best platform for news and views

ਸਰਪੰਚ ਦੀਪ ਖਹਿਰਾ ਨੇ ਜਸਬੀਰ ਡਿੰਪਾ ਨੂੰ ਕੀਤਾ ਸਨਮਾਨਿਤ

Please Click here for Share This News

ਭਿੱਖੀਵਿੰਡ 5 ਮਈ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ
ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ
ਦਾ ਪਿੰਡ ਮਾਣਕਪੁਰਾ ਵਿਖੇ ਪਹੰੁਚਣ ‘ਤੇ ਸਰਪੰਚ ਦੀਪ ਖਹਿਰਾ, ਪੰਚ ਗੁਰਮੀਤ ਸਿੰਘ,
ਅਰਜਨ ਸਿੰਘ, ਮਿਲਖਾ ਸਿੰਘ, ਬਗੀਚਾ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਚਰਨ ਸਿੰਘ,
ਸਾਬਕਾ ਸਰਪੰਚ ਜਰਨੈਲ ਸਿੰਘ, ਸੁਖਵੰਤ ਸਿੰੰਘ, ਫੋਜੀ ਇੰਦਰਜੀਤ ਸਿੰਘ, ਫੋਜੀ ਰਸਾਲ
ਸਿੰਘ, ਫੋਜੀ ਜਸਵੰਤ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ ਮਿਸਤਰੀ, ਦਰਸ਼ਨ ਸਿੰਘ ਆਦਿ
ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ
ਸਰਪੰਚ ਦੀਪ ਖਹਿਰਾ ਸਮੇਤ ਪੰਚਾਇਤ ਵੱਲੋਂ ਜਸਬੀਰ ਸਿੰਘ ਡਿੰਪਾ ਨੂੰ ਸਿਰਪਾਉ ਤੇ ਸਨਮਾਨ
ਚਿੰਨ ਦੇ ਕੇ ਸਨਮਾਨਿਤ ਕਰਦਿਆਂ ਵਿਸ਼ਵਾਸ਼ ਦਿਵਾਇਆ ਗਿਆ ਕਿ ਪਿੰਡ ਮਾਣਕਪੁਰਾ ਵਿਚ
ਕਾਂਗਰਸ ਪਾਰਟੀ ਨੂੰ ਰਿਕਾਰਡਤੋੜ ਜਿੱਤ ਦਿਵਾਈ ਜਾਵੇਗੀ। ਕਾਂਗਰਸੀ ਉਮੀਦਵਾਰ ਜਸਬੀਰ
ਸਿੰੰਘ ਡਿੰਪਾ ਨੇ ਆਖਿਆ ਕਿ ਨੌਜਵਾਨ ਸ਼ਕਤੀ ਦੇਸ਼ ਦੀ ਰੀੜ ਦੀ ਹੱਡੀ ਹਨ, ਜਿਸ ‘ਤੇ
ਕਾਂਗਰਸ ਪਾਰਟੀ ਨੂੰ ਮਾਣ ਹੈ। ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਰਪੰਚ ਦੀਪ ਖਹਿਰਾ
ਤੇ ਸਮੂਹ ਪੰਚਾਇਤ ਮਾਣਕਪੁਰਾ ਦਾ ਧੰਨਵਾਦ ਕੀਤਾ।


ਫੋਟੋ ਕੈਪਸ਼ਨ :- ਜਸਬੀਰ ਸਿੰਘ ਡਿੰਪਾ ਨੂੰ ਸਨਮਾਨ ਚਿੰਨ ਤੇ ਸਿਰਪਾਉ ਦੇ ਕੇ ਸਨਮਾਨਿਤ
ਕਰਦੇ ਸਰਪੰਚ ਦੀਪ ਖਹਿਰਾ ਆਦਿ ਪੰਚਾਇਤ।

Please Click here for Share This News

Leave a Reply

Your email address will not be published. Required fields are marked *