best platform for news and views

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਨੇ ਵੱਖ-ਵੱਖ ਥਾਵਾਂ ਤੇ ਸਾੜੀਆਂ ਨਾਦਰਸ਼ਾਹੀ ਫੁਰਮਾਨਾਂ ਦੀਆਂ ਕਾਪੀਆਂ

Please Click here for Share This News

ਰਾਜਨ ਮਾਨ

ਅੰਮਿ੍ਤਸਰ, 19 ਮਾਰਚ- ਸਰਕਾਰੀ ਸਕੂਲ ਅਤੇ ਸਿੱਖਿਆ ਬਚਾਓ ਮੰਚ ਵਿੱਚ ਸ਼ਾਮਿਲ ਵੱਖ-ਵੱਖ ਯੂਨੀਅਨ ਆਗੂਆਂ ਵੱਲੋਂ ਅੱਜ ਅਜਨਾਲਾ,ਚੌਗਾਵਾਂ,ਤਰਸਿੱਕਾ,ਰਈਆ,ਮਜੀਠਾ ਤੋਂ ਇਲਾਵਾ ਅੰਮਿ੍ਤਸਰ ਦੇ ਵੱਖ-ਵੱਖ ਬਲਾਕਾਂ ਦੇ ਅਧਿਆਪਕਾਂ ਨੇ ਬਲਾਕ,ਪੱਧਰ ਤੇ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਨਾਦਰਸ਼ਾਹੀ ਫੁਰਮਾਨਾਂ ਤਹਿਤ ਤਬਾਦਲਾ ਨੀਤੀ ਅਤੇ ਰੈਸ਼ਨੇਲਾਈਜ਼ੇਸ਼ਨ ਨੀਤੀ ਦੀਆਂ ਕਾਪੀਆਂ ਸਾੜ ਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਦਰਸ਼ਨ ਕੀਤਾ।

ਇਸ ਦੌਰਾਨ ਵੱਖ -ਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਈ.ਟੀ.ਯੂ.ਤੇ ਸਰਕਾਰੀ ਸਕੂਲ ਸਿਖਿਆ ਬਚਾਓ ਮੰਚ ਦੇ ਆਗੂ ਜਿਨਾਂ ‘ਚ ਸਤਬੀਰ ਸਿੰਘ ਬੋਪਾਰਾਏ,ਸੁਧੀਰ ਢੰਡ, ਪਰਮਬੀਰ ਸਿੰਘ ਰੋਖੇ, ਸੁਖਜਿੰਦਰ ਸਿੰਘ ਦੂਜੋਵਾਲ,ਚਰਨਜੀਤ ਸਿੰਘ ਵਿਛੋਆ, ਯਾਦਮਨਿੰਦਰ ਸਿੰਘ ਧਾਰੀਵਾਲ,ਗੁਰਪੀ੍ਤ ਸਿੰਘ ਵੇਰਕਾ, ਸੁਖਵਿੰਦਰ ਸਿੰਘ ਤੇੜੀ, ਰਾਹੁਲ ਸ਼ਰਮਾ ,ਤਨਵੀਰ ਸਿੰਘ, ਲਖਵਿੰਦਰ ਸਿੰਘ ਸੰਗੂਆਣਾ ,ਬਲਦੇਵ ਸਿੰਘ ਵੇਰਕਾ ,ਕੰਵਲਜੀਤ ਸਿੰਘ,ਰੁਪਿੰਦਰ ਸਿੰਘ ਰਵੀ,ਬਲਜੀਤ ਮੱਲੀ,ਤੇਜਿੰਦਰਪਾਲ ਮਾਨ,ਹਰਜੀਤ ਸਿੰਘ ਥਿੰਦ,ਗੁਰਮੁੱਖ ਸਿੰਘ ਕੌਲੌਵਾਲ, ਗੁਰਸ਼ਰਨ ਸਿੰਘ ਢਿੱਲੋਂ,ਦਲਜੀਤ ਸਿੰਘ ਬੱਲ, ਸੁਖਜਿੰਦਰ ਸਿੰਘ ਸਠਿਆਲਾ, ਹਰਿੰਦਰ ਸਿੰਘ ਪੱਲਾ, ਦਿਲਬਾਗ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਥਿੰਦ, ਪਰਮਬੀਰ ਸਿੰਘ ਵੇਰਕਾ, ਜਗਦੀਪ ਸਿੰਘ, ਰਾਜਵਿੰਦਰ ਸਿੰਘ ਲੁੱਧੜ ਨੇ ਕਿਹਾ ਕਿ ਕਿਸੇ ਵੀ ਕੀਮਤ ਵਿੱਚ ਗੈਰ-ਸੰਵਿਧਾਨਕ ਤਬਾਦਲਾ ਨੀਤੀ ਦੀ 7 ਸਾਲ ਦੀ ਸ਼ਰਤ ਅਤੇ ਰੈਸ਼ਨੇਲਾਈਜ਼ੇਸ਼ਨ ਨੀਤੀ ਤਹਿਤ ਪ੍ਰਾਇਮਰੀ ਸਕੂਲਾਂ ਵਿਚ 60 ਬੱਚਿਆਂ ਤੋਂ ਘੱਟ ਗਿਣਤੀ ਵਾਲੇ ਸਕੂਲ ਤੋਂ ਹੈਡਟੀਚਰ ਦੀ ਪੋਸਟ ਖਤਮ ਕਰਨ ਦੀ ਨੀਤੀ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਬੀ ਐਮ ਟੀ ਰਾਜਪਾਲ ਮੁਕਤਸਰ ਦੀ ਮੁਅੱਤਲੀ ਦੀ ਸ਼ਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਸਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਉਕਤ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਠੇਕੇ ਤੇ ਕੰਮ ਕਰ ਰਹੇ ਸਾਰੇ ਅਧਿਆਪਕਾਂ ਨੂੰ 10300 ਦੀ ਬਜਾਏ ਰੈਗੂਲਰ ਕੀਤਾ ਜਾਵੇ, ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਟੈਟ ਪਾਸ ਅਧਿਆਪਕ, ਸਿੱਖਿਆ ਪ੍ਰੋਵਾਇਡਰ, ਐਸ.ਟੀ.ਆਰ, ਈ.ਜੀ.ਐਸ, ਆਈ.ਈ.ਆਰ.ਟੀ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਪੋਸਟਾਂ ਕਾਇਮ ਕੀਤੀਆਂ ਜਾਣ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਰੱਦ ਕੀਤੀਆਂ ਜਾਣ। ਉਕਤ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦਸਿਆ ਕਿ 21 ਮਾਰਚ ਨੂੰ ਜਿਲ੍ਹਾ ਪੱਧਰੀ ਅਤੇ 1 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੇ ਘਿਰਾਓ ਪ੍ਰੋਗਰਾਮਾਂ ਵਿਚ ਬਲਾਕ ਅਜਨਾਲਾ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਣਗੇ ਅਤੇ 2 ਅਪ੍ਰੈਲ ਤੋਂ ਪੜੋ ਪੰਜਾਬ ਸਮੇਤ ਸਾਰੇ ਗੈਰ-ਵਿਦਿਅਕ ਕੰਮਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇਗਾ।

Please Click here for Share This News

Leave a Reply

Your email address will not be published. Required fields are marked *