best platform for news and views

“ਸਵੱਛ ਹੀ ਸੇਵਾ” ਦਾ ਲਿਆ ਪ੍ਰਣ

Please Click here for Share This News

ਭਿੱਖੀਵਿੰਡ, 20 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ “ਸਵੱਛ ਭਾਰਤ ਅਭਿਆਨ” ਤਹਿਤ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ “ਸਵੱਛ ਹੀ ਸੇਵਾ” ਦਾ ਪ੍ਰਣ ਲਿਆ ਗਿਆ। ਇਸ ਅਭਿਆਨ ਤਹਿਤ ਨਗਰ ਪੰਚਾਇਤ ਭਿੱਖੀਵਿੰਡ ਵੱਲੋਂ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ ਵਿਚ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਨੇ 15 ਸਤੰਬਰ ਦਿਨ ਐਤਵਾਰ 10 ਤੋਂ 12 ਵਜੇ ਤੱਕ ਸਫਾਈ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਪਾਇਆ। ਸਕੂਲ਼ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਤੇ ਸਟਾਫ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਤੇ 15 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਜਾ ਰਹੇ ਸਵੱਛਤਾ ਦੀ ਸੇਵਾ ਪੰਦਰਵਾੜੇ ਵਿਚ ਹਰੇਕ ਵਿਦਿਆਰਥੀ ਨੂੰ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਚੇਅਰਮੈਂਨ ਗੁਰਵੇਲ ਸਿੰਘ ਆਦਿ ਸਟਾਫ ਹਾਜਰ ਸੀ।

Please Click here for Share This News

Leave a Reply

Your email address will not be published. Required fields are marked *