best platform for news and views

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ  ਵਲੋਂ 50 ਕਲੀਨੀਕਲ ਲੈਬਾਰਟਰੀਆਂ  ਖੋਲ•ਣ ਦਾ ਟੀਚਾ 

Please Click here for Share This News
ਰਾਜਨ ਮਾਨ
ਅੰਮ੍ਰਿਤਸਰ, 26 ਮਈ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਸਮੇਤ ਹੋਰਨਾਂ ਰਾਜਾਂ ‘ਚ ਪਹਿਲੇ ਪੜਾਅ ਤਹਿਤ 50 ਕਲੀਨਿਕਲ ਲੈਬਾਰਟਰੀਆਂ ਤੇ  ਡਾੲਿਗਨੋਸਟਿਕ ਸੈਂਟਰ ਖੋਲ•ੇ ਜਾ ਰਹੇ  ਹਨ ।
ਅੰਮ੍ਰਿਤਸਰ ਵਿਖੇ ਇਹ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਉੱਘੇ ਸਮਾਜ ਸੇਵੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਪੰਜਾਬ ਵਿੱਚ 30, ਹਰਿਆਣਾ ‘ਚ 6, ਹਿਮਾਚਲ ‘ਚ 6 ਜਦ ਕਿ ਰਾਜਸਥਾਨ ‘ਚ 8 ਸੰਨੀ ਓਬਰਾਏ ਕਲੀਨਿਕਲ ਲੈਬਾਰਟਰੀਆਂ ਤੇ ਡਾੲਿਗਨੋਸਟਿਕ ਸੈਂਟਰਾਂ ਦੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਕਰੀਬ 10 ਲੈਬਾਰਟਰੀਆਂ ਖੁੱਲ ਚੁੱਕੀਆਂ ਹਨ ਜਦ ਕੇ ਬਾਕੀ 20 ਲੈਬਾਰਟਰੀਆਂ ਦੀ ਸਥਾਪਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਿਆਂ ਅੰਦਰ ਟਰੱਸਟ ਆਪਣੇ ਖਰਚੇ ਤੇ ਕਰੇਗੀ । ਇਸ ਲੜੀ ਤਹਿਤ ਅੰਮ੍ਰਿਤਸਰ ਵਿਖੇ ਜਲਦ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ  ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਇਹ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ । ਸ. ਸਰਦਾਰ ਓਬਰਾਏ ਨੇ ਦੱਸਿਆ ਕਿ ਇਨ•ਾਂ ਲੈਬਾਰਟਰੀਆਂ ਅੰਦਰ ਜਿੱਥੇ ਮੁੱਢਲੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ ਉੱਥੇ ਹੀ ਬਾਕੀ ਟੈਸਟ ਕੇਵਲ ਲਾਗਤ ਮੁੱਲ (ਨਾ ਮਾਤਰ) ਤੇ ਹੀ ਕੀਤੇ ਜਾਣਗੇ। ਉਨ•ਾਂ ਦੱਸਿਆ ਕਿ ਜਿਹੜੇ ਕੁੱਝ ਟੈਸਟ ਟਰੱਸਟ ਦੀ ਲੈਬ ਵਿੱਚ ਉਪਲਬਧ ਨਹੀਂ ਹੋਣਗੇ ਉਹ ਟੈਸਟ ਟਰੱਸਟ ਵਲੋਂ ਹੋਰਨਾਂ ਮਿਆਰੀ ਲੈਬਾਂ ਤੋਂ ਆਪਣੇ ਪੱਧਰ ਤੇ ਮਰੀਜ਼ ਨੂੰ ਅੱਧੀ ਕੀਮਤ ਤੇ ਕਰਵਾ ਕੇ ਦਿੱਤੇ ਜਾਣਗੇ । ਜਿਸ ਦਾ ਆਮ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ।
ਸ. ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਆਉਂਦੇ ਦਿਨਾਂ ‘ਚ ਪੰਜਾਬ ਸਮੇਤ ਹੋਰਨਾਂ ਰਾਜਾਂ ਅੰਦਰ ਵੱਡੇ ਪੱਧਰ ਤੇ ਦਵਾਈ ਦੀਆਂ ਕਫਾਇਤੀ ਦੁਕਾਨਾਂ ਵੀ ਖੋਲ•ੀਆਂ ਜਾ ਰਹੀਆਂ ਹਨ,ਜਿਨ•ਾਂ ਤੋਂ ਲੋੜਵੰਦ ਮਰੀਜ਼ਾਂ ਨੂੰ ਬਹੁਤ ਹੀ ਘੱਟ ਭਾਅ ਤੇ ਦਵਾਈਆਂ ਦਿੱਤੀਆਂ ਜਾਣਗੀਆਂ ।  ਉਨ•ਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿੱਖਿਆ ਤੇ ਹੋਰਨਾਂ ਖੇਤਰਾਂ ‘ਚ ਕੀਤੇ ਜਾ ਰਹੇ ਹਜ਼ਾਰਾਂ ਕੰਮਾਂ ਤੋਂ ਇਲਾਵਾ ਸੈਂਕੜੇ ਕੈਂਸਰ ਦੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ  ਜਦ ਕਿ ਹੁਣ ਤੱਕ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ 176 ਕਫਾਇਤੀ ਡਾਇਲਸੈੱਸ ਕੇਂਦਰ ਖੋਲ•ੇ ਜਾ ਚੁੱਕੇ ਹਨ, ਜਿਨ•ਾਂ ਚੋਂ ਪੰਜਾਬ ਅੰਦਰ 90 ਜਦ ਕਿ ਇਕੱਲੇ ਚੰਡੀਗੜ• ਅੰਦਰ ਹੀ 12 ਸੈਂਟਰ ਚੱਲ ਰਹੇ ਹਨ । ਜਿਨ•ਾਂ ਅੰਦਰ 250 ਰੁਪਏ ਤੋਂ ਲੈ ਕੇ 700 ਰੁਪਏ ਤੱਕ ਹਰ ਰੋਜ਼ ਸੈਕੜੇ ਮਰੀਜ਼ਾਂ ਦੇ ਡਾਇਲਸੈੱਸ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਟਰੱਸਟ ਵੱਲੋਂ ਪਹਿਲੇ ਪੜਾਅ ‘ਚ ਵੱਖ-ਵੱਖ ਸ਼ਹਿਰਾਂ ਨੂੰ ਵਧੀਆ ਕੁਆਲਿਟੀ ਦੀਆਂ 20 ਐਂਬੂਲੈਂਸ ਗੱਡੀਆਂ ਦਾਨ ਦੇਣ ਦਾ ਟੀਚਾ ਵੀ ਮਿੱਥਿਆ ਗਿਆ ਹੈ, ਜਿਸ ਅਧੀਨ 7 ਗੱਡੀਆਂ ਦਿੱਤੀਆਂ ਵੀ ਜਾ ਚੁੱਕੀਆਂ ਹਨ । ਸ. ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਈ ਪਹਿਲੇ ਪੜਾਅ ਤਹਿਤ 20 ਵਿਸ਼ੇਸ਼ ਸਵਾਰੀ ਵੈਨਾਂ ਵੀ ਦਿੱਤੀਆਂ ਜਾ ਰਹੀਆਂ ਹਨ ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਰੱਸਟ ਵੱਲੋਂ ਦਿੱਤੀਆਂ ਜਾ ਰਹੀ ਹੈ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ  ਲੈਣ ਲਈ ਆਪਣੇ ਜ਼ਿਲ•ੇ ਅੰਦਰ ਸਥਾਪਿਤ ਟਰੱਸਟ ਦੀਆਂ ਇਕਾਈਆਂ  ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ ਜਦ ਕਿ ਇਸ ਸਬੰਧੀ ਸਾਰੀ ਜਾਣਕਾਰੀ ਨੈੱਟ ਉੱਤੇ ਵੀ ਉਪਲੱਬਧ ਹੋਵੇਗੀ । ਉਨ•ਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਵਿੱਢੇ ਗਏ ਇਹ ਸਾਰੇ ਕਾਰਜ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਣਗੇ ।
ਇਸ ਮੌਕੇ ਉਨਾਂ ਨਾਲ ਟਰੱਸਟ ਦੇ ,ਮਾਝਾ ਜ਼ੋਨ ਦੇ ਪ੍ਰਧਾਨਸੁਖਜਿੰਦਰ ਸਿੰਘ ਹੇਰ,ਸੁਖਦੀਪ ਸਿੰਘ ਸਿੱਧੂ,ਮਨਪ੍ਰੀਤ ਸਿੰਘ ਸੰਧੂ,ਨਵਜੀਤ ਸਿੰਘ ਘਈ, ਸਿਸ਼ਪਾਲ ਸਿੰਘ ਲਾਡੀ, ਜਗਦੇਵ ਸਿੰਘ ਛੀਨਾ, ਸ਼ਿਵਦੇਵ ਸਿੰਘ ਬੱਲ, ਹਰਜਿੰਦਰ ਸਿੰਘ ਹੇਰ, ਹਰਜਿੰਦਰ ਸਿੰਘ ਮੁੱਧ, ਪਲਵਿੰਦਰ ਸਿੰਘ ਸਰਹਾਲਾ, ਬਲਵਿੰਦਰ ਕੌਰ, ਆਸ਼ਾ ਤਿਵਾੜੀ ਆਦਿ ਟਰੱਸਟ ਮੈਂਬਰ ਵੀ ਮੌਜੂਦ ਸਨ।
Please Click here for Share This News

Leave a Reply

Your email address will not be published.