best platform for news and views

ਸਰਸੇ ਵਾਲੇ ਦੇ ਰਾਹ ਪਿਆ ਸਾਬਕਾ ਅਕਾਲੀ ਮੰਤਰੀ : ਵੀਡੀਓ ਵੀ ਬਣਾਈ

Please Click here for Share This News

ਰਾਜਨ ਮਾਨ
ਗੁਰਦਾਸਪੁਰ,29 ਸਤੰਬਰ : ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਵਿਰੁੱਧ ਅੱਜ ਪੁਲਿਸ ਨੇ ਆਪਣੀ ਲੜਕੀ ਦੀ ਸਹੇਲੀ ਅਤੇ ਵਿਜੀਲੈਂਸ ਵਿਭਾਗ ਦੀ ਮੁਲਾਜ਼ਮ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਧਾਰਾ 376,384,420 ਅਤੇ 506 ਤਹਿਤ ਕੇਸ ਦਰਜ ਕੀਤਾ ਹੈ।


ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਵਿਜੀਲੈਂਸ ਵਿੰਗ ਵਿੱਚ ਤਾਇਨਾਤ ਪੀੜ੍ਹਤ ਔਰਤ ਨੇ ਦੋ਼ਸ ਲਾਇਆ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਪਹਿਲਾਂ ਉਸਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸਦੀ ਨੌਕਰੀ ਲੱਗ ਜਾਣ ਮਗਰੋਂ ਇਹ ਕਹਿ ਸੱਦਦੇ ਰਹੇ ਕਿ ਉਹਨਾਂ ਨੇ ਉਸਦੀ ਨੌਕਰੀ ਲਗਵਾ ਦਿੱਤੀ ਹੈ। ਪੁਲਿਸ ਵਲੋਂ ਅੱਜ ਥਾਣਾ ਗੁਰਦਾਸਪੁਰ ਸਿਟੀ ਵਿੱਚ ਲੰਗਾਹ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਥੇ ਵਰਣਯੋਗ ਹੈ ਕਿ ਪੀੜ੍ਹਤ ਮਹਿਲਾ ਦਾ ਪਤੀ ਪੁਲਿਸ ਵਿਭਾਗ ਵਿੱਚ ਨੌਕਰੀ ਕਰਦਾ ਸੀ ਅਤੇ ਉਸਦੀ ਮੌਤ ਤੋਂ ਬਾਅਦ ਇਸ ਮਹਿਲਾ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਸੀ।
ਪੁਲਿਸ ਨੇ ਅੱਜ ਪੀੜ੍ਹਤ ਲੜਕੀ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮੈਡੀਕਲ ਵੀ ਕਰਵਾਇਆ ਹੈ। ਪੀੜ੍ਹਤ ਲੜਕੀ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਨਾਲ ਨਾਲ ਸਬੂਤ ਦੇ ਤੌਰ ਤੇ ਲੰਗਾਹ ਦੀ ਇੱਕ ਵੀਡੀਓ ਰਿਕਾਰਡ ਕਰਕੇ ਵੀ ਪੁਲਿਸ ਨੂੰ ਦਿੱਤੀ ਹੈ। ਇਸ ਵੀਡੀਓ ਦਾ ਪੁਲਿਸ ਵਲੋਂ ਦਰਜ ਐਫ ਆਈ ਆਰ ਵਿੱਚ ਜਿਕਰ ਕੀਤਾ ਗਿਆ ਹੈ।
ਪੀੜ੍ਹਤ ਔਰਤ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੇ ਪਤੀ ਦੀ ਮੌਤ ਸਾਲ 2008 ਵਿੱਚ ਹੋਈ ਸੀ ਅਤੇ ਫਿਰ ਉਹ ਕੁਝ ਸਮੇਂ ਬਾਅਦ ਲੰਗਾਹ ਨੂੰ ਆਪਣੇ ਪਰਿਵਾਰਕ ਮੇਂਬਰਾਂ ਨਾਲ ਮਿਲਦ ਲਈ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ ਗਈ। ਇਸ ਦੌਰਾਨ ਉਹਨਾਂ ਨੇ ਮੈਨੂੰ ਬਾਅਦ ਵਿੱਚ ਇਕੱਲਿਆਂ ਮਿਲਣ ਲਈ ਕਿਹਾ। ਇਸ ਤੋਂ ਬਾਅਦ ਉਹ ਫਿਰ ਉਸਨੂੰ ਮਿਲਣ ਲਈ ਜਦੋਂ ਚੰਡੀਗੜ੍ਹ ਗਈ ਤਾਂ ਉਸ ਸਮੇਂ ਲੰਗਾਹ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਦੀ ਲੜਕੀ ਦੀ ਜਮਾਤਣ ਹੈ ਅਤੇ ਤੁਹਾਡੀ ਧੀਆਂ ਵਰਗੀ ਹੈ,ਪਰ ਉਸਨੇ ਕੋਈ ਨਹੀਂ ਸੁਣੀ। ਉਸਨੇ ਕਿਹਾ  ਕਿ ਲੰਗਾਹ ਨੇ ਉਸਨੂੰ ਕਈਵਾਰ ਡਰਾਇਆ ਧਮਕਾਇਆ ਵੀ ਸੀ। ਸੱਤਾ ਵਿੱਚ ਹੋਣ ਕਾਰਨ ਮੈਂ ਪਹਿਲਾਂ ਉਸ ਵਿਰੁੱਧ ਨਹੀਂ ਬੋਲ ਸਕੀ। ਉਸਨੇ ਕਿਹਾ ਕਿ ਮੈਨੁੰ ਉਹ ਚੰਡੀਗੜ੍ਹ ਵਿਖੇ ਪਲਾਟ ਵੀ ਲੈ ਕੇ ਦੇਵੇਗਾ।
ਉਹਨੇ ਦੋ਼ਸ ਲਾਇਆ ਕਿ ਇਸ ਨੇ ਮੇਰੀ ਇੱਕ ਏਕੜ ਜਮੀਨ ਜੋ ਪਿੰਡ ਸੋਹਲ ਵਿੱਚ ਸੀ ਵੀ ਵਿਕਾ ਦਿੱਤੀ ਅਤੇ ਇਸ 30 ਲੱਖ ਦੀ ਜਾਇਦਾਦ ਚੋਂ ਮੇਨੂੰ ਸਿਰਫ ਸਾਢੇ ਚਾਰ ਲੱਖ ਰੁਪਏ ਹੀ ਦਿੱਤੇ ਅਤੇ ਬਾਕੀ ਪੈਸੇ ਆਪ ਹੀ ਰੱਖ ਗਿਆ।
ਲੰਗਾਹ ਤੇ ਲੱਗੇ ਇਹਨਾਂ ਇਲਜ਼ਾਮਾਂ ਨੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੀ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਅਕਾਲੀ ਭਾਜਪਾ ਲਈ ਨਵੀਂ ਸਿਰ ਦਰਦੀ ਪੈਦਾ ਕਰ ਦਿੱਤੀ ਹੈ। ਇਸ ਮਾਮਲੇ ਦਾ ਭਾਜਪਾ ਉਮੀਦਵਾਰ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਲੰਗਾਹ ਸ਼ੋ੍ਮਣੀ ਅਕਾਲੀ ਦਲ ਦਾ ਜਿਲ੍ਹਾ ਪ੍ਰਧਾਨ ਵੀ ਹੈ ਅਤੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੀ ਚੋਣ ਮੁਹਿੰਮ ਦਾ ਮੁੱਖੀ ਵੀ ਹੈ। ਲੰਗਾਹ ਤੇ ਬਲਾਤਕਾਰ ਦੇ ਦਰਜ ਕੀਤੇ ਗਏ ਪਰਚੇ ਨਾਲ ਇਲਾਕੇ ਵਿੰਚ ਭਾਰੀ ਚਰਚਾ ਚੱਲ ਰਹੀ ਹੈ।

Please Click here for Share This News

Leave a Reply

Your email address will not be published. Required fields are marked *