best platform for news and views

ਸਸਤੇ ਲੋਨ ‘ਤੇ ਮਿਲਣਗੀਆਂ ਬਿਜਲੀ ਵਾਲੀਆਂ ਕਾਰਾਂ

Please Click here for Share This News

ਨਵੀਂ ਦਿੱਲੀ : ਭਾਰਤ ਸਰਕਾਰ ਵਲੋਂ ਦੇਸ਼ ਵਿਚ ਈ ਵਹੀਕਲਾਂ ਉਤਸ਼ਾਹਿਤ ਕਰਨ ਲਈ ਕਈ ਤਰਾਂ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਇਲੈਕਟਰਾਨਿਕ ਕਾਰਾਂ ਵਾਸਤੇ ਬੈਂਕਾਂ ਵਲੋਂ ਕਰਜਾ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਵੱਡੇ ਸ਼ਹਿਰਾਂ ਵਿਚ ਇਲੈਕਟ੍ਰਾਨਿਕ ਕਾਰਾਂ ਦੀਆਂ ਬੈਟਰੀਆਂ ਚਾਰਜ ਕਰਨ ਅਤੇ ਬਦਲਣ ਲਈ ਸਰਵਿਸ ਸੈਂਟਰ ਵੀ ਬਣਾਏ ਜਾ ਰਹੇ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਲੋਂ ਭਾਰਤ ਵਿਚ ਇਲੈਕਟ੍ਰਾਨਿਕ ਕਾਰਾਂ ਨੂੰ ਉਤਸ਼ਾਹਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿਚ ਵੱਡੇ ਸ਼ਹਿਰਾਂ ਵਿਚ ਲੋਕਾਂ ਨੂੰ ਬਿਜਲੀ ਵਾਲੀਆਂ ਕਾਰਾਂ ਖਰੀਦਣ ਲਈ ਬੈਂਕਾਂ ਵੱਲੋਂ ਸਸਤੀਆਂ ਵਿਆਜ ਦਰਾਂ ‘ਤੇ ਕਰਜਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਕਾਰਾਂ ਦੀਆਂ ਬੈਟਰੀਆਂ ਚਾਰਜ ਕਰਨ ਲਈ ਸੈਂਟਰ ਸਥਾਪਿਤ ਕੀਤੇ ਜਾਣਗੇ, ਜਿਥੋਂ ਪੈਟਰੋਲ ਪਵਾਉਣ ਵਾਂਗ ਹੀ ਆਪਣੀ ਕਾਰ ਦੀ ਬੈਟਰੀ ਚਾਰਜ ਕਰਵਾਈ ਜਾ ਸਕੇਗੀ। ਜਾਂ ਫਿਰ ਤੁਸੀਂ ਇਨ੍ਹਾਂ ਸੈਂਟਰਾਂ ‘ਤੇ ਆਪਣੀ ਪੁਰਾਣੀ ਬੈਟਰੀ ਦੇ ਕੇ ਨਵੀਂ ਬੈਟਰੀ ਲੈ ਸਕੋਗੇ, ਜਿਸ ਤਰਾਂ ਰਸੋਈ ਗੈਸ ਦੇ ਸਿਲੰਡਰ ਬਦਲਾਏ ਜਾਂਦੇ ਹਨ। ਇਹ ਯੋਜਨਾਵਾਂ ਨਵੰਬਰ ਜਾਂ ਦਸੰਬਰ ਤੱਕ ਮੁਕੰਮਲ ਕਰ ਲਏ ਜਾਣ ਦੀ ਉਮੀਦ ਹੈ। ਇਸ ਨਾਲ ਜਲਦੀ ਹੀ ਭਾਰਤ ਦੀਆਂ ਸੜਕਾਂ ‘ਤੇ ਬਿਜਲੀ ਵਾਲੀਆਂ ਕਾਰਾਂ ਦੌੜਨੀਆਂ ਸ਼ੁਰੂ ਹੋ ਜਾਣਗੀਆਂ।

Please Click here for Share This News

Leave a Reply

Your email address will not be published. Required fields are marked *