best platform for news and views

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਪਿੰਡ ਅਕਬਰਪੁਰਾ ਵਿਖੇ ਖੋਲਿਆ ਸਿਲਾਈ ਸੈਂਟਰ

Please Click here for Share This News

ਭਿੱਖੀਵਿੰਡ 27 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ
ਦੇ ਚੇਅਰਮੈਂਨ ਡਾ:ਐਸ.ਪੀ ਸਿੰਘ ਉਬਰਾਏ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ
ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਪਿੰਡ ਅਕਬਰਪੁਰਾ ਵਿਖੇ ਸਿਲਾਈ
ਸੈਂਟਰ ਖੋਲਿਆ ਗਿਆ। ਸਿਲਾਈ ਸੈਂਟਰ ਖੋਲ੍ਹਣ ਸਮੇਂ ਟਰੱਸਟ ਦੇ ਜਿਲ੍ਹਾ ਪ੍ਰਧਾਨ ਸੁਖਬੀਰ
ਸਿੰਘ ਟਿੱਕਾ ਨੇ ਕਿਹਾ ਕਿ ਟਰੱਸਟ ਵੱਲੋਂ ਲੜਕੀਆਂ ਨੂੰ ਹੁਨਰਮੰਦ ਬਣਾਉਣ ਤੇ ਆਪਣੇ
ਪੈਰਾਂ ‘ਤੇ ਖਲੋਣ ਲਈ ਸ਼ਹਿਰਾਂ ਤੇ ਪਿੰਡਾਂ ਵਿਚ ਸਿਲਾਈ ਸੈਂਟਰ ਖੋਲੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਸਿਲਾਈ ਸੈਂਟਰ ਨੂੰ ਚਾਲੂ ਕਰ ਦਿੱਤਾ ਗਿਆ ਹੈ, ਪਰ ਇਸ ਦਾ ਉਦਘਾਟਨ
ਟਰੱਸਟ ਦੇ ਚੇਅਰਮੈਂਨ ਡਾ:ਐਸ.ਪੀ ਉਬਰਾਏ ਵੱਲੋਂ ਆਪਣੇ ਹੱਥਾਂ ਨਾਲ ਕੀਤਾ ਜਾਵੇਗਾ।
ਸੁਖਬੀਰ ਟਿੱਕਾ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੋਰਨਾਂ
ਪਿੰਡਾਂ ਤੇ ਸ਼ਹਿਰਾਂ ਵਿਚ ਵੀ ਸਿਲਾਈ ਸੈਂਟਰ ਤੇ ਕੰਪਿਊਟਰ ਸੈਂਟਰ ਖੋਲੇ ਜਾ ਰਹੇ ਹਨ,
ਉਥੇ ਬੇਸਹਾਰੇ, ਵਿਧਵਾ, ਹੈਂਡੀਕੈਪ ਵਿਅਕਤੀਆਂ ਨੂੰ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾ
ਰਹੀ ਹੈ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਸਰਪੰਚ ਯਾਦਵਿੰਦਰ ਸਿੰਘ ਖਹਿਰਾ, ਕਰਨਜੀਤ
ਸਿੰਘ ਅਕਬਰਪੁਰਾ, ਦਿਲਬਾਗ ਸਿੰਘ ਨੰਬਰਦਾਰ ਆਦਿ ਹਾਜਰ ਸਨ।

ਕੈਪਸ਼ਨ :- ਪਿੰਡ ਅਕਬਰਪੁਰਾ ਵਿਖੇ ਸਿਲਾਈ ਸੈਂਟਰ ਖੋਲਣ ਸਮੇਂ ਜਿਲ੍ਹਾ ਪ੍ਰਧਾਨ ਸੁਖਬੀਰ
ਸਿੰਘ ਟਿੱਕਾ ਤੇ ਜਨਰਲ ਸਕੱਤਰ ਸਰਪੰਚ ਯਾਦਵਿੰਦਰ ਸਿੰਘ ਖਹਿਰਾ ਆਦਿ।

Please Click here for Share This News

Leave a Reply

Your email address will not be published. Required fields are marked *