ਬਰਨਾਲਾ,(ਰਾਕੇਸ਼ ਗੋਇਲ):- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲ੍ਹੋਂ ਸਰਕਾਰੀ ਹਾਈ ਸਕੂਲ ਨੰਗਲ ਵਿਖੇ ਇੱਕ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਸੀ.ਜੇ.ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ. ਪੀ.ਐੱਸ. ਕਾਲੇਕਾ ਨੇ ਕੀਤੀ।
ਉਨ੍ਹਾਂ ਦਾ ਸਕੂਲ ਵਿੱਚ ਪਹੁੰਚਣ ਤੇ ਸਕੂਲ ਦੇ ਮੁੱਖ ਅਧਿਆਪਕ ਕਮਲਜੀਤ ਸ਼ਰਮਾ, ਬੰਤ ਸਿੰਘ ਸਾਰਕਾ ਸਰਪੰਚ ਠੁੱਲੀਵਾਲ, ਸ੍ਰੀ ਰਾਜੇਸ਼ ਭੂਟਾਨੀ ਪਟਵਾਰੀ, ਵਣ ਰੇਂਜ ਅਫਸਰ ਅਜੀਤ ਸਿੰਘ, ਐੱਸ.ਪੀ. ਕੌਸ਼ਲ ਰਿਟਾਇਰਡ ਐਕਸੀਅਨ, ਕਾਨੂੰਨਗੋ ਸ਼ੇਰ ਸਿੰਘ ਧੂਰੀ, ਅਜੀਤ ਪਾਲ ਸਿੰਘ ਗਿੱਲ ਜਾਇੰਟ ਰੈਵੀਨਿਊ ਪਟਵਾਰ ਯੂਨੀਅਨ, ਬਹਾਦਸ ਸਿੰਘ ਖਾਲਸਾ, ਮਾਸਟਰ ਕਾਂਤੀ ਸਰੂਪ, ਨਿਰਮਲ ਸਿੰਘ ਭੋਤਨਾਂ (ਜੈਵਿਕ ਕਿਸਾਨ), ਸਰਪੰਚ ਦਲਜਿੰਦਰਜੋਤ ਸਿੰਘ ਨੰਗਲ, ਗੁਰਮੇਲ ਸਿੰਘ ਚੇਅਰਮੈਨ ਐਸਐਮਐਲ, ਹਰਫੂਲ ਸਿੰਘ ਸਾਬਕਾ ਚੇਅਰਮੈਨ, ਕਲੱਬ ਪ੍ਰਧਾਨ ਹਰਪਾਲ ਸਿੰਘ, ਪੰਚਾਇਤ ਮੈਂਬਰ ਮਹਿੰਦਰਪਾਲ ਸਿੰਘ, ਕਰਨੈਲ ਸਿੰਘ, ਗੁਰਮੀਤ ਸਿੰਘ, ਲਹਿੰਬਰ ਸਿੰਘ, ਮੁਖਿਤਾਰ ਸਿੰਘ, ਮੇਜਰ ਸਿੰਘ, ਗੁਰਜੀਤ ਸਿੰਘ ਅਤੇ ਸਕੂਲ ਸਟਾਫ ਵੱਲ੍ਹੋਂ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਹਰਗੁਰਕਿਰਪਾਲ ਸਿੰਘ ਸੀਨੀਅਰ ਸਹਾਇਕ, ਪੈਰਾ ਲੀਗਲ ਵਲੰਟੀਅਰ ਵਰਿੰਦਰ ਸਿੰਘ, ਸੋਰਵ ਕੁਮਾਰ ਅਤੇ ਗੁਰਵਿੰਦਰ ਸਿੰਘ ਮੌਜੂਦ ਸਨ।ਸਕੱਤਰ ਪੀ.ਐੱਸ. ਕਾਲੇਕਾ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਅਥਾਰਿਟੀ 1987 ਤਹਿਤ ਆਉਂਦੀਆ ਕੈਟੇਗਰੀਆਂ ਦੇ ਕਾਨੂੰਨੀ ਹੱਕਾਂ ਬਾਰੇ ਅਤੇ ਪੰਜਾਬ ਕਾਨੂੰਨੀ ਸੇਵਾਵਾ ਅਥਾਰਟੀ, ਮੋਹਾਲੀ ਦੇ ਟੋਲ ਫਰੀ ਨੰਬਰ 1968 ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਕੁੱਲ 16 ਕਾਨੂੰਨੀ ਸੰਭਾਲ ਅਤੇ ਸਹਾਇਤਾ ਕੇਂਦਰ ਖੋਲ੍ਹੇ ਗਏ ਹਨ ਜਿੱਥੇ ਪੈਰਾ ਲੀਗਲ ਵਲੰਟੀਅਰ ਅਤੇ ਵਕੀਲ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਤੋਂ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹਫ਼ਤੇ ਦੇ ਹਰੇਕ ਸੋਮਵਾਰ ਜ਼ਿਲ੍ਹਾ ਬਰਨਾਲਾ ਵਿਖੇ ਇੱਕ ਸਥਾਈ ਲੋਕ ਅਦਾਲਤ ਲਗਾਈ ਜਾਂਦੀ ਹੈ ਜਿੱਥੇ ਕੋਈ ਵੀ ਝਗੜਾ ਜਿਵੇਂ ਬਿਜਲੀ ਵਿਭਾਗ, ਪਾਣੀ ਸਪਲਾਈ ਅਤੇ ਸੀਵਰੇਜ ਵਿਭਾਗ, ਬੀਮਾ ਕੰਪਨੀਆਂ, ਆਵਾਜਾਈ ਸੇਵਾਵਾਂ, ਟੈਲੀਫੋਨ ਵਿਭਾਗ, ਬੈਕਿੰਗ, ਡਾਕਤਾਰ ਆਦਿ ਸਬੰਧੀ ਨਿਪਟਾਰੇ ਜਲਦੀ ਅਤੇ ਸਸਤੇ ਢੰਗ ਨਾਲ ਕੀਤੇ ਜਾਂਦੇ ਹਨ, ਜਿਸ ਲਈ ਪ੍ਰਾਰਥੀ ਨੂੰ ਸਾਦੇ ਕਾਗਜ ਉੱਪਰ ਇੱਕ ਦਰਖਾਸਤ ਦੇਣੀ ਹੁੰਦੀ ਹੈ।
ਉਨ੍ਹਾਂ ਨੇ ਮੌਜੂਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਆਪਣੇ ਆਸ-ਪਾਸ ਵੀ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ। ਸ. ਪੀ.ਐੱਸ. ਕਾਲੇਕਾ ਵੱਲੋਂ ਈਕੋ ਕਲੱਬ ਅਤੇ ਕਾਨੂੰਨੀ ਸਾਖਰਤਾ ਕਲੱਬ ਦੇ ਵਿਦਿਆਰਥਾਂ ਨੂੰ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਐਮ.ਡੀ. ਹੋਲੀ ਹਾਰਟ ਸਕੂਲ ਮਹਿਲ ਕਲਾਂ ਵੱਲੋਂ ਪੌਦਿਆਂ ਦੀ ਸਾਂਭ ਸੰਭਾਲ ਲਈ 500 ਰੁਪਏ ਦੀ ਨਕਦ ਸਹਾਇਤਾ ਰਾਸ਼ੀ ਵੀ ਦਿੱਤੀ ਗਈ। ਅੰਤ ਵਿੱਚ ਮੁੱਖ ਅਧਿਆਪਕ ਕਮਲਜੀਤ ਸ਼ਰਮਾ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਖਸ਼ੀਅਤਾਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਣ ਵਿਭਾਗ ਦੀ ਮੱਦਦ ਨਾਲ ਬੂਟੇ ਵੀ ਲਗਾਏ ਗਏ ਤੇ ਵਿਦਿਆਰਥੀਆਂ ਨੂੰ ਨਾਲਸਾ ਦੀਆਂ ਸਕੀਮਾਂ ਸਬੰਧੀ ਪ੍ਰਚਾਰ ਸਮੱਗਰੀ ਵੰਡੀ