
ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਸੋਸ਼ਲਿਸਟ ਪਾਰਟੀ (ਇੰਡੀਆ) ਨੇ ਸੰਸਦ ਦੇ ਪਿਛਲੇ ਸੈਸ਼ਨ ਵਿੱਚ ਕੋਈ ਕਾਰਗੁਜ਼ਾਰੀ ਨਾ ਕਰਨ ਤੇ ਸਾਰੀਆਂ ਪਾਰਟੀਆਂ ਦੀ ਤਿੱਖੀ ਅਲੋਚਨਾ ਕੀਤੀ ਹੈ ਅਤੇ ਬੀਜੂ ਜਨਤਾ ਦਲ ਦੇ ਸਾਂਸਦ ਸ਼੍ਰੀ ਜੈ ਪਾਂਡਾ ਵੱਲੋਂ ਕੋਈ ਵੀ ਤਨਖ਼ਾਹ ਜਾਂ ਭੱਤਾ ਨਾ ਲੈਣ ਦੀ ਸ਼ਲਾਘਾ ਕੀਤੀ ਹੈ। ਉਨ•ਾਂ ਸਾਰੇ ਸਾਂਸਦਾਂ ਨੂੰ ਜੈ ਪਾਂਡਾ ਵਾਂਗ ਕੋਈ ਤਨਖ਼ਾਹ ਭੱਤਾ ਨਾ ਲੈਣੇ ਦੀ ਸਲਾਹ ਦਿੱਤੀ ਹੈ। ਦੂਸਰੇ ਮਤੇ ਵਿੱਚ ਪੰਜਾਬ ਦੇ ਦਰਿਆਈ ਅਤੇ ਭੂਮੀ–ਗਤ ਪਾਣੀਆਂ ਦੇ ਸੰਕਟ ਸੰਬੰਧੀ ਹੁਸ਼ਿਆਰਪੁਰ ਦੇ ਉੱਘੇ ਸਮਾਜ-ਸੇਵੀ ਸ਼੍ਰੀ ਪੀ. ਕੇ. ਰਾਣਾ ਦੀ ਸੁਪਰੀਮ-ਕੋਰਟ ਵਿੱਚ ਪਾਈ ਪਟੀਸ਼ਨ, ਪੰਜਾਬ ਸਰਕਾਰ ਨੂੰ ਹੋਏ ਨੋਟਿਸ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ•ਾਂ ਨੂੰ ਜ਼ਿਲ•ਾ ਦਫ਼ਤਰ ਵਿੱਚ ਸਨਮਾਨਿਤ ਕਰਨੇ ਦਾ ਫ਼ੈਸਲਾ ਕੀਤਾ ਗਿਆ। ਵਿਚਾਰ ਚਰਚਾ ਵਿੱਚ ਸਰਵ ਸ਼੍ਰੀ ਓਂਕਾਰ ਸਿੰਘ, ਧਰਮਪਾਲ ਪਿੱਪਲਾਂਵਾਲਾ, ਬਲਵੀਰ ਸਿੰਘ ਸੈਣੀ, ਹਰਭਜਨ ਸਿੰਘ ਅਤੇ ਓਮ ਸਿੰਘ ਸਟਿਆਣਾ ਨੇ ਭਾਗ ਲਿਆ।
ਜ਼ਿਲ•ਾ ਦਫ਼ਤਰ ਵਿੱਚ ਹੋਈ ਬੈਠਕ ਦੀ ਪ੍ਰਧਾਨ ਸ. ਕੇਵਲ ਸਿੰਘ ਮੂਨਕ ਜ਼ਿਲ•ਾ ਪ੍ਰਧਾਨ ਨੇ ਕੀਤੀ। ਸਮਾਗਮ ਨੂੰ ਪਾਰਟੀ ਦੇ ਕੌਮੀ ਨੇਤਾ ਸ. ਬਲਵੰਤ ਸਿੰਘ ਖੇੜਾ ਹੋਰਾਂ ਨੇ ਪਿਛਲੇ ਦਿਨਾਂ ਵਿੱਚ ਪ੍ਰਾਂਤ ਦੇ ਵੱਖੋ-ਵੱਖ ਹਲਕਿਆਂ ਵਿੱਚ ਮੁੱਖ-ਮੰਤਰੀ ਵੱਲੋਂ ਸੰਗਤ ਦਰਸ਼ਨਾਂ ਅਤੇ ਉਦਘਾਟਨਾਂ ਰਾਹੀਂ ਲੋਕ ਲੁਭਾਉਣੇ ਵਾਅਦੇ ਕਰਨੇ ਦੀ ਨਿੰਦਾ ਕੀਤੀ। ਉਨ•ਾਂ ਕਿਹਾ ਕਿ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਜਿਸ ਵਿੱਚ ਉਨ•ਾਂ ਧਰਮ ਅਤੇ ਰਾਜਨੀਤੀ ਨੂੰ ਰਲਗੱਡ ਕਰਨ ਤੇ ਰੋਕ ਲਗਾਈ ਹੈ। ਅਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਾਤਾਂ ਦੇ ਭਲਾਈ-ਬੋਰਡ ਬਣਾ ਕੇ ਉਲੰਘਣਾ ਕਰਨੇ ਦੀ ਵੀ ਨਿੰਦਾ ਕੀਤੀ ਹੈ।