best platform for news and views

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਦੇ 14 ਅਧਿਆਪਕ ਸਨਮਾਨਿਤ

Please Click here for Share This News

ਧੂਰੀ,10 ਸਤੰਬਰ (ਮਹੇਸ਼ ਜਿੰਦਲ) ਪੰਜਾਬ ਸਕੂਲ ਸਿਖਿਆ ਬੋਰਡ ਦੇ ਦਸਵੀਂ ਅਤੇ ਬਾਰਵੀਂ ਦੇ ਨਤੀਜੇ  100% ਆਉਣ ਤੇ  ਪੰਜਾਬ ਦੇ ਸਿਖਿਆ ਮੰਤਰੀ  ਵਿਜੈਇੰਦਰ ਸਿੰਗਲਾ ਅਤੇ ਸਿਖਿਆ ਸਕੱਤਰ  ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਦੇ ਬਾਰਾਂ ਅਧਿਆਪਕਾਂ ਨੂੰ  ਸਨਰਾਈਜ ਪੈਲੇਸ ਸੰਗਰੂਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਦੀ ਪ੍ਰਿੰਸੀਪਲ ਸਰਬਜੀਤ ਕੌਰ ਨੇ ਦੱਸਿਆ ਕਿ ਅਧਿਆਪਕਾਂ ਵਿੱਚ ਲਗਨ ਤੇ ਮਿਹਨਤ ਪੈਦਾ ਕਰਨ ਲਈ  ਸਾਰੇ ਜਿਲੇ ਭਰ ਵਿੱਚੋਂ ਸੌਂ ਪ੍ਰਤੀਸ਼ਤ ਨਤੀਜੇ ਦੇਣ ਵਾਲਿਆਂ ਦੇ ਸਨਮਾਨ ਲਈ ਸਮਾਗਮ ਰੱਖਿਆ ਗਿਆ ਸੀ । ਇਸ ਮੌਕੇ  ਸਰਬਜੀਤ ਕੌਰ, ਹਰਪ੍ਰੀਤ ਕੌਰ, ਟੀਨਾ,ਰਜਨੀ, ਰਘਵੀਰ  ਕੌਰ, ਇਮਰੋਜ,ਨਵਨੀਤ, ਸ਼ਿਖਾ,ਸ਼ੀਤਲ ਗੋਇਲ,ਦਲਜੀਤ ਕੌਰ, ਸ਼ਸ਼ੀ, ਕਰਮਜੀਤ ਕੌਰ,  ਕੁਲਵੰਤ ਸਿੰਘ, ਕਰਮਜੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਸਰਕਾਰੀ ਸਕੂਲਾਂ ਦੀ ਵਧੀਆ ਕਾਰਗੁਜ਼ਾਰੀ ਲਈ ਪਿੰਡ ਵਿੱਚ ਖੂਬ ਚਰਚਾ ਹੋ ਰਹੀ ਹੈ। ਪਿੰਡ ਦੇ ਸਰਪੰਚ ਜਗਪਾਲ ਸਿੰਘ ਮੂਲੋਵਾਲ ਪੰਚਾਇਤ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਵੀ ਅਧਿਆਪਕਾਂ ਦੀ ਤਾਰੀਫ਼ ਕੀਤੀ ਗਈ ।


ਤਸਵੀਰ ¸ ਪੰਜਾਬ ਸਰਕਾਰ ਵੱਲੋਂ ਵਧੀਆ ਸ਼ਾਨਦਾਰ ਸੇਵਾਵਾਂ ਬਦਲੇ  ਸਨਮਾਨਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਦੇ ਅਧਿਆਪਕ ਅਤੇ ਪ੍ਰਿੰਸੀਪਲ ।

Please Click here for Share This News

Leave a Reply

Your email address will not be published.