best platform for news and views

ਸਰਵਸੰਮਤੀ ਨਾਲ ਚੁਣਿਆ ਪ੍ਰਧਾਨ

Please Click here for Share This News

ਧੂਰੀ,17 ਸਤੰਬਰ (ਮਹੇਸ਼ ਜਿੰਦਲ)_ ਧੂਰੀ ਰਾਇਸ ਮਿਲਰਜ ਐਸੋਸੀਏਸ਼ਨ ਦੇ ਚੇਅਰਮੈਨ ਭੀਮ ਸੈਨ ਦੀ ਅਗਵਾਈ ਹੇਠ ਜਿਲਾ ਕਾਰਜਕਾਰੀ ਪ੍ਰਧਾਨ ਸੁਰੇਸ਼ ਜਿੰਦਲ ਦੇ ਰਾਇਸ ਮਿਲ ਵਿਚ ਰੱਖੀ ਗਈ। ਜਿਸ ਵਿਚ ਧੂਰੀ ਦੇ 70-80 ਮਿੱਲਰਾਂ ਨੇ ਹਿਸਾ ਲਿਤਾ ਅਤੇ ਸਰਵਸੰਮਤੀ ਨਾਲ ਵਿਜੈ ਬਾਂਸਲ ਮਾਲਕ ਐਚ ਆਰ ਰਾਇਸ ਮਿਲ ਨੂੰ ਪ੍ਰਧਾਨ ਅਤੇ ਰਿੰਕੂ ਚੌਧਰੀ ਸੀਨੀਅਰ ਵਾਇਸ ਪ੍ਰਧਾਨ ਚੁਣਿਆ ਗਿਆ ਅਤੇ ਕਮੇਟੀ ਬਣਾਉਣ ਦੇ ਅਖਤਿਆਰ ਦਿਤੇ ਗਏ।ਚੋਣ ਤੋਂ ਬਾਦ ਮਿਟਿੰਗ ਕਰਕੇ ਆਉਣ ਵਾਲੇ ਸੀਜ਼ਨ ਵਿਚ ਆਰਹੀਆਂ ਔਕੜਾ ਵਾਰੇ ਵਿਚਾਰ ਕੀਤਾ ਗਿਆ ਕਿ ਸਰਕਾਰ ਵਲੋਂ ਐਲਾਨੀਂ ਗਈ ਬਾਰਦਾਨੇ ਦੀ ਪੋਲਸੀ 50% ਬਰਦਾਨਾ ਪੁਰਾਨਾ ਅਤੇ 50% ਨਵਾਂ ਬਰਦਾਨਾ ਜੀਰੀ ਭਰਨ ਨੂੰ ਲਗਾਇਆ ਜਾਵੇ। ਜੋ ਕੀਂ ਗਲਤ ਹੈ ਕਿਓੰ ਕੀ ਐਫ ਸੀ ਆਈ ਚਵਾਲ ਨਵੇਂ ਬਾਰਦਾਨੇ ਵਿਚ ਹੀ ਅਸੈਪਟ ਕਰਦੀ ਹੈ। 50% ਨਵੇਂ ਬਾਰਦਾਨੇ ਵਿੱਚੋਂ 20-25% ਬਰਦਾਨਾ ਧੁੱਪ ਅਤੇ ਬੋਰੀ ਚੁੱਕਦੇ ਸਮੇਂ ਕੁੰਡੀਆਂ ਨਾਲ ਖਰਾਬ ਹੋ ਜਾਂਦਾ ਹੈ। ਪ੍ਰਧਾਨ ਵਿਜੈ ਬਾਂਸਲ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੀਰੀ  ਭਰਨ ਲਈ ਬਰਦਾਨਾ ਪਹਿਲਾ ਦੀ ਤਰਾਂ ਹੀ ਰਾਇਸ ਮਿਲਰਾਂ ਤੋਂ ਲਿਆ ਜਾਵੇ ਅਤੇ ਬਾਰਦਾਨੇ ਦਾ ਰੇਟ, ਲੇਵੀ ਦਾ ਰੇਟ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਕੱਢਿਆ ਜਾਵੇ ਅਤੇ ਹਿਸਾਬ ਕਿਤਾਬ  ਹਰ ਸਾਲ ਚੁਕਤਾ ਕੀਤਾ ਜਾਵੇ, ਅੱਜ ਦੇ ਸਮੇਂ ਮੁਤਾਵਿਕ ਡਿਪੂ ਵਿਚ ਚਾਵਲ ਲਗਾਣ ਲਈ ਜਗ੍ਹਾ ਘੱਟ ਹੈ ਸਿਰਫ 25%ਜਗ੍ਹਾ ਹੈ ਇਸ ਸੰਬੰਦ ਵਿਚ ਅਸੀਂ ਡੀ.ਜੀ.ਐਮ. ਐਫ ਸੀ ਆਈ ਨੂੰ ਵੀ ਮਿਲਾਂਗੇ। ਐਗਰੀਮੈਂਟ ਚ ਲਿਖੀ ਆਰਬੀਟਰੇਸ਼ਨ ਕਲਾਜ ਵੀ ਬਦਲਣੀ ਚਾਹੀਦੀ ਹੈ ਆਰਬੀਟਰੇਟਰ  ਦੋਨੇ ਧਿਰਾਂ ਦੀ ਸੇਹਮਤੀ ਨਾਲ ਲਗਾਨਾ ਚਾਹੀਦਾ ਹੈ ਦੀ ਕਲਾਜ ਐਗਰੀਮੈਂਟ ਚ ਪਾਈ ਜਾਵੇ ਜੇਕਰ ਸਰਕਾਰ ਨੇ ਸਾਡਿਆਂ ਮੰਗਾ ਨਾ ਮਨਿਆਂ ਸਰਕਾਰ ਦੇ ਖਿਲਾਫ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪਵਨ ਬਾਂਸਲ ਪਪੀ,ਸੰਜੇ ਸਿੰਗਲਾ,ਸੰਜੇ ਚੌਧਰੀ, ਨਵਨੀਤ ਗਰਗ ਬਿੱਟੂ,ਅਸ਼ੋਕ ਜਿੰਦਲ ਪੱਪੀ,ਰੋਮੀ ਸਿੰਗਲਾ,ਸ਼ੈਂਟੀ ਸਿੰਗਲਾ,ਸ਼ਸ਼ੀ ਭੂਸ਼ਣ,ਵਿਨੋਦ ਗਰਗ ,ਵਿਨੋਦ ਭੋਲਾ,ਤਰਸੇਮ ਸ਼ਰਮਾ,ਜੀਵਨ ਸਿੰਗਲਾ, ਚਿਨੂੰ ਸਿੰਗਲਾ, ਭਿੰਦਰ ਗਰਗ ਚਾਚਾ, ਹੰਸਰਾਜ,ਸੋਨੀ , ਸ਼ਤੀਸ਼ ਬਾਂਸਲ,ਅਤੇ ਹੋਰ ਰਾਇਸ ਮਿਲਰ ਹਾਜਰ ਸਨ ।

 

Please Click here for Share This News

Leave a Reply

Your email address will not be published. Required fields are marked *