best platform for news and views

ਸਵੱਛ ਭਾਰਤ ਮੁਹਿੰਮ ਦੀਆਂ ਉੱਡ ਰਹੀਆਂ ਹਨ ਧੱਜੀਆਂ

Please Click here for Share This News

ਧੂਰੀ, 9 ਅਪ੍ਰੈਲ (ਮਹੇਸ਼)- ਸਥਾਨਕ ਸ਼ਹਿਰ ਅੰਦਰ ਸਫ਼ਾਈ ਪ੍ਰਬੰਧਾਂ ਦੇ ਮਾੜੇ ਹਾਲਾਤਾਂ ਕਾਰਨ ਜਿੱਥੇ ‘ਸਵੱਛ ਭਾਰਤ’ ਮੁਹਿੰਮ ਦੀਆਂ ਧੱਜੀਆਂ ਉੱਡਦੀਆਂ ਸਾਫ਼ ਦਿਖਾਈ ਦੇ ਰਹੀਆਂ ਹਨ ਉੱਥੇ ਹੀ ਨਗਰ ਕੌਂਸਲ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਚਿੰਨ• ਲੱਗ ਰਿਹਾ ਹੈ। ਇਸ ਦੀ ਪੋਲ ਖੋਲ•ਦਿਆਂ ਸਥਾਨਕ ਵਾਰਡ ਨੰਬਰ 8 ਦੇ ਕੌਂਸਲਰ ਅਜੈ ਪਰੋਚਾ ਨੇ ਕਿਹਾ ਕਿ ਭਾਵੇਂ ‘ਸਵੱਛ ਭਾਰਤ’ ਮੁਹਿੰਮ ਸਬੰਧੀ ਨਗਰ ਕੌਂਸਲ ਵੱਲੋਂ ਸ਼ਹਿਰ ਅੰਦਰ ਸਵੱਛਤਾ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪ੍ਰੰਤੂ ਸ਼ਹਿਰ ਦੀਆਂ ਅਨੇਕਾਂ ਥਾਵਾਂ ‘ਤੇ ਲੱਗੇ ਕੂੜੇ ਦੇ ਢੇਰ ਨਗਰ ਕੌਂਸਲ ਵੱਲੋਂ ਕੀਤੇ ਗਏ ਸਫ਼ਾਈ ਪ੍ਰਬੰਧ ਇਨ•ਾਂ ਦਾਅਵਿਆਂ ਦੀ ਪੋਲ ਖੋਲ•ਦੇ ਹਨ। ਉਨ•ਾਂ ਕਿਹਾ ਕਿ ਸਨਾਤਨ ਧਰਮ ਸਭਾ ਆਸ਼ਰਮ ਨੇੜੇ ਸਥਾਨਕ ਲੋਕਾਂ ਤੋਂ ਇਲਾਵਾ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਵੀ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਅਨੇਕਾਂ ਆਵਾਰਾ ਪਸ਼ੂ ਇਸ ਗੰਦਗੀ ‘ਤੇ ਮੂੰਹ ਮਾਰਦੇ ਰਹਿੰਦੇ ਹਨ ਅਤੇ ਗੰਦਗੀ ਨੂੰ ਫੈਲਾਉਂਦੇ ਰਹਿੰਦੇ ਹਨ। ਉਨ•ਾਂ ਕਿਹਾ ਕਿ ਇਸ ਆਸ਼ਰਮ ਵਿਖੇ ਜਿੱਥੇ ਰੋਜਾਨਾਂ ਸਮਾਗਮ ਹੁੰਦੇ ਹਨ ਉੱਥੇ ਹੀ ਇਸ ਦੇ ਨੇੜੇ ਹੀ ਇਕ ਸਕੂਲ ਹੈ ਅਤੇ ਸੰਘਣੀ ਆਬਾਦੀ ਹੈ ਅਤੇ ਇਸ ਸਮੱਸਿਆ ਸਬੰਧੀ ਅਨੇਕਾਂ ਬਾਰ ਨਗਰ ਕੌਂਸਲ ਦੇ ਸਬੰਧਿਤ ਅਧਿਕਾਰੀਆਂ ਨੂੰ ਜਾਣੂ ਕਰਾਇਆ ਗਿਆ ਹੈ ਪ੍ਰੰਤੂ ਕਿਸੇ ਵੱਲੋਂ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ•ਾਂ ਕਿਹਾ ਕਿ ਜੇਕਰ ਇਸ ਸਮੱਸਿਆ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਉਨ•ਾਂ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਮਾਮਲਾ ਕੌਂਸਲਰ ਵੱਲੋਂ ਧਿਆਨ ‘ਚ ਲਿਆਉਣ ‘ਤੇ ਕੂੜਾ ਚੁਕਵਾ ਦਿੱਤਾ ਗਿਆ ਹੈ।

ਕੈਪਸ਼ਨ- ਸਨਾਤਨ ਧਰਮ ਸਭਾ ਆਸ਼ਰਮ ਨੇੜੇ ਲੱਗਿਆ ਗੰਦਗੀ ਦਾ ਢੇਰ

Please Click here for Share This News

Leave a Reply

Your email address will not be published. Required fields are marked *