best platform for news and views

ਸਰਹੱਦੀ ਏਰੀਏ ਦੇ ਵਿਕਾਸ ਵਾਸਤੇ 300 ਕਰੋੜ ਜਾਰੀ ਕਰਨਾ ਸ਼ਲਾਘਾਯੋਗ

Please Click here for Share This News

ਭਿੱਖੀਵਿੰਡ 25 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਹੱਦੀ ਏਰੀਏ ਵਿਚ ਸਿੱਖਿਆ ਦੇ ਪੱਧਰ ਨੂੰ
ਉੱਚਾ ਚੁੱਕਣ ਲਈ ਪਹਿਲਾ ਸਰਹੱਦੀ ਏਰੀਏ ਦੇ ਟੀਚਰਾਂ ਦਾ ਵੱਖਰਾ ਕੇਡਰ ਬਣਾਉਣਾ ਅਤੇ ਹੁਣ
ਸਰਹੱਦੀ ਏਰੀਏ ਦੇ ਵਿਕਾਸ ਵਾਸਤੇ 300 ਕਰੋੜ ਜਾਰੀ ਕਰਕੇ ਸ਼ਲਾਘਾਯੋਗ ਤੇ ਵਿਲੱਖਣ
ਉਪਰਾਲਾ ਕੀਤਾ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸਿਮਰਜੀਤ ਸਿੰਘ ਭੈਣੀ,
ਨੰਬਰਦਾਰ ਕਰਤਾਰ ਸਿੰਘ ਬਲ੍ਹੇਰ, ਸਰਬ ਸੁਖਰਾਜ ਸਿੰਘ ਨਾਰਲਾ, ਸ਼ਿੰਦਾ ਵੀਰਮ ਨੇ ਗੱਲਬਾਤ
ਕਰਦਿਆਂ ਕੀਤਾ ਤੇ ਆਖਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਬਜਟ ਦੌਰਾਨ ਸਰਹੱਦੀ ਏਰੀਆ
ਵਿਕਾਸ ਫੰਡ ਵਾਸਤੇ 300 ਕਰੋੜ ਰੱਖ ਕੇ ਕੈਪਟਨ ਸਰਕਾਰ ਨੇ ਸਰਹੱਦੀ ਲੋਕਾਂ ਦੇ ਦਿਲ
ਜਿੱਤ ਲਏ ਹਨ। ਕਾਂਗਰਸੀ ਆਗੂਆਂ ਨੇ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ
ਸਰਹੱਦੀ ਪਿੰਡਾਂ ਦੇ ਵਿਕਾਸ ਵਾਸਤੇ ਕੋਈ ਠੋਸ ਉਪਰਾਲੇ ਨਹੀ ਕੀਤੇ ਗਏ ਸਨ, ਜਿਸ ਕਾਰਨ
ਪਿੰਡਾਂ ਦੇ ਸਕੂਲ਼ਾਂ, ਪਟਵਾਰਖਾਨਿਆਂ, ਸੜਕਾਂ, ਪਾਣੀ ਵਾਲੀ ਟੈਕੀਆਂ, ਡਿਸਪੈਂਸਰੀਆਂ ਦੀ
ਹਾਲਤ ਮੰਦੀ ਬਣੀ ਪਈ ਸੀ, ਪਰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੀ ਮੰਗ ਨੂੰ
ਮੁੱਖ ਰੱਖਦਿਆਂ ਤੇ ਸਰਕਾਰੀ ਸਕੂਲ਼ਾਂ ਵਿਚ ਟੀਚਰਾਂ ਦੀ ਘਾਟ ਨੂੰ ਵੇਖਦਿਆਂ ਸਰਹੱਦੀ
ਏਰੀਏ ਵਾਸਤੇ ਵੱਖਰਾ ਕੇਡਰ ਬਣਾਉਣਾ ਅਤੇ ਸਕੂਲਾਂ, ਡਿਸਪੈਂਸਰੀਆਂ ਆਦਿ ਸਰਕਾਰੀ
ਇਮਾਰਤਾਂ ਦੇ ਸੁਧਾਰ ਵਾਸਤੇ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬਜਟ ਵਿਚ ਕਰੋੜਾਂ
ਰੁਪਏ ਖਰਚ ਕਰਨ ਦੇ ਐਲਾਨ ਤੋਂ ਸਰਹੱਦੀ ਵੱਸਦੇ ਲੋਕ ਖੁਸ਼ ਦਿਖਾਈ ਦੇ ਰਹੇ ਹਨ। ਉਪਰੋਕਤ
ਕਾਂਗਰਸ ਪਾਰਟੀ ਆਗੂਆਂ ਨੇ ਸਰਹੱਦੀ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਲਈ ਕਾਂਗਰਸ
ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਲਕਾ
ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਆਦਿ ਆਗੂਆਂ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ :- ਸਰਪੰਚ ਸਿਮਰਜੀਤ ਸਿੰਘ ਭੈਣੀ, ਨੰਬਰਦਾਰ ਕਰਤਾਰ ਸਿੰਘ, ਸਰਬ ਸੁਖਰਾਜ
ਸਿੰਘ ਨਾਰਲਾ, ਸ਼ਿੰਦਾ ਵੀਰਮ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *