best platform for news and views

ਸਵ: ਬਲਰਾਜ ਸਿੰਘ ਭੂੰਦੜ ਦੇ ਜਨਮ ਦਿਨ ਮੋਕੇ ਲਗਾਇਆ ਗਿਆ ਖੂਨਦਾਨ ਕੈਂਪ

Please Click here for Share This News

ਝੁਨੀਰ 5 ਅਕਤੂਬਰ (ਮਿੱਠੂ ਘੁਰਕਣੀ,ਗੁਰਜੀਤ ਸੰਧੂ)- ਨੇੜਲੇ ਪਿੰਡ ਕਾਹਨੇਵਾਲਾ ਵਿਖੇ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੂੰਦੜ ਦੇ ਬੇਟੇ ਸਵ: ਬਲਰਾਜ ਸਿੰਘ ਭੂੰਦੜ ਦੇ ਜਨਮਦਿਨ ਮੋਕੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ।ਇਸ ਮੋਕੇ ਬੱਲਡ ਬੈਂਕ ਮਾਨਸਾ ਦੇ ਸਹਿਯੋਗ ਨਾਲ 10ਵਾਂ ਖੂਨਦਾਨ ਕੈਂਪ ਲਗਾਇਆ ਗਿਆ।ਖੂਨਦਾਨ ਕੈਂਪ ਦੀ ਸ਼ੁਰੂਆਤ ਸਵ: ਬਲਰਾਜ ਸਿੰਘ ਭੂੰਦੜ ਦੇ ਭਰਾ ਅਤੇ ਹਲਕਾ ਸਰਦੂਲਗੜ੍ਹ ਐਮ.ਐਲ.ਏ ਦਿਲਰਾਜ ਸਿੰਘ ਭੂੰਦੜ ਨੇ ਖੂਨਦਾਨ ਕਰ ਕੇ ਕੀਤੀ।ਬਲਵਿੰਦਰ ਸਿੰਘ ਭੂੰਦੜ ਮੈਂਬਰ ਪਾਰਲੀਮੈਂਟ ਅਤੇ ਦਿਲਰਾਜ ਸਿੰਘ ਭੂੰਦੜ ਐਮ.ਐਲ.ਏ ਸਰਦੂਲਗੜ੍ਹ ਨੇ ਆਏ ਹੋਏ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।ਖੂਨਦਾਨ ਕੈਂਪ ਵਿੱੱਚ 50 ਯੂਨਿਟ ਤੋਂ ਉੱਪਰ ਖੂਨਦਾਨ ਸੰਗਤਾਂ ਵਲੋਂ ਕੀਤਾ ਗਿਆ।ਇਸ ਮੋਕੇ ਹੋਰ ਸੀਨੀਅਰ ਲੀਡਰਸ਼ਿਪ ਨੇ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਸਵ:ਬਲਰਾਜ ਸਿੰਘ ਭੰੂਦੜ ਨੂੰ ਨਮਨ ਅੱਖਾਂ ਨਾਲ ਸਰਧਾਂਜ਼ਲੀ ਭੇਂਟ ਕੀਤੀ। ਇਸ ਮੋਕੇ ਬੀਬਾ ਜਸਪਾਲ ਕੌਰ ਭੂੰਦੜ, ਭਾਗ ਸਿੰਘ ਭੂੰਦੜ, ਤੇਜਾ ਸਿੰਘ ਭੂੰਦੜ, ਭਗਵੰਤ ਸਿੰਘ ਭੂੰਦੜ, ਤਰਸੇਮ ਚੰਦ ਭੋਲੀ, ਸੁਖਦੇਵ ਸਿੰਘ ਚੈਨੇਵਾਲਾ ਚੈਅਰਮੈਨ ਜਿਲਾਂ ਪ੍ਰੀਸ਼ਦ ਮਾਨਸਾ,ਜਤਿੰਦਰ ਜੈਨ ਬੋਬੀ ਪ੍ਰਧਾਨ ਨਗਰ ਪੰਚਾਇਤ ਸਰਦੂਲਗੜ੍ਹ, ਅਜੈ ਕੁਮਾਰ ਨੀਟਾ, ਜਿਲਾ ਪ੍ਰਧਾਨ ਅਵਤਾਰ ਸਿੰਘ ਰਾੜਾ, ਹਰਮਨ ਭੰਮਾ, ਬੋਹੜ ਸਿੰਘ ਝੰਡਾ ਕਲਾਂ,ਜਗਪਾਲ ਸਿੰਘ ਖਹਿਰਾ,ਜਗਪੀ੍ਰਤ ਸ਼ਰਮਾ,ਰਾਜਿੰਦਰ ਸ਼ਰਮਾ,ਪੇ੍ਰਮ ਚੌਹਾਨ,ਜਤਿੰਦਰ ਸੋਡੀ,ਬਿੰਦਰ ਸਾਹਨੇਵਾਲੀ,ਪਰਮਜੀਤ ਸੂਚ,ਅਜੈ ਸੰਧੂ,ਮੋਹਨ ਲਾਲ ਉੱਪਲ,ਰਾਜੂ ਜੈਨ, ਆਲਮਵੀਰ ਸਿੰਘ, ਸੁਖਵਿੰਦਰ ਟਾਟਾ, ਜਰਮਲ ਝੰਡਾ, ਚਰਨਜੀਤ ਮਾਨ, ਵਿਨੋਦ ਕੁਮਾਰ,ਜਤਿੰਦਰ ਜੈਨ ਜਿਮੀ,ਹੇਮੰਤ ਹਨੀ,ਗੁਰਪੀ੍ਰਤ ਚਹਿਲ ਆਦਿ ਸਭ ਹਾਜ਼ਰ ਸਨ।


ਫੋਟੋ ਕੈਪਸਨ:- ਦਿਲਰਾਜ ਸਿੰਘ ਭੂੰਦੜ ਖੂਨਦਾਨ ਕਰਕੇ ਸ਼ੁਰੂਆਤ ਕਰਦੇ ਹੋਏ ਅਤੇ ਪੁਜੀਆਂ ਸੰਗਤਾਂ

Please Click here for Share This News

Leave a Reply

Your email address will not be published. Required fields are marked *