ਪਹੁੰਚ ਰਹੇ ਕਲਾਕਾਰ ਕੁਲਵਿੰਦਰ ਬਿੱਲਾ, ਸੁਰਜੀਤ ਭੁੱਲਰ, ਭੋਟੂ ਸ਼ਾਹ ਆਦਿ
ਭਿੱਖੀਵਿੰਡ, 8 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਬਾਬਾ ਖੇਤਰਪਾਲ ਦਾ ਸਲਾਨਾ ਤੇ ਸੱਭਿਆਚਾਰਕ ਜੋੜ ਮੇਲਾ 10 ਸਤੰਬਰ ਨੂੰ ਖੇਡ ਸਟੇਡੀਅਮ ਭਿੱਖੀਵਿੰਡ ਵਿਖੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਬਾਬਾ ਖੇਤਰਪਾਲ ਮੰਦਿਰ ਕਮੇਟੀ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਬੱਬੂ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਿੱਤੀ ਤੇ ਆਖਿਆ ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸੁਰਜੀਤ ਭੁੱਲਰ, ਕੁਲਵਿੰਦਰ ਬਿੱਲਾ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ, ਉਥੇ ਕਮੇਡੀ ਕਲਾਕਾਰ ਭੋਟੂ ਸ਼ਾਹ ਤੇ ਕਵਿਤਾ ਭੱਲਾ ਵੀ ਆਪਣੇ ਫਨ ਦਾ ਮੁਜਾਹਰਾ ਕਰਨਗੇ। ਸਟੇਜ ਸੈਕਟਰੀ ਦੀ ਭੁਮਿਕਾ ਡਿਪਟੀ ਰਾਜਾ ਵੱਲੋਂ ਨਿਭਾਈ ਜਾਵੇਗੀ। ਬੱਬੂ ਸ਼ਰਮਾ ਨੇ ਕਿਹਾ ਕਿ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਪੰਜਾਬ ਇਨਫੋਟੈਕ ਦੇ ਸਾਬਕਾ ਵਾਈਸ ਚੇਅਰਮੈਂਨ ਤੇਜਪ੍ਰੀਤ ਸਿੰਘ ਪੀਟਰ, ਅਨੂਪ ਸਿੰਘ ਭੁੱਲਰ, ਸਰਵਨ ਸਿੰਘ ਧੰੁਨ ਆਦਿ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਪਹੁੰਚਣਗੀਆਂ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਮੇਲੇ ਵਿਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਮੇਲੇ ਦੌਰਾਨ ਕੋਈ ਵਿਅਕਤੀ ਕਿਸੇ ਕਿਸਮ ਦਾ ਨਸ਼ਾ ਕਰਕੇ ਤੇ ਹਥਿਆਰ ਲੈ ਕੇ ਨਾ ਆਵੇ। ਇਸ ਮੌਕੇ ਗੁਰਮੁਖ ਸਿੰਘ ਸਾਂਡਪੁਰਾ, ਦੀਪਕ ਬਾਂਹਬਾ, ਸਹਿਲ ਸ਼ਰਮਾ, ਕਾਲੀ ਮੂੰਗਾ, ਬਾਬਾ ਜਰਨੈਲ, ਬਾਬਾ ਬਿੱਲਾ, ਪਰਮਜੀਤ, ਵਿਰਸਾ ਗਾਲੀ, ਸੱਤਾ ਸਿੰਘ, ਗੋਰਾ, ਭੋਲਾ ਆਦਿ ਹਾਜਰ ਸਨ।

ਸਾਂਡਪੁਰਾ ਆਦਿ