ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ
ਜੇਕਰ ਸਾਡੇ ਵਰਗੇ ਪੁਰਾਣੇ ਕਾਂਗਰਸੀਆਂ ਦੇ ਕੰਮ ਕਾਂਗਰਸ ਸਰਕਾਰ ਵਿੱਚ ਨਹੀਂ ਹੋਣੇ ਤਾਂ ਸਾਡੇ ਗਲੀਆਂ ਮੁਹੱਲਿਆਂ ਦੀ ਕੌਣ ਸਾਰ ਲਵੇਗਾ ! ਇਹਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਧੜੱਲੇਦਾਰ ਪ੍ਰੀਤਮ ਸਿੰਘ ਸੋਢੀ ਨੇ ਆਪਣੇ ਘਰ ਨੂੰ ਜਾਂਦੀ ਹੋਈ ਗਲੀ ਦੀ ਮੰਦੀ ਹਾਲਤ ਵਿਖਾਉਂਦਿਆਂ ਕੀਤਾ ,ਤੇ ਆਖਿਆ ਕਿ ਸਾਡੇ ਵਰਗੇ ਕਾਂਗਰਸੀ ਜਿੱਥੇ ਅਕਾਲੀ ਸਰਕਾਰ ਵੇਲੇ ਆਪਣੀਆਂ ਗਲੀਆਂ ਨਾਲੀਆਂ ਨਹੀਂ ਬਣਾ ਸਕੇ ,ਉੱਥੇ ਹੁਣ ਕਾਂਗਰਸ ਸਰਕਾਰ ਦੇ ਤਿੰਨ ਸਾਲ ਦੇ ਰਾਜ ਦੌਰਾਨ ਵੀ ਸਾਡੀ ਗਲੀ ਸੀਵਰੇਜ ਤੋਂ ਸੱਖਣੀ ਦਿਖਾਈ ਦੇ ਰਹੀ ,ਸਾਡੇ ਨਾਲ ਵਿਤਕਰੇਬਾਜ਼ੀ ਦੀ ਅਹਿਮ ਨਿਸ਼ਾਨੀ ਹੈ !ਪ੍ਰੀਤਮ ਸਿੰਘ ਸੋਢੀ, ਪਰਮਜੀਤ ਸਿੰਘ ,ਗੁਰਤੇਜਪਾਲ ਸਿੰਘ,ਜਗੀਰ ਸਿੰਘ,ਆਦਿ ਮੁਹੱਲਾ ਵਾਸੀਆਂ ਨੇ ਗਲੀ ਵਿੱਚ ਸੀਵਰੇਜ ਪਾਉਣ ਦੀ ਮੰਗ ਕੀਤੀ !
ਇਸ ਮੁਸ਼ਕਿਲ ਸਬੰਧੀ ਜਦੋਂ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਕ੍ਰਿਸ਼ਨਪਾਲ ਜੱਜ ਨਾਲ ਗੱਲ ਕੀਤੀ ਤਾਂ ਕਿਹਾ ਕਿ ਸੀਵਰੇਜ ਬੋਰਡ ਵੱਲੋਂ ਸਾਰੇ ਭਿੱਖੀਵਿੰਡ ਵਿੱਚ ਸੀਵਰੇਜ ਪਾਇਆ ਜਾ ਰਿਹਾ ਹੈ,ਜਿਸ ਦਾ ਨਕਸ਼ਾ ਬਣ ਚੁੱਕਾ ਹੈ ਕੰਮ ਜਲਦੀ ਸ਼ੁਰੂ ਹੋ ਜਾਵੇਗਾ !
ਫੋਟੋ ਕੈਪਸ਼ਨ :-ਕਾਂਗਰਸ ਪਾਰਟੀ ਆਗੂ ਪ੍ਰੀਤਮ ਸਿੰਘ ਸੋਢੀ ਆਪਣੀ ਗਲੀ ਦੀ ਮੰਦੀ ਹਾਲਤ ਤੇ ਸੀਵਰੇਜ ਪਾਉਣ ਦੀ ਮੰਗ ਕਰਦੇ ਹੋਏ !