best platform for news and views

ਸਾਇਕਲ ਵਾਤਾਵਰਨ ਅਤੇ ਊਰਜਾਂ ਬਚਾਉਣ ਸ੍ਰੋਤ

Please Click here for Share This News

ਸਰਦੂਲਗੜ੍ਹ, 22 ਸਤੰਬਰ (ਬਲਜੀਤਪਾਲ)- ਸਰਦੂਲਗੜ੍ਹ ਨੇੜਲੇ ਸਾਧੂਵਾਲਾ ਪਿੰਡ ਦੇ ਸਰਕਾਰੀ ਅਧਿਆਪਕ ਬਿੱਕਰਜੀਤ ਸਿੰਘ ਨੇ ਹਰਿਆਣਾ ਸਰਕਾਰ ਦੀ ਅਪੀਲ ਸਵਿਕਾਰ ਕਰਦਿਆਂ ਅੱਜ ਤੋਂ ਆਪਣੇ ਸਕੂਲ ਤੱਕ ਸੱਤ ਕਿੱਲੋਮੀਟਰ ਦਾ ਸਫਰ ਤੈਅ ਕਰਨ ਲਈ ਸਾਇਕਲ ਦੀ ਸਵਾਰੀ ਅਪਣਾ ਲਈ ਹੈ। ਭਾਵੇਂ ਹਰਿਆਣਾ ਸਰਕਾਰ ਨੇ ੨੨ ਸਤੰਬਰ ਦੇ ਇੱਕ ਦਿਨ ਲਈ ਹੀ ਵਾਤਾਵਰਨ ਬਚਾਉਣ ਲਈ ਸਾਇਕਲ ਜਾਂ ਪੈਦਲ ਆਪੋ ਆਪਣੇ ਦਫ਼ਤਰਾਂ ਤੱਕ ਜਾਣ ਦੀ ਗੱਲ ਕਹੀ ਸੀ ਪਰ ਬਿੱਕਰਜੀਤ ਸਿੰਘ ਨੇ ਸਾਇਕਲ ਦੀ ਸਵਾਰੀ ਨੂੰ ਪੱਕੇ ਤੌਰ ‘ਤੇ ਹੀ ਅਪਣਾ ਲਿਆ ਹੈ। ਹੋਰਨਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਆਪਣੇ ਸਾਇਕਲ ‘ਤੇ ਸਾਇਕਲ ਚਲਾਓ ਅਤੇ ਵਾਤਾਵਰਨ ਬਚਾਓ ਦਾ ਫੱਟਾ ਵੀ ਟੰਗ ਲਿਆ ਹੈ। ਉਨ੍ਹਾਂ ਦੱਸਿਆ ਅੱਜ ਲੋਕਾਂ ਨੂੰ ਵਾਤਾਵਰਨ ਬਚਾਓ ਦਾ ਸੁਨੇਹਾ ਦਿੰਦਾ ਮੈਂ ਆਪਣੇ ਘਰ ਤੋਂ ਸੱਤ ਕਿੱਲੋਮੀਟਰ ਦੂਰ ਮੱਤੜ (ਹਰਿਆਣਾ) ਪਿੰਡ ਦੇ ਸਰਕਾਰੀ ਹਾਈ ਸਕੂਲ ਤੱਕ ਵੀਹ ਮਿੰਟ ਵਿੱਚ ਹੀ ਪੁੱਜ ਗਿਆ  ਜਦੋਂ ਕਿ ਮੋਟਸਾਇਕਲ ‘ਤੇ ਵੀ  ਦਸ ਮਿੰਟ ਲੱਗਦੇ ਹਨ।ਉਨ੍ਹਾਂ ਕਿਹਾ ਇੱਥੇ ਹੀ ਵੱਸ ਨਹੀਂ ਮੈਂ ਰਸਤੇ ‘ਚ ਪੈਦਲ ਤੁਰ ਕੇ ਸਕੂਲ ਜਾਂਦੇ ਇੱਕ ਵਿਦਿਆਰਥੀ ਨੂੰ ਵੀ ਨਾਲ ਚੜ੍ਹਾਇਆ ਅਤੇ ਸਾਇਕਲ ਚਲਾਉਂਦੇ ਹੋਏ ਹੀ ਆਮ ਗਿਆਨ ਅਤੇ ਜਮਾਤ ਸਿਲੇਬਸ ਦੇ ਸਵਾਲ ਪੁੱਛਦਾ ਰਿਹਾ ।  ਪਹਿਲੇ ਦਿਨ ਦੇ ਤਜ਼ਰਬੇ ਦੀ ਗੱਲ ਕਰਦਿਆਂ ਬਿੱਕਰਜੀਤ ਸਿੰਘ ਨੇ ਕਿਹਾ ਅੱਜ ਵਾਤਾਵਰਨ ਦੇ ਕੁੱਝ ਮਾਤਰ ਹਿੱਸੇ ਦੇ ਬਚਾਅ ਦੇ ਨਾਲ ਮੈਂ ਆਪਣੀ ਜ਼ੇਬ ਦੇ ਵੀਹ ਰੁਪੈ ਵੀ ਬਚਾ ਲਏ ਹਨ । ਜੇਕਰ ਮੈਂ ਹੋਰ ਕੁੱਝ ਵੀ ਨਾ ਕਰਾਂ ਤਾਂ ਮੈਂ ਵੀਹ ਰੁਪੈ ਨਾਲ ਸਕੂਲ ਪੜ੍ਹਦੇ ਗਰੀਬ ਪਰਿਵਾਰਾਂ ਦੇ ਕਿਸੇ ਵੀ ਬੱਚੇ ਨੂੰ ਇੱਕ ਨਵੀਂ ਕਾਪੀ ਅਤੇ ਇਕ ਪੈਨ ਲੈ ਕੇ ਦੇ ਸਕਦਾ ਹਾਂ। ਉਨ੍ਹਾਂ ਦੱਸਿਆ ਸਰਕਾਰੀ ਹਾਈ ਸਕੂਲ ਮੱਤੜ  ‘ਚ  ਛੇਵੀ ਤੋਂ ਦਸਵੀਂ ਜਮਾਤ ਤੱਕ ਦੇ ੧੮੪  ਅਤੇ  ਪਾ੍ਰਇਮਰੀ ਵਿਭਾਗ ਵਿੱਚ ਤਿੰਨ ਪਿੰਡਾਂ ਦੇ ੧੦੩ ਵਿਦਿਆਰਥੀ ਪੜ੍ਹਨ ਆਉਂਦੇ ਹਨ । ਇਨ੍ਹਾਂ ਵਿੱਚੋਂ ਪੰਜਾਹ ਮੁੰਡੇ ਕੁੜੀਆਂ ਸਾਇਕਲ ਦੀ ਸਵਾਰੀ ਕਰਦੇ ਹਨ। ਉਨ੍ਹਾਂ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਵਾਤਾਰਨ ਬਚਾਉਣ ਲਈ ਹਰ ਕੋਈ ਆਪਣਾ ਹਿੱਸਾ ਜ਼ਰੂਰ ਪਾਵੇ। ਬਿੱਕਰਜੀਤ ਨੇ ਦੱਸਿਆ ਮੈਂ ਹਰ ਐਤਵਾਰ ਵਾਲੇ ਦਿਨ ਸਰਦੂਲਗੜ੍ਹ ਦੇ ਸਾਇਕਲ ਕਲੱਬ ਨਾਲ ੪੦ ਕਿੱਲੋਮੀਟਰ ਦੀ ਜਾਗਰੂਕਤਾ ਸਾਇਕਲ ਯਾਤਰਾ ਵੀ ਕਰਦਾ ਹਾਂ । ਸਕੂਲ ਦੇ ਵਿਦਿਆਰਥੀਆਂ ਨੇ ਬਿੱਕਰਜੀਤ ਸਿੰਘ ਨੂੰ ਸਤਿਕਾਰ ਦਿੰਦਿਆਂ ਸਾਇਕਲ ਜਾਗਰੂਕਤਾ ਨੂੰ ਆਪਣੇ ਘਰਾਂ ਤੱਕ ਪੁੱਜਦਾ ਕਰਨ ਦਾ ਵਾਅਦਾ ਕੀਤਾ ।

Please Click here for Share This News

Leave a Reply

Your email address will not be published. Required fields are marked *