ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ
ਸੂਬਾ ਪੰਜਾਬ ਅੰਦਰ ਵੱਧ ਰਹੀਆਂ ਭਿਆਨਕ ਬਿਮਾਰੀਆਂ ਕਾਲਾ ਪੀਲੀਆ , ਮਿਆਦੀ ਬੁਖਾਰ ਆਦਿ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਚਾਲਕਾਂ ਤੇ ਕਿਸਾਨਾਂ ਨੂੰ ਅਪੀਲਾਂ ,ਦਲੀਲਾਂ ਦੇ ਕੇ ਬਰੀਕੀ ਨਾਲ ਸਮਝਾਇਆ ਜਾ ਰਿਹਾ ਤੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਵੀ ਦੇਣ ਲਈ ਯੋਜਨਾ ਉਲੀਕੀਆਂ ਜਾ ਰਹੀਆਂ ਹਨ ਤਾਂ ਜੋ ਪ੍ਰਦੂਸ਼ਣ ਨਾਲ ਵਾਤਾਵਰਨ ਗੰਧਲਾ ਹੋਣ ਤੋਂ ਬਚ ਜਾਵੇ ਤੇ ਬਿਮਾਰੀਅਾ ਦੀ ਰੋਕਥਾਮ ਕੀਤੀ ਜਾਵੇ ! ਸਰਕਾਰ ਵੱਲੋਂ ਸਭ ਕੁਝ ਕਰਨ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਝੋਨੇ ਦੇ ਨਾੜ ਨੂੰ ਬਿਨਾਂ ਕਿਸੇ ਡਰ ਚਿੱਟੇ ਦਿਨ ਅੱਗ ਲਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ,ਜਦੋਂ ਕਿ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਸਭ ਕੁਝ ਵੇਖਣ ਦੇ ਬਾਵਜੂਦ ਵੀ ਤੁਰੰਤ ਕਾਰਵਾਈ ਕਰਨ ਦੀ ਬਜਾਏ ਚੁੱਪ ਰਹਿਣਾ ਹੀ ਬਿਹਤਰ ਸਮਝ ਰਹੇ ਹਨ ਕਿਉਂਕਿ ਨਾੜ ਨੂੰ ਅੱਗ ਲਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਨੂੰ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ! ਕਿਸਾਨਾਂ ਵੱਲੋਂ ਲਾਈ ਜਾ ਰਹੀ ਅੱਗ ਸਬੰਧੀ ਜਦੋਂ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਜਾਂਦੀ ਤਾਂ ਉਹ ਠੋਸ ਉੱਤਰ ਦੇਣ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਦਿੰਦੇ ਕਿ ਮੇਰੀ ਨਹੀਂ ਦੂਸਰੇ ਅਧਿਕਾਰੀ ਦੀ ਡਿਊਟੀ ਹੈ ਉਸ ਨੂੰ ਪੁੱਛਿਆ ਜਾਵੇ !
ਫੋਟੋ ਕੈਪਸ਼ਨ :- ਪਿੰਡ ਪੂਹਲਾ ਨੇੜੇ ਕਿਸਾਨ ਵੱਲੋਂ ਲਾਈ ਹੋਈ ਅੱਗ ਨਾਲ ਸੜ ਰਿਹਾ ਨਾਲ ਝੋਨੇ ਦਾ ਨਾੜ