best platform for news and views

ਸਰਕਾਰੀ ਹਸਪਤਾਲ ‘ਚੋਂ ਮੋਟਰਸਾਈਕਲ ਚੋਰੀ

Please Click here for Share This News

ਧੂਰੀ, 24 ਮਾਰਚ (ਮਹੇਸ਼) – ਸਥਾਨਕ ਸਰਕਾਰੀ ਹਸਪਤਾਲ ਵਿਖੇ ਕਿਸੇ ਨੂੰ ਦਵਾਈ ਦਿਵਾਉਣ ਆਏ ਇਕ ਵਿਅਕਤੀ ਦਾ ਮੋਟਰ ਸਾਈਕਲ ਹਸਪਤਾਲ ਦੇ ਬਰਾਮਦੇ ‘ਚੋਂ ਚੋਰੀ ਹੋਣ ਉਪਰੰਤ ਸੀ.ਸੀ.ਟੀ.ਵੀ. ਕੈਮਰਿਆਂ ਰਾਹੀ ਮੋਟਰਸਾਈਕਲ ਚੋਰ ਦੀ ਸ਼ਨਾਖ਼ਤ ਕਰ ਉਸ ਖ਼ਿਲਾਫ਼ ਥਾਣਾ ਸਿਟੀ ਧੂਰੀ ਵਿਖੇ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਲੰਘੇ ਦਿਨ ਨਿਰਮਲ ਸਿੰਘ ਵਾਸੀ ਬੇਨੜਾ ਆਪਣੇ ਕੋਲ ਕੰਮ ਕਰਦੇ ਇਕ ਵਿਅਕਤੀ ਨੂੰ ਦਵਾਈ ਦਿਵਾਉਣ ਸਰਕਾਰੀ ਹਸਪਤਾਲ ਧੂਰੀ ਵਿਖੇ ਆਇਆ ਸੀ। ਜਦੋਂ ਉਹ ਵਾਪਸ ਜਾਣ ਲੱਗੇ ਤਾਂ ਉਸ ਦਾ ਹਸਪਤਾਲ ਦੇ ਬਰਾਮਦੇ ‘ਚ ਖੜਾ ਕੀਤਾ ਮੋਟਰਸਾਈਕਲ ਉੱਥੋਂ ਗ਼ਾਇਬ ਸੀ। ਉਪਰੰਤ ਹਸਪਤਾਲ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ‘ਤੇ ਪਤਾ ਚੱਲਿਆ ਕਿ ਉਸ ਦਾ ਮੋਟਰਸਾਈਕਲ ਹਰਜਿੰਦਰ ਸਿੰਘ ਉਰਫ਼ ਗੱਗੀ ਪੁੱਤਰ ਮਹਿੰਦਰ ਸਿੰਘ ਵਾਸੀ ਘਨੌਰੀ ਕਲਾਂ (ਧੂਰੀ) ਚੋਰੀ ਕਰ ਕੇ ਲੈ ਗਿਆ। ਪੁਲਸ ਵੱਲੋਂ ਹਰਜਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

Please Click here for Share This News

Leave a Reply

Your email address will not be published. Required fields are marked *