best platform for news and views

ਸਵੱਛ ਭਾਰਤ ਅਭਿਆਨ ਮੌਕੇ ਸਫਾਈ ਰੱਖਣ ਦਾ ਪ੍ਰਣ ਕੀਤਾ

Please Click here for Share This News

ਮੋਗਾ : ਸਿਹਤ ਵਿਭਾਗ ਮੋਗਾ ਵੱਲੋਂ ਸਵੱਛ ਭਾਰਤ ਅਭਿਆਨ ਦੌਰਾਨ ਸਿਹਤ ਵਿਭਾਗ ਦੇ ਸਮੂਹ ਸਟਾਫ ਵੱਲੋਂ ਸਿਵਲ ਸਰਜਨ ਡਾ ਸੁਰਿੰਦਰ ਕੁਮਾਰ ਸੇਤੀਆ ਦੀ ਅਗਵਾਈ ਹੇਠ ਪੂਰੇ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਸਫਾਈ ਮੁਹਿੰਮ ਚਲਾਈ ਗਈ।ਜਿਸ ਵਿੱਚ ਸਿਹਤ ਸੰਸਥਾਵਾਂ ਵਿੱਚ ਲਗਾਤਾਰ ਸਫਾਈ ਰੱਖਣ ਅਤੇ ਆਲਾ ਦੁਆਲੇ ਫਲ ਅਤੇ ਫੁੱਲ ਦਾਰ ਬੂਟੇ ਲਾਉਣ ਦਾ ਵੀ ਪ੍ਰਣ ਕੀਤਾ ਗਿਆ। ਇਸੇ ਦੌਰਾਨ ਹੀ ਜਿਲ੍ਹਾ ਪੱਧਰ ਤੇ ਸਿਵਲ ਸਰਜਨ ਮੋਗਾ ਡਾ ਸੁਰਿੰਦਰ ਸੇਤੀਆ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸਟਾਫ ਨੇ ਇਹ ਪ੍ਰਣ ਲਿਆ ਕਿ ਹਰ ਸਮੇਂ ਦਫਤਰ ਅਤੇ ਘਰਾਂ ਅਤੇ ਮਹੁੱਲੇ ਵਿੱਚ ਸਫਾਈ ਰੱਖਣਗੇ। ਇਸ ਮੌਕੇ ਜਿਲ੍ਹਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ਼ ਸ਼ਰਮਾ ਨੇ ਸਵੱਛ ਭਾਰਤ ਅਭਿਆਨ ਤਹਿਤ ਇਕ ਪ੍ਰਣ ਪੱਤਰ ਪੜ੍ਹ ਕੇ ਰਸਮੀ ਕਾਰਵਾਈ ਕਰਦੇ ਹੋਏ ਸੁਣਾਇਆ।ਜਿਸ ਦੌਰਾਨ ਵਿਭਾਗ ਦੇ ਕਰਮਚਾਰੀਆਂ ਨੇ ਮਗਰ ਮਗਰ ਬੋਲ ਕੇ ਪ੍ਰਣ ਪੱਤਰ ਦੁਹਰਾਇਆ। ਇਸ ਦੌਰਾਨ ਹੀ ਹਸਪਤਾਲ ਵਿੱਚ ਸਫਾਈ ਵੀ ਕਰਵਾਈ ਗਈ ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ ਰਾਜੇਸ਼ ਅੱਤਰੀ, ਜਿਲ੍ਹਾ ਡੈਂਟਲ ਸਿਹਤ ਅਫਸਰ ਡਾ ਕਮਲਦੀਪ ਕੌਰ ਮਾਹਲ , ਜਿਲ੍ਹਾ ਮੈਡੀਕਲ ਅਫਸਰ ਆਯੂਰਵੈਦਿਕ ਡਾ ਨਵਦੀਪ ਸਿੰਘ ਬਰਾੜ ਨੇ ਇਸ ਸਫਾਈ ਅਭਿਆਨ ਦਾ ਜਾਇਜਾ ਲਿਆ।ਇਸ ਮੌਕੇ ਨਰਸਿੰਗ ਇੰਚਾਰਜ ਜੱਚਾ ਬੱਚਾ ਵਿੰਗ ਚਰਨਜੀਤ ਕੌਰ, ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ, ਰਾਜੇਸ਼ ਭਾਰਦਵਾਜ ਸੀਨੀਅਰ ਫਾਰਮਾਸਿਸਟ, ਜੁਗਿੰਦਰ ਸਿੰਘ ਮਾਹਲਾ ਫਾਰਮਾਸਿਸਟ, ਅਤੇ ਅੰਮ੍ਰਿਤ ਸ਼ਰਮਾ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਅਤੇ ਨਰਸਿੰਗ ਸਕੂਲ ਸਿਵਲ ਹਸਪਤਾਲ ਦੇ ਅਧਿਆਪਕ ਅਤੇ ਵਿਿਦਆਰਥੀ ਨੇ ਵੀ ਭਾਗ ਸਫਾਈ ਅਭਿਆਨ ਦੌਰਾਨ ਭਾਗ ਲਿਆ।

ਸਿਵਲ ਸਰਜਨ ਡਾ ਸੁਰਿੰਦਰ ਸੇਤੀਆ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਦਾ ਪ੍ਰਣ ਲੈਂਦੇ ਹੋਏ ਸਮੂਹ ਸਟਾਫ

ਸਿਵਲ ਸਰਜਨ ਡਾ ਸੁਰਿੰਦਰ ਸੇਤੀਆ ਅਤੇ ਸਮੂਹ ਜਿਲਾ ਪ੍ਰੋਗਰਾਮ ਅਫਸਰ ਸਵੱਛ ਭਾਰਤ ਅਭਿਆਨ ਦੌਰਾਨ ਸਿਵਲ ਹਸਪਤਾਲ ਵਿੱਚ ਜਾਇਜਾ ਲੈਂਦੇ ਹੋੲ

Please Click here for Share This News

Leave a Reply

Your email address will not be published. Required fields are marked *