best platform for news and views

ਸਰਹੱਦੀ ਲੋਕ ਸੇਵਾ ਸੰਮਤੀ ਦਾ ਜਥਾ ਅਟਾਰੀ ਸਰਹੱਦ ਲਈ ਰਵਾਨਾ

Please Click here for Share This News

ਭਿੱਖੀਵਿੰਡ 25 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਦੇ ਕੌਮੀ ਪ੍ਰਵਾਨਿਆਂ
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਉਧਮ ਸਿੰਘ ਸੁਨਾਮ,
ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਦੇਸ਼ ਭਗਤਾਂ ਦੀ ਸੋਚ ਨੂੰ ਅਪਣਾਉਣ ਤੇ ਪੰਜਾਬ ਨੂੰ ਨਸ਼ਾ
ਮੁਕਤ ਬਣਾਉਣ ਲਈ ਅੱਜ ਕਸਬਾ ਭਿੱਖੀਵਿੰਡ ਤੋਂ ਸਰਹੱਦੀ ਲੋਕ ਸੇਵਾ ਸੰਮਤੀ (ਰਜਿ:)
ਪੰਜਾਬ ਦੇ ਬਲਾਕ ਭਿੱਖੀਵਿੰਡ ਪ੍ਰਧਾਨ ਸੂਬੇਦਾਰ ਮੇਜਰ ਆਤਮਾ ਸਿੰਘ ਤੇ ਭਾਰਤ ਗੈਸ
ਏਜੰਸੀ ਭਿੱਖੀਵਿੰਡ ਦੇ ਚੇਅਰਮੈਂਨ ਵਿਨੀਤ ਕਪੂਰ ਦੀ ਅਗਵਾਈ ਹੇਠ ਨੌਜਵਾਨਾਂ ਦਾ ਜਥਾ
ਜਿਹਨਾਂ ਵਿਚ ਗੁਰਸਾਹਿਬ ਸਿੰਘ, ਜਸਬੀਰ ਸਿੰਘ, ਕੈਲਾਸ ਰਾਣੀ, ਅਮ੍ਰਿਤਪਾਲ ਸਿੰਘ,
ਭੁਪਿੰਦਰਪਾਲ ਸਿੰਘ, ਰਮਨਦੀਪ ਸਿੰਘ, ਗੁਰਵੰਤ ਸਿੰਘ, ਸ਼ਹੀਦ ਭਗਤ ਸਿੰਘ ਸਕੂਲ ਦੇ
ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਆਦਿ ਅਟਾਰੀ ਸਰਹੱਦ ਲਈ ਰਵਾਨਾ ਹੋਇਆ। ਸਰਹੱਦੀ ਲੋਕ
ਸੇਵਾ ਸੰਮਤੀ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਆਤਮਾ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ
ਕਿ ਸਰਹੱਦੀ ਲੋਕ ਸੇਵਾ ਸੰਮਤੀ ਦਾ ਮੁੱਖ ਉਦੇਸ਼ ਆਜਾਦੀ ਪ੍ਰਵਾਨਿਆਂ ਦੇ ਉਦੇਸ਼ ਨੂੰ
ਘਰ-ਘਰ ਪਹੰੁਚਾਉਣਾ, ਸੂਬਾ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ ਹੈ। ਸਿਰ ‘ਤੇ ਪੀਲੇ ਰੰਗ
ਦੀ ਦਸਤਾਰ ਬੰਨੀ ਤੇ “ਸ਼ਹੀਦ ਭਗਤ ਸਿੰਘ ਤੇਰੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ” ਦੇ
ਨਾਅਰੇ ਲਗਾਉਦਿਆਂ ਬਾਊ ਵਿਨੀਤ ਕਪੂਰ ਨੇ ਦੱਸਿਆ ਕਿ ਅੱਜ ਅਸੀਂ ਆਟਾਰੀ ਬਾਰਡਰ ‘ਤੇ
ਪਹੰੁਚ ਕੇ ਦੇਸ਼ ਵਾਸੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਅਪੀਲ ਕਰਾਂਗੇ। ਉਹਨਾਂ ਨੇ ਕਿਹਾ
ਕਿ ਹੁਣ ਸਰਹੱਦੀ ਲੋਕ ਮਾਰੂ ਨਸ਼ਿਆਂ ਤੋਂ ਜਾਗਰੂਕ ਹੋ ਚੁੱਕੇ ਹਨ ਤੇ ਦੇਸ਼ ਵਿਰੋਧੀ
ਤਾਕਤਾਂ ਨੂੰ ਸਫਲ ਨਹੀ ਹੋਣ ਦੇਣਗੇ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ
ਸਿੰਘ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਸੇਵਾ ਸੰਮਤੀ ਦੇ ਜਿਲ੍ਹਾ ਪ੍ਰਧਾਨ ਰਾਜੀਵ
ਕੁਮਾਰ ਆਦਿ ਸੰਮਤੀ ਆਗੂਆਂ ਦੀ ਪ੍ਰਸੰਸਾਂ ਕੀਤੀ। ਇਸ ਮੌਕੇ ਐਸਐਚੳ ਕਸਮੀਰ ਸਿੰਘ,
ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਚੇਅਰਮੈਂਨ ਗੁਰਵੇਲ ਸਿੰਘ, ਏਅੇਸਆਈ ਸੁਰਿੰਦਰ
ਕੁਮਾਰ, ਮੈਨੇਜਰ ਸੰਦੀਪ ਸਿੰਘ ਆਦਿ ਹਾਜਰ ਸਨ।

ਫੋਟੋ ਕੈਪਸ਼ਨ :- ਭਿੱਖੀਵਿੰਡ ਤੋਂ ਅਟਾਰੀ ਸਰਹੱਦ ਲਈ ਰਵਾਨਾ ਹੋਣ ਮੌਕੇ ਬਲਾਕ ਪ੍ਰਧਾਨ
ਸੂਬੇਦਾਰ ਮੇਜਰ ਆਤਮਾ ਸਿੰਘ, ਵਿਨੀਤ ਕਪੂਰ ਆਦਿ।

Please Click here for Share This News

Leave a Reply

Your email address will not be published. Required fields are marked *