧੀਰਾ ਸਿੰਘ ਨੇ ਕਿਹਾ ਕਿ ਸਮੁੱਚੀ ਫ਼ਿਰੋਜ਼ਪੁਰ ਸਾਬਕਾ ਸੈਨਿਕ ਯੂਨੀਅਨ ਕੈਪਟਨ ਗੁਰਦੀਪ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਜੇ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਦੇ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਉਨ੍ਹਾਂ ਨੇ ਸਰਕਾਰਾਂ ਨੂੰ ਕੋਸਦੇ ਹੋਏ ਵੀ ਕਿਹਾ ਕਿ ਸਾਬਕਾ ਸੈਨਿਕਾਂ ਦੇ ਨਾਲ ਹੋਣ ਵਾਲੇ ਧੱਕਿਆਂ ਦਾ ਨਤੀਜਾ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਭੁਗਤਨਾ ਪਵੇਗਾ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਇੱਕ ਫੌਜੀ ਹੋਣ ਦੇ ਨਾਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਸੂਬੇਦਾਰ ਬਖ਼ਸ਼ੀਸ਼ ਸਿੰਘ ਸੂਬੇਦਾਰ ਗੁਲਾਬ ਸਿੰਘ ਹੌਲਦਾਰ ਰਤਨ ਸਿੰਘ ਹੌਲਦਾਰ ਗੁਰਮੇਜ ਸਿੰਘ ਹੌਲਦਾਰ ਮੁਕੰਦ ਸਿੰਘ ਆਦਿ ਹਾਜ਼ਰ ਸਨ

Please Click here for Share This News

Leave a Reply

Your email address will not be published. Required fields are marked *