best platform for news and views

ਸਹੂਲਤਾਂ ਮੁਹੱਈਆ ਨਾ ਕਰਵਾਉਣ ਦੀ ਸੂਰਤ ’ਚ ਪਰਾਲੀ ਫੂਕਣ ਦਾ ਐਲਾਨ

Please Click here for Share This News

ਧੂਰੀ,04 ਅਕਤੂਬਰ (ਮਹੇਸ਼ ਜਿµਦਲ) ਨੇੜਲੇ ਪਿµਡ ਕਹੇਰੂ ਦੇ ਨਗਰ ਨਿਵਾਸੀਆਂ ਅਤੇ ਗ੍ਰਾਮ ਪµਚਾਇਤ ਵੱਲੋਂ ਸਾਂਝੀ ਥਾਂ ’ਤੇ ਕੀਤੇ ਇਕੱਠ ਦੌਰਾਨ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਨੈਸ਼ਨਲ ਗਰੀਨ ਟ੍ਰਿਿਬਊਨਲ ਵੱਲੋਂ ਝੋਨੇ ਦੀ ਪਰਾਲੀ ਫੂਕਣ ਤੇ ਲਗਾਈ ਗਈ ਪਾਬµਦੀ ਦੇ ਮੱਦੇਨਜਰ ਟ੍ਰਿਿਬਊਨਲ ਦੇ ਆਦੇਸ਼ਾਂ ਅਨੁਸਾਰ ਇੱਕ ਹਫਤੇ ਦੇ ਅµਦਰ ਅµਦਰ ਪਰਾਲੀ ਨਾ ਫੂਕਣ ਸਬµਧੀ ਸਹੂਲਤਾਂ ਮੁਹੱਈਆਂ ਕਰਵਾਉਣ ਦੀ ਮµਗ ਕੀਤੀ ਗਈ। ਇਸ ਮੌਕੇ ਸਰਪµਚ ਪਰਗਟ ਸਿµਘ, ਬਿਸ਼ਨਾ ਸਿµਘ,ਬਲਜੀਤ ਸਿµਘ,ਮਨਜੀਤ ਸਿµਘ (ਤਿµਨੇ ਪµਚਾਇਤ ਮੈਂਬਰ), ਸਹਿਕਾਰੀ ਸਭਾ ਦੇ ਮੈਂਬਰ ਭਵਨਜੀਤ ਸਿµਘ, ਗੁਰੂ ਘਰ ਪ੍ਰਬµਧਕ ਕਮੇਟੀ ਦੇ ਪ੍ਰਧਾਨ ਦੀਦਾਰ ਸਿµਘ,ਚਤਵµਤ ਸਿµਘ,ਸ਼ੇਰ ਸਿµਘ ਨੇ ਕਿਹਾ ਕਿ ਜੇਕਰ ਨੈਸ਼ਨਲ ਗਰੀਨ ਟ੍ਰਿਿਬਊਨਲ ਦੇ ਆਦੇਸ਼ਾਂ ਅਨੁਸਾਰ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਇੱਕ ਹਫਤੇ ਅµਦਰ ਪਰਾਲੀ ਨਾ ਫੂਕਣ ਬਾਰੇ ਕੋਈ ਪ੍ਰਬµਧ ਨਾ ਕੀਤਾ ਗਿਆ ਤਾਂ ਪਿµਡ ਦੇ ਸਮੁੱਚੇ ਕਿਸਾਨ ਝੋਨੇ ਦੀ ਪਰਾਲੀ ਫੂਕਣ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਨਗਰ ਨਿਵਾਸੀਆ ਵੱਲੋਂ ਐਸ.ਡੀ.ਐਮ ਧੂਰੀ ਨੂੰ ਇੱਕ ਮµਗ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਲਈ ਉਤਸ਼ਾਹਿਤ ਕਰਨਾ ਹੈ ਤਾਂ ਝੋਨੇ ਤੇ 200/- ਰੁਪੈ ਫੀ ਕੁਇµਟਲ ਬੋਨਸ ਜਾਂ ਫਿਰ 2000/- ਰੁਪੈ ਫੀ ਏਕੜ ਖਰਚਾ ਦਿੱਤਾ ਜਾਵੇ।

Please Click here for Share This News

Leave a Reply

Your email address will not be published. Required fields are marked *