ਧੂਰੀ (ਪ੍ਰਵੀਨ ਗਰਗ), ਸਥਾਨਕ ਕ੍ਰਾਂਤੀ ਚੌਕ ਵਿਖੇ ਸੰਗਰਾਦ ਸੇਵਾ ਸੰਮਤੀ ਵੱਲੋਂ ਚਾਹ, ਲੱਡੂ ਅਤੇ ਬ੍ਰੈਡ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਮਤੀ ਦੇ ਪ੍ਰਧਾਨ ਬਲਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਹਨਾਂ ਦੀ ਇਸ ਸੰਸਥਾ ਵੱਲੋਂ ਹਰ ਮਹੀਨੇ ਸੰਗਰਾਦ ਵਾਲੇ ਦਿਨ ਸਰਦੀ ਦੇ ਮੌਸਮ ਵਿੱਚ ਚਾਹ ਤੇ ਬ੍ਰੈਡ-ਪਕੌੜਿਆਂ ਅਤੇ ਗਰਮੀ ਦੇ ਮੌਸਮ ਵਿੱਚ ਠੰਡੇ ਮੀਠੇ ਪਾਣੀ ਦੀ ਛਬੀਲ ਲਗਾ ਕੇ ਪੁੰਨ ਦੇ ਭਾਗੀਦਾਰ ਬਨਣ ਲਈ ਉਪਰਾਲਾ ਕੀਤਾ ਜਾਂਦਾ ਹੈ । ਇਸ ਮੌਕੇ ਬਲਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ, ਸੰਜੀਵ ਕੁਮਾਰ, ਬਿੱਟੂ, ਸਾਗਰ, ਜਸਵੰਤ ਰਾਏ, ਬਲਵੀਰ ਸਿੰਘ, ਗੁਰਪਿਆਰ ਧੂਰਾ ਅਤੇ ਸਤਿੰਦਰ ਚੱਠਾ ਆਦਿ ਹਾਜਰ ਸਨ।
ਫੋਟੋ:- ਲੰਗਰ ਵਰਤਾਉਂਦੇ ਹੋਏ ਸੰਮਤੀ ਦੇ ਸੇਵਾਦਾਰ । (ਪ੍ਰਵੀਨ ਗਰਗ)