best platform for news and views

ਸਵਰਨ ਸਲਾਰੀਆ ਦੀ ਜਿੱਤ ਨੂੰ ਕੋਈ ਰੋਕ ਨਹੀ ਸਕਦਾ – ਤਲਬੀਰ ਗਿੱਲ

Please Click here for Share This News

ਭਿੱਖੀਵਿੰਡ 2 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਆਦਿ ਅਕਾਲੀ-ਭਾਜਪਾ
ਆਗੂਆਂ ਦੀ ਅਗਵਾਈ ਹੇਠ ਲੜੀ ਜਾ ਰਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ‘ਚ
ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ
ਵਿਰੋਧੀਆਂ ਨੂੰ ਚਿੱਤ ਕਰ ਦੇਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਮਾਝਾ
ਜੋਨ ਦੇ ਜਨਰਲ ਸਕੱਤਰ ਤਲਬੀਰ ਸਿੰਘ ਗਿੱਲ ਸਿਆਸੀ ਸਕੱਤਰ ਮਜੀਠੀਆ ਨੇ ਕੀਤਾ ਤੇ ਆਖਿਆ
ਕਿ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ
ਸਰਕਾਰ ਨੇ ਸੂਬਾ ਪੰਜਾਬ ਵਿਚ ਜਿਥੇ ਜੰਗੀ ਪੱਧਰ ‘ਤੇ ਵਿਕਾਸ ਕਰਵਾਇਆ ਸੀ, ਉਥੇ ਗਰੀਬਾਂ
ਤੇ ਬੇਸਹਾਰੇ ਲੋਕਾਂ ਨੂੰ ਅਨੇਕਾਂ ਸਮਾਜ ਭਲਾਈ ਸਕੀਮਾਂ ਦਾ ਲਾਭ ਦਿੱਤਾ। ਤਲਬੀਰ ਗਿੱਲ
ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਛੇ ਮਹੀਨੇ
ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਕਾਂਗਰਸ ਸਰਕਾਰ ਇਕ ਵੀ ਵਾਅਦਾ ਪੂਰਾ ਕਰਨ ਵਿਚ
ਨਾਕਾਮ ਸਾਬਤ ਹੋਈ ਹੈ, ਜਿਸ ਕਰਕੇ ਲੋਕ ਕਾਂਗਰਸ ਸਰਕਾਰ ਤੋਂ ਮੂੰਹ ਮੋੜ ਚੁੱਕੇ ਹਨ ਅਤੇ
ਹੁਣ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਵਿਚ ਵੋਟਰ ਸਵਰਨ ਸੁਲਾਰੀਆ ਨੂੰ ਜਿਤਾ
ਕੇ ਪਾਰਲੀਮੈਂਟ ਵਿਚ ਭੇਜਣਗੇ। ਇਸ ਮੌਕੇ ਸਾਬਕਾ ਮੈਂਬਰ ਐਸ.ਐਸ ਬੋਰਡ ਇਕਬਾਲ ਸਿੰਘ
ਸੰਧੂ, ਰਾਜਵਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ, ਸੁੱਖ ਆਦਿ ਹਾਜਰ ਸਨ।


ਯੂਥ ਅਕਾਲੀ ਦਲ ਮਾਝਾ ਜੋਨ ਦੇ ਜਨਰਲ ਸਕੱਤਰ ਤਲਬੀਰ ਸਿੰਘ ਗਿੱਲ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *