best platform for news and views

ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨਹੀਂ ਰਹੇ

Please Click here for Share This News

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਪੰਜਾਬ ਦੇ ਮੁੱਖ ਮੰਤਰੀ ਰਹੇ ਸੁਰਜੀਤ ਸਿੰਘ ਬਰਾਨਾਲ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ ਅਤੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ। ਅੱਜ ਉਨ੍ਹਾਂ ਦੀ ਸਿਹਤ ਇਕਦਮ ਖਰਾਬ ਹੋ ਗਈ ਅਤੇ ੳੁਹ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਸ੍ਰੀ ਸੁਰਜੀਤ ਸਿੰਘ ਬਰਨਾਲ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਆਗੂ ਰਹੇ ਹਨ ਅਤੇ ਇਸਦੇ  ਨਾਲ ਹੀ ਉਹ ਬਹੁਤ ਵਧੀਆ ਸਾਹਿਤਕਾਰ ਵੀ ਰਹੇ ਅਤੇ ਉਨ੍ਹਾਂ ਦੀ ਸਵੈ ਜੀਵਨੀ ‘ਜਦੋਂ ਮੈਂ ਘਰੋਂ ਭੱਜਿਆ’ ਬਹੁਤ ਹੀ ਮਕਬੂਲ ਹੋਈ ਸੀ, ਜਿਸ ਵਿਚ ਉਨ੍ਹਾਂ ਨੇ ਆਪਣੀ ਜਿੰਦਗੀ ਦੀਆਂ ਤਲਖ ਸਚਾਈਆਂ ਪੇਸ਼ ਕੀਤੀਆਂ ਸਨ।

ਧੂਰੀ ਤੋਂ ਪ੍ਰਵੀਨ ਗਰਗ ਦੀ ਰਿਪੋਰਟ ਅਨੁਸਰ ਸ੍ਰ. ਬਰਨਾਲਾ ਦਾ ਸੰਸਕਾਰ ਉਹਨਾਂ ਦੇ ਜੱਦੀ ਸ਼ਹਿਰ ਬਰਨਾਲਾ ਵਿਖੇ ਹੀ ਕੀਤਾ ਜਾਵੇਗਾ। ਇਸ ਮੰਦਭਾਗੀ ਖਬਰ ਦੇ ਪਤਾ ਚੱਲਣ ‘ਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਕਾਂਗਰਸੀ ਆਗੂ ਸੰਦੀਪ ਸਿੰਗਲਾ, ਪਿੰ੍ਰ. ਜੋਰਾ ਸਿੰਘ, ਚਮਕੌਰ ਸਿੰਘ ਕੁੰਭੜਵਾਲ, ਲਖਵੀਰ ਬਮਾਲ, ਮਿੱਠੂ ਲੱਡਾ, ਸਤਵੰਤ ਕਾਕਾ ਬਮਾਲ, ਇੰਦਰਪਾਲ ਸਿੰਘ ਗੋਲਡੀ, ਮੱਖਣ ਲਾਲ ਗਰਗ ਚੇਅਰਮੈਨ ਕੈਂਬਰਿਜ ਸਕੂਲ ਅਤੇ ਗੁਰਬਚਨ ਸਿੰਘ ਆਦਿ ਵੱਲੋਂ ਸ੍ਰ. ਬਰਨਾਲਾ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜਾਹਰ ਕੀਤੀ ਗਈ ।

ਇਸੇ ਦੌਰਾਨ ਚੰਡੀਗੜ੍ਹ ਤੋਂ ਜਾਰੀ ਇਕ ਬਿਆਨ ਰਾਹੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ੍ਰੀ ਸੁਰਜੀਤ ਸਿੰਘ ਬਰਾਨਾਲਾ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਾਬਕਾ ਰਾਜਪਾਲ, ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਸੁਰਜੀਤ ਸਿੰਘ ਬਰਨਾਲਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਦਾ ਅੱਜ ਪੀ.ਜੀ.ਆਈ. ਵਿਖੇ ਦੇਹਾਂਤ ਹੋ ਗਿਆ ਹੈ। ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸ੍ਰੀ ਸੁਰਜੀਤ ਸਿੰਘ ਬਰਨਾਲਾ ਵਲੋਂ ਤਾਮਿਲਨਾਡੂ ਦੇ ਰਾਜਪਾਲ, ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਇਕ ਯੋਗ ਪ੍ਰਸ਼ਾਸਕ ਅਤੇ ਇਕ ਵਧੀਆ ਇਨਸਾਨ ਸਨ। ਦੁੱਖੀ ਪਰਿਵਾਰ ਨਾਲ ਆਪਣੇ ਵਲੋਂ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਇਹ ਪੂਰਾ ਨਾ ਕੀਤਾ ਜਾਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖਸ਼ਣ ਵਾਸਤੇ ਪਰਮਾਤਮਾ ਅੱਗੇ ਅਰਦਾਸ ਕੀਤੀ।

Please Click here for Share This News

Leave a Reply

Your email address will not be published. Required fields are marked *