ਭਿੱਖੀਵਿੰਡ 31 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ
ਪਿੰਡਾਂ ਤੇ ਕਸਬਿਆਂ ਦੇ ਲੋਕਾਂ ਦੇ ਪੜ੍ਹੇ-ਲਿਖੇ ਬੇਰੋਜਗਾਰ ਬੱਚਿਆਂ ਨੂੰ ਰੋਜਗਾਰ ਦੇਣ
ਹਿੱਤ ਇੰਡਸਟਰੀਆਂ ਲਾ ਕੇ ਕੇਂਦਰ ਤੇ ਰਾਜ ਸਰਕਾਰ ਆਪਣਾ ਫਰਜ ਅਦਾ ਕਰੇ। ਇਹਨਾਂ ਸ਼ਬਦਾਂ
ਦਾ ਪ੍ਰਗਟਾਵਾ ਸਮਾਜਸੇਵੀ ਜਥੇਬੰਦੀ “ਰੰਗਲਾ ਪੰਜਾਬ ਫਰੈਂਡਜ ਕਲੱਬ” ਭਿੱਖੀਵਿੰਡ ਦੇ
ਆਗੂਆਂ ਗੁਲਸ਼ਨ ਕੁਮਾਰ, ਹੈਪੀ ਸੰਧੂ, ਗੁਰਜੰਟ ਸਿੰਘ ਕਲਸੀ, ਅਸ਼ਵਨੀ ਕੁਮਾਰ, ਗੁਰਸੇਵਕ
ਸਿੰਘ ਬੂੜਚੰਦ, ਬਿੱਟੂ ਦਿਆਲਪੁਰਾ, ਸੰਦੀਪ ਕੁਲੈਕਸ਼ਨ, ਸੁਖ ਗਿੱਲ ਆਦਿ ਨੇ ਗੱਲਬਾਤ
ਦੌਰਾਨ ਕੀਤਾ ਤੇ ਆਖਿਆ ਕਿ ਸਰਹੱਦੀ ਵੱਸਦੇ ਲੋਕਾਂ ਨੇ ਹਿੰਦ-ਪਾਕਿ ਦੀਆਂ ਜੰਗਾਂ ਦੌਰਾਨ
ਸੰਤਾਪ ਆਪਣੇ ਪਿੰਡਿਆਂ ‘ਤੇ ਹੰਢਾਇਆ, ਉਥੇੇ ਕਾਰਗਿੱਲ ਜੰਗ ਦੌਰਾਨ ਸਰਹੱਦੀ ਲੋਕਾਂ ਨੇ
ਉਜਾੜੇ ਦਾ ਸਾਹਮਣਾ ਵੀ ਕੀਤਾ। ਉਪਰੋਕਤ ਸਮਾਜਸੇਵੀ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ
ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਜਸਬੀਰ
ਸਿੰਘ ਡਿੰਪਾ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਸਰਹੱਦੀ ਵੱਸਦੇ ਲੋਕਾਂ ਦੇ ਪੜ੍ਹੇ-ਲਿਖੇ
ਬੱਚਿਆਂ ਵੱਲ ਦਿਵਾਉਦਿਆਂ ਇੰਡਸਟਰੀਆਂ ਲਗਾਉਣ, ਬਾਰਡਰ ਦੇ ਐਮ.ਏ, ਬੀ.ਐਡ ਵਿਦਿਆਰਥੀਆਂ
ਲਈ ਸੀ.ਟੈਟ ਤੇ ਪੀ.ਟੈਟ ਦੀ ਸ਼ਰਤ ਖਤਮ ਕਰਨ ਦੀ ਮੰਗ ਕਰਦਿਆਂ ਵੱਖਰਾ ਬਾਰਡਰ ਕੇਡਰ ਜਲਦੀ
ਤੋਂ ਜਲਦੀ ਬਣਾਉਣ ਲਈ ਆਖਿਆ ਤਾਂ ਜੋ ਆਰਥਿਕ ਤੌਰ ‘ਤੇ ਪੱਛੜੇ ਨੌਜਵਾਨਾਂ ਨੂੰ ਰੋਜਗਾਰ
ਮਿਲ ਸਕੇ।
ਫੋਟੋ ਕੈਪਸ਼ਨ :- ਰੰਗਲਾ ਪੰਜਾਬ ਫਰੈਂਡਜ ਕਲੱਬ ਦੇ ਆਗੂ ਗੁਲਸ਼ਨ ਕੁਮਾਰ ਆਦਿ ਗੱਲਬਾਤ ਕਰਦੇ ਹੋਏ।